FacebookTwitterg+Mail

ਕਪਿਲ ਤੇ ਮੀਕਾ ਸਿੰਘ ਨੇ ਇੰਝ ਮਨਾਇਆ ਹਰਭਜਨ ਮਾਨ ਦਾ ਬਰਥਡੇ, ਵੀਡੀਓ ਵਾਇਰਲ

harbhajan mann
30 December, 2018 12:51:28 PM

ਜਲੰਧਰ (ਬਿਊਰੋ) : ਸੱਭਿਆਚਾਰਕ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲੇ ਪੰਜਾਬੀ ਗਾਇਕ ਤੇ ਐਕਟਰ ਹਰਭਜਨ ਮਾਨ ਅੱਜ ਆਪਣਾ 53ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਪੰਜਾਬ ਦੇ ਹਰਮਨ ਪਿਆਰੇ ਗਾਇਕ ਹਰਭਜਨ ਮਾਨ ਦਾ ਜਨਮ 30 ਦਸੰਬਰ, 1965 ਨੂੰ ਪੰਜਾਬ 'ਚ ਹੋਇਆ। ਗਾਇਕ ਅਤੇ ਅਦਾਕਾਰ ਹਰਭਜਨ ਮਾਨ ਜਿਨ੍ਹਾਂ ਨੇ ਸਖਤ ਮਿਹਨਤ ਸਦਕਾ ਇਹ ਮੁਕਾਮ ਹਾਸਲ ਕੀਤਾ ਹੈ। ਹਾਲ ਹੀ 'ਚ ਹਰਭਜਨ ਮਾਨ ਨੇ ਆਪਣੇ ਫੇਸਬੁੱਕ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਕਪਿਲ ਸ਼ਰਮਾ, ਮੀਕਾ ਸਿੰਘ ਵੀ ਨਜ਼ਰ ਆਏ। ਦਰਅਸਲ ਕਪਿਲ ਸ਼ਰਮਾ ਤੇ ਮੀਕਾ ਸਿੰਘ ਨੇ ਹਰਭਜਨ ਮਾਨ ਦਾ ਬਰਥਡੇ ਸੈਲੀਬ੍ਰੇਟ ਕੀਤਾ।

ਇਸ ਦੌਰਾਨ ਹਰਭਜਨ ਮਾਨ ਦੇ ਚਿਹਰੇ 'ਤੇ ਵੱਖਰੀ ਹੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ। ਹਰਭਜਨ ਮਾਨ ਨੇ ਮੀਕਾ ਤੇ ਕਪਿਲ ਨਾਲ ਰਲ ਕੇ ਬਰਥਡੇ ਕੇਕ ਕੱਟਿਆ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Punjabi Bollywood Tadka

ਇਸ ਵੀਡੀਓ 'ਚ ਕਾਮੇਡੀਅਨ ਕਪਿਲ ਸ਼ਰਮਾ ਦੀ ਮਾਤਾ ਜੀ ਵੀ ਨਜ਼ਰ ਆ ਰਹੇ ਹਨ। ਵੀਡੀਓ 'ਚ ਕਪਿਲ ਸ਼ਰਮਾ ਦੇ ਸ਼ੋਅ ਦੀ ਪੂਰੀ ਟੀਮ ਜੋ ਕਿ ਹਰਭਜਨ ਮਾਨ ਨੂੰ ਜਨਮਦਿਨ ਦੀਆਂ ਵਧਾਈਆਂ ਦਿੰਦੀ ਨਜ਼ਰ ਆ ਰਹੀ ਹੈ।

Punjabi Bollywood Tadka
ਦੱਸ ਦਈਏ ਕਿ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੰਜਾਬੀ ਸਿਨੇਮਾਂ ਨੂੰ ਮੁੜ ਤੋਂ ਜੀਵਤ ਕਰਨ 'ਚ ਉਨ੍ਹਾਂ ਦਾ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਪੰਜਾਬੀ ਫਿਲਮਾਂ ਦਾ ਮੁੜ ਤੋਂ ਸਿਲਸਿਲਾ ਸ਼ੁਰੂ ਕੀਤਾ ਹੈ, ਜਿਸ ਦੇ ਚਲਦੇ ਅੱਜ ਪੰਜਾਬੀ ਇੰਡਸਟਰੀ ਨੇ ਇਕ ਉੱਚਾ ਮੁਕਾਮ ਹਾਸਲ ਕਰ ਲਿਆ ਹੈ।

Punjabi Bollywood Tadka

ਗਾਇਕੀ ਦੇ ਸਫਰ ਦੀ ਗੱਲ ਕਰੀਏ ਤਾਂ ਹਰਭਜਨ ਮਾਨ ਨੇ ਉੱਘੇ ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂਵਾਲੀਆਂ ਤੋਂ ਸੰਗੀਤ ਦੀ ਸਿੱਖਿਆ ਲਈ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਗਾਇਕੀ ਸਫਰ ਦੀ ਸ਼ੁਰੂਆਤ ਕੀਤੀ।

Punjabi Bollywood Tadka

ਆਪਣੀ ਮਿੱਠੀ ਆਵਾਜ਼ ਸਦਕਾ ਉਨ੍ਹਾਂ ਦੇ ਦੇਸ਼-ਪ੍ਰਦੇਸ 'ਚ ਉਨ੍ਹਾਂ ਦੇ ਬਹੁਤ ਸਾਰੇ ਪ੍ਰਸ਼ੰਸਕ ਬਣੇ ਹਨ। ਉਨ੍ਹਾਂ ਨੂੰ ਵੱਖਰੀ ਪਛਾਣ 1999 'ਚ ਆਈ 'ਓਏ ਹੋਏ' ਟੇਪ ਦੇ ਗੀਤ 'ਗੱਲ੍ਹਾਂ ਗੋਰੀਆਂ ਵਿਚ ਟੋਏ' ਤੋਂ ਬਾਅਦ ਹੀ ਮਿਲੀ। 
Punjabi Bollywood Tadka
ਹਰਭਜਨ ਮਾਨ ਦੇ ਫਿਲਮੀ ਸਫਰ ਦੀ ਗੱਲ ਕੀਤੀ ਜਾਵੇ ਤਾਂ ਇਹ ਉਹ ਯੁੱਗ ਸੀ ਜਦੋਂ ਪੰਜਾਬੀ ਫਿਲਮਾਂ ਨਾ ਦੇ ਬਰਾਬਰ ਸਨ ਪਰ ਹਰਭਜਨ ਮਾਨ ਨੇ ਮਨਮੋਹਨ ਸਿੰਘ ਨਾਲ ਮਿਲ ਕੇ ਪੰਜਾਬੀ ਫਿਲਮੀ ਜਗਤ ਨੂੰ ਇਕ ਨਵੀਂ ਰਾਹ ਦਿੱਤੀ।

Punjabi Bollywood Tadka

ਹਰਭਜਨ ਮਾਨ ਨੇ ਆਪਣੀ ਫਿਲਮ 'ਜੀ ਆਇਆ' ਨਾਲ ਇਕ ਹੋਰ ਇਤਿਹਾਸ ਸਿਰਜਿਆ ਅਤੇ ਇਸ ਤੋਂ ਬਾਅਦ ਹਰ ਸਾਲ ਇਕ ਤੋਂ ਇਕ ਵਧੀਆ ਪੰਜਾਬੀ ਫਿਲਮ ਨੂੰ ਸਰੋਤਿਆਂ ਦੀ ਝੋਲੀ 'ਚ ਪਾਇਆ, ਜਿਵੇਂ 'ਅਸਾਂ ਨੂੰ ਮਾਨ ਵਤਨਾਂ ਦਾ', 'ਦਿਲ ਆਪਣਾ ਪੰਜਾਬੀ', 'ਮਿੱਟੀ ਵਾਜਾਂ ਮਾਰਦੀ', 'ਜੱਗ ਜਿਉਂਦਿਆਂ ਦੇ ਮੇਲੇ', 'ਹੀਰ ਰਾਂਝਾ' ਤੇ 'ਯਾਰਾ ਓ ਦਿਲਦਾਰਾ' ਵਰਗੀਆਂ ਕਈ ਹੋਰ ਫਿਲਮਾਂ ਦੇ ਨਾਂ ਸ਼ਾਮਲ ਹਨ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Harbhajan Mann Happy Birthday Kapil Sharma Mika Singh Video Party Punjabi Celebrity

Edited By

Sunita

Sunita is News Editor at Jagbani.