FacebookTwitterg+Mail

ਫਤਿਹਗੜ੍ਹ ਸਾਹਿਬ ਪੁੱਜ ਕੇ ਹਰਭਜਨ ਮਾਨ ਨੇ ਇੰਝ ਕੀਤਾ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ (ਵੀਡੀਓ)

harbhajan maan reached in sri fatehgarh sahib video viral
27 December, 2019 12:05:14 PM

ਜਲੰਧਰ (ਬਿਊਰੋ) — ਸ਼ਹੀਦੀ ਜੋੜ ਮੇਲੇ ਮੌਕੇ ਪੰਜਾਬੀ ਅਦਾਕਾਰ ਤੇ ਗਾਇਕ ਹਰਭਜਨ ਮਾਨ ਨੇ ਵੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੱਜਦਾ ਕਰਨ ਲਈ ਫਤਿਹਗੜ੍ਹ ਸਾਹਿਬ ਪਹੁੰਚੇ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਹਰਭਜਨ ਮਾਨ ਨੇ ਕਿਹਾ, ''ਇਸ ਤਰ੍ਹਾਂ ਦੀਆਂ ਕੁਰਬਾਨੀਆਂ ਦੀ ਦੁਨੀਆ 'ਚ ਮਿਸਾਲ ਮਿਲਣੀ ਮੁਸ਼ਕਿਲ ਹੈ, ਜਿਥੇ ਛੋਟੀਆਂ ਜਿੰਦਾਂ ਨੇ ਧਰਮ ਦੀ ਰੱਖਿਆ ਲਈ ਆਪਣਾ-ਆਪ ਵਾਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੇਰੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਕਿ ਸ਼ਹੀਦਾਂ ਦੀ ਇਸ ਧਰਤੀ ਨੂੰ ਪ੍ਰਣਾਮ ਕਰਨ ਲਈ ਪਹੁੰਚਾ ਤੇ ਅੱਜ ਸੁਭਾਗ ਹਾਸਲ ਹੋਇਆ।''

ਦੱਸ ਦਈਏ ਕਿ ਇਸ ਧਰਤੀ 'ਤੇ ਪਹੁੰਚ ਕੇ ਹਰਭਜਨ ਮਾਨ ਆਪਣੇ-ਆਪ ਨੂੰ ਵੱਡਭਾਗਾ ਸਮਝਦੇ ਹਨ। ਇਸ ਦੌਰਾਨ ਉਨ੍ਹਾਂ ਨੇ ਕਵੀਸ਼ਰੀ ਗਾ ਕੇ ਛੋਟੇ ਸਾਹਿਬਜ਼ਾਦਿਆਂ ਨੂੰ ਯਾਦ ਵੀ ਕੀਤਾ।


ਦੱਸਣਯੋਗ ਹੈ ਕਿ ਛੋਟੇ ਸਾਹਿਬਜ਼ਾਦਿਆਂ ਨੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। 9 ਅਤੇ 7 ਸਾਲ ਦੀ ਉਮਰ 'ਚ ਧਰਮ ਦੀ ਰੱਖਿਆ ਲਈ ਆਪਣਾ-ਆਪ ਵਾਰ ਦਿੱਤਾ ਸੀ। ਹਰਭਜਨ ਮਾਨ ਨੇ ਵੀ ਫਤਿਹਗੜ੍ਹ ਸਾਹਿਬ ਪਹੁੰਚ ਕੇ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਮੱਥਾ ਟੇਕਿਆ। ਇਸ ਤੋਂ ਇਲਾਵਾ ਪੰਜਾਬੀ ਸੰਗੀਤ ਜਗਤ 'ਚ ਸਿੰਗਰਾਂ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਸਮਰਪਿਤ ਕਈ ਧਾਰਮਿਕ ਗੀਤ ਰਿਲੀਜ਼ ਕੀਤੇ ਜਾ ਰਹੇ ਹਨ।


Tags: Harbhajan MaanSri Fatehgarh SahibVideo ViralInstagramFateh SinghZorawar SinghPunjabi Singer

About The Author

sunita

sunita is content editor at Punjab Kesari