FacebookTwitterg+Mail

ਪਿਤਾ ਦੀ ਬਰਸੀ ‘ਤੇ ਭਾਵੁਕ ਹੋਏ ਹਰਭਜਨ ਮਾਨ, ਇਸ ਤਰ੍ਹਾਂ ਕੀਤਾ ਯਾਦ

harbhajan mann
04 June, 2020 02:51:35 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਹਰਭਜਨ ਮਾਨ ਤਾਲਾਬੰਦੀ ਦੌਰਾਨ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਉਹ ਅਕਸਰ ਸੋਸ਼ਲ ਮੀਡੀਆ ’ਤੇ ਆਪਣੇ ਫੈਨਜ਼ ਨਾਲ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ। ਹਾਲ ਹੀ ਵਿਚ ਉਨ੍ਹਾਂ ਨੇ ਆਪਣੇ ਪਿਤਾ ਦੀ ਇਕ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਬਾਪ ਸਿਰਾਂ ਦੇ ਤਾਜ ਮੁਹੰਮਦ …ਅੱਜ ਦੇ ਦਿਨ 4 ਸਾਲ ਪਹਿਲਾਂ ‘ਬਾਈ ਜੀ’ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ। ਉਨ੍ਹਾਂ ਦੀ ਅਰਦਾਸ ਵਾਲੇ ਦਿਨ ਇਹ ਕੁਝ ਯਾਦਾਂ ਸਾਂਝੀਆਂ ਕੀਤੀਆਂ ਸੀ।ਅੱਜ ‘ਬਾਈ ਜੀ’ ਨੂੰ ਯਾਦ ਕਰਦਿਆਂ ਇਹ ਸਤਰਾਂ ਬਹੁਤ ਯਾਦ ਆ ਰਹੀਆਂ ਹਨ ਤਿੰਨ ਰੰਗ ਨਹੀਂ ਲੱਭਣੇ…ਮਾਪੇ”।


ਉਨ੍ਹਾਂ ਦੀ ਇਸ ਪੋਸਟ ਨਾਲ ਇਸ ਗੱਲ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਹਰਭਜਨ ਮਾਨ ਆਪਣੇ ਪਿਤਾ ਜੀ ਨੂੰ ਕਿੰਨਾ ਯਾਦ ਕਰ ਰਹੇ ਹਨ । ਹਰਭਜਨ ਮਾਨ ਦੇ ਕੰਮ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ। ਆਪਣੀ ਸਾਫ਼ ਸੁਥਰੀ ਗਾਇਕੀ ਲਈ ਜਾਣੇ ਜਾਂਦੇ ਗਾਇਕ ਹਰਭਜਨ ਮਾਨ ਲੰਬੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ। ਉਨ੍ਹਾਂ ਨੇ ਗੀਤਾਂ ਦੇ ਨਾਲ-ਨਾਲ ਕਈ ਹਿੱਟ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ ਅਤੇ ਹੁਣ ਉਨ੍ਹਾਂ ਦਾ ਪੁੱਤਰ ਅਵਕਾਸ਼ ਮਾਨ ਵੀ ਗਾਇਕੀ ਦੇ ਖੇਤਰ ‘ਚ ਨਿੱਤਰ ਚੁੱਕਿਆ ਹੈ।

 

 
 
 
 
 
 
 
 
 
 
 
 
 
 

ਮੈਂ ਆਪਣੀ ਨਿੱਜੀ ਅਤੇ ਪ੍ਰੋਫ਼ੈਸ਼ਨਲ ਜ਼ਿੰਦਗੀ ਵਿੱਚ ਬਹੁਤ ਉਤਰਾਅ-ਚੜ੍ਹਾਅ ਦੇਖੇ ਹਨ। ਮੁਸ਼ਕਿਲ ਤੋਂ ਮੁਸ਼ਕਿਲ ਘੜੀ 'ਚ ਜੇਕਰ ਮੇਰੇ ਨਾਲ ਕੋਈ ਚਟਾਨ ਵਾਂਗ ਖੜ੍ਹਾ ਹੈ ਤਾਂ ਉਹ ਹੈ ਮੇਰੀ ਜੀਵਨ ਸਾਥਣ ਹਰਮਨ ਮਾਨ। ਸਾਡੇ ਤਿੰਨਾਂ ਬੱਚਿਆਂ ਦੀ ਪਰਵਰਿਸ਼ ਦੇ ਨਾਲ-ਨਾਲ ਪਰਿਵਾਰਕ ਜ਼ਿੰਮੇਵਾਰੀਆਂ ਤੋਂ ਇਲਾਵਾ ਉਸ ਵੱਲੋਂ ਪਿਛਲੇ ਕੁਝ ਸਾਲਾਂ ਤੋਂ ਆਪਣੀਆਂ ਯੋਗ ਕਲਾਸਜ਼ ਰਾਹੀਂ ਇੱਕ ਸ਼ਲਾਘਾਯੋਗ ਜ਼ਿੰਮੇਵਾਰੀ ਨਿਭਾਈ ਜਾ ਰਹੀ ਹੈ। ਇਸਦੇ ਨਾਲ-ਨਾਲ ਉਹ ਵੱਖ-ਵੱਖ ਕਿਸਮਾਂ ਦੇ ਡੀਜ਼ਾਈਨ ਬਾਰੇ ਵੀ ਬਹੁਤ ਕਰੀਏਟਿਵ ਨਜ਼ਰ ਰੱਖਦੀ ਹੈ। ਜ਼ਿਆਦਾਤਰ ਮੇਰੀਆਂ ਫਿਲਮਾਂ ਤੇ ਵੀਡਿਉਜ਼ ਸਮੇਤ ਅਵਕਾਸ਼ ਦੀਆਂ ਵੀਡਿਉਜ਼ ਵਿੱਚ ਕਾਸਟਿਊਮ ਡਜ਼ਾਈਨਰ ਅਤੇ ਸਾਡੇ ਘਰਾਂ ਦੀ ਸਜਾਵਟ ਵੀ ਬਾਖੂਬੀ ਕੀਤੀ ਹੈ। ਹਰਮਨ ਨੂੰ ਸਾਡੇ ਚਾਰਾਂ ਪਰਿਵਾਰਕ ਜੀਆਂ ਤੋਂ ਇਲਾਵਾ ਉਸ ਨੂੰ ਚੰਗੀ ਤਰ੍ਹਾਂ ਜਾਣਨ ਵਾਲੇ, ਸਮਝਣ ਵਾਲੇ ਹੋਰ ਸਭ ਸੱਜਣ-ਪਿਆਰਿਆਂ ਵੱਲੋਂ ਇੱਕ ਅਜਿਹਾ ਪਲੇਟਫ਼ਾਰਮ ਤਿਆਰ ਕਰਨ ਲਈ ਪ੍ਰੇਰਿਆ ਗਿਆ, ਜਿੱਥੇ ਉਹ ਆਪਣਾ ਹੁਨਰ ਸਭ ਦੀਆਂ ਨਜ਼ਰਾਂ ਅੱਗੇ ਪੇਸ਼ ਕਰ ਸਕੇ। ਸਰੀਰ ਅਤੇ ਆਤਮਾ ਨੂੰ ਨਿਰੋਗ ਰੱਖਣ ਸਬੰਧੀ ਯੋਗ ਦੇ ਸਿਲਸਿਲੇਵਾਰ ਵੱਖ-ਵੱਖ ਅਭਿਆਸ, ਪ੍ਰਾਣਾਯਾਮ (ਸਾਹ ਲੈਣ ਦੀਆਂ ਵੱਖ-ਵੱਖ ਕਿਰਿਆਵਾਂ), ਧਿਆਨ ਲਗਾਉਣ ਦੇ ਢੰਗ, ਘਰ ਦੀ ਸਜਾਵਟ, ਫ਼ੈਸ਼ਨ ਦੇ ਵੱਖ-ਵੱਖ ਨੁਕਤੇ, ਪਾਲਣ-ਪੋਸਣ ਦੇ ਗੁਰ, ਸੌਖਾ ਅਤੇ ਸਿਹਤਮੰਦ ਖਾਣਾ ਬਣਾਉਣ ਦੇ ਵੱਖ-ਵੱਖ ਢੰਗ-ਤਰੀਕਿਆਂ ਨੂੰ ਸਿੱਖਣ ਅਤੇ ਜਾਣਨ ਲਈ ਤੁਹਾਡੇ ਸਭ ਨਾਲ ਇਹ ਸਾਂਝਾ ਕਰਦੇ ਹੋਏ ਮੈਨੂੰ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਹੁਣ ਤੁਸੀਂ ਵੀ ਸਾਰੇ ਇੱਕ ਪਰਿਵਾਰਕ ਮੈਂਬਰਾਨ ਵਾਂਗ ਹਰਮਨ ਮਾਨ ਦੇ ਇਸ ਇਨਸਟੲਗ੍ਰਾਮ ਪੇਜ @holisticallyharman ਨਾਲ ਜੁੜ ਸਕਦੇ ਹੋ। 🙏🏻🙏🏻

A post shared by Harbhajan Mann (@harbhajanmannofficial) on May 5, 2020 at 6:07am PDT


Tags: Harbhajan MannInstagramS Harnek SinghDeath Anniversary

About The Author

manju bala

manju bala is content editor at Punjab Kesari