FacebookTwitterg+Mail

ਹਰਭਜਨ ਮਾਨ ਦੇ 'ਜਿੰਦੜੀਏ' ਗੀਤ ਨੂੰ ਦਰਸ਼ਕਾਂ ਵਲੋਂ ਮਿਲਿਆ ਭਰਵਾਂ ਹੁੰਗਾਰਾ

harbhajan mann
02 October, 2017 09:39:03 AM

ਜਲੰਧਰ(ਬਿਊਰੋ)— 'ਸਤਰੰਗੀ ਪੀਂਘ 3 ਜਿੰਦੜੀਏ' ਇਕ ਅਜਿਹੀ ਪੂਰੀ ਐਲਬਮ ਹੈ, ਜੋ ਪੰਜਾਬੀ ਸੰਗੀਤ ਦੇ ਇਤਿਹਾਸ ਦੀ ਕਿਤਾਬ ਵਿਚਲੇ ਉਨ੍ਹਾਂ ਪੰਨਿਆਂ ਉਤੇ ਮੁੜ ਮਨੁੱਖ ਦੇ ਅਸਲ ਜਜ਼ਬਾਤਾਂ ਦੀ ਤਰਜਮਾਨੀ ਕਰਦਿਆਂ ਲੋਕ ਸੰਗੀਤ ਦੇ ਉਹ ਰੰਗ ਭਰੇਗੀ ਜਿਹੜੇ ਮੌਜੂਦਾ ਸੰਗੀਤ ਦੇ ਦੌਰ ਵਿਚ ਧੁੰਦਲੇ ਪੈ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਨੇ ਆਪਣੀ ਨਵੀਂ ਐਲਬਮ 'ਸਤਰੰਗੀ ਪੀਂਘ 3 ਜਿੰਦੜੀਏ' ਰਿਲੀਜ਼ ਕਰਨ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਪੰਜਾਬੀ ਸੰਗੀਤ ਦੇ ਸਿੰਗਲ ਟਰੈਕ ਦੇ ਦੌਰ ਵਿਚ ਕੈਸੇਟ ਅਤੇ ਸੀ. ਡੀਜ਼ ਦਾ ਰੁਝਾਨ ਬੇਸ਼ੱਕ ਬਿਲਕੁਲ ਖਤਮ ਹੋ ਚੁੱਕਾ ਹੈ ਪਰ ਤਕਨੀਕ ਅਤੇ ਸਮੇਂ ਦੇ ਹਾਣ ਦਾ ਹੋਣ ਦੇ ਨਾਲ-ਨਾਲ ਗਾਇਕ ਕਲਾਕਾਰ ਨੂੰ ਆਪਣੇ ਸ੍ਰੋਤਿਆਂ ਨਾਲ ਜਜ਼ਬਾਤੀ ਸਾਂਝ ਨੂੰ ਜਿਊਂਦਾ ਰੱਖਣਾ ਵੀ ਬਹੁਤ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਐੱਚ. ਐੱਮ. ਰਿਕਾਰਡਜ਼ ਉਤੇ 'ਸਤਰੰਗੀ ਪੀਂਘ 3 'ਜਿੰਦੜੀਏ' ਇਕ ਸੀ. ਡੀ. ਦੇ ਰੂਪ ਵਿਚ ਆਪਣੇ ਪ੍ਰਸ਼ੰਸਕਾਂ ਨੂੰ ਦੇ ਕੇ ਫ਼ਖ਼ਰ ਮਹਿਸੂਸ ਕਰ ਰਹੇ ਹਨ। ਇਸ ਗੀਤ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਐਲਬਮ ਬਾਰੇ ਜਾਣਕਾਰੀ ਦਿੰਦਿਆਂ ਹਰਭਜਨ ਨੇ ਕਿਹਾ ਕਿ ਪਿਛਲੀ 'ਸਤਰੰਗੀ ਪੀਂਘ' ਵਾਂਗ ਇਸ ਵਾਰ ਵੀ ਉਨ੍ਹਾਂ ਦੇ ਛੋਟੇ ਵੀਰ ਗੁਰਸੇਵਕ ਮਾਨ ਨੇ ਕੁਝ ਗੀਤਾਂ ਵਿਚ ਆਪਣੀ ਆਵਾਜ਼ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਇਸ ਐਲਬਮ ਵਿਚ 8 ਗੀਤ 'ਜਿੰਦੜੀਏ', 'ਰੇਸ਼ਮੀ ਲਹਿੰਗੇ', 'ਕੱਚ ਦਾ ਖਿਲੌਣਾ', 'ਨੀਵੇਂ-ਨੀਵੇਂ ਝੌਂਪੜੇ', 'ਬੂਟਾ ਮਹਿੰਦੀ ਦਾ', 'ਮਾਂ', 'ਦਰਦ 47 ਦਾ' ਅਤੇ 'ਪਰਛਾਵੇਂ' ਸ਼ਾਮਿਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸ਼੍ਰੋਮਣੀ ਕਵੀਸ਼ਰ ਕਰਨੈਲ ਸਿੰਘ ਪਾਰਸ ਅਤੇ ਬਾਬੂ ਸਿੰਘ ਮਾਨ ਨੇ ਲਿਖਿਆ ਹੈ। ਉਨ੍ਹਾਂ ਦੱਸਿਆ ਕਿ ਇਸ ਐਲਬਮ ਨੂੰ ਗੁਰਮੀਤ ਸਿੰਘ ਅਤੇ ਟਾਈਗਰ ਸਟਾਈਲ ਨੇ ਸੰਗੀਤਬੱਧ ਕੀਤਾ ਹੈ।


Tags: Jinddriye Harbhajan Mann Satrangi Peengh 3 HM Records Gursewak Mannਹਰਭਜਨ ਮਾਨਜਿੰਦੜੀਏ