FacebookTwitterg+Mail

ਸੱਭਿਆਚਾਰਕ ਗੀਤਾਂ ਅਤੇ ਫਿਲਮਾਂ ਰਾਹੀਂ ਨਾਮਣਾ ਖੱਟਣ ਵਾਲੇ ਪ੍ਰਸਿੱਧ ਗਾਇਕ ਹਰਭਜਨ ਮਾਨ ਵਤਨ ਪਰਤੇ

harbhajan mann
19 November, 2017 09:02:36 AM

ਜਲੰਧਰ(ਬਿਊਰੋ)— ਆਪਣੇ ਅਨੇਕਾਂ ਸੱਭਿਆਚਾਰਕ ਗੀਤਾਂ ਅਤੇ ਫਿਲਮਾਂ ਰਾਹੀਂ ਨਾਮਣਾ ਖੱਟਣ ਵਾਲੇ ਪ੍ਰਸਿੱਧ ਗਾਇਕ ਹਰਭਜਨ ਮਾਨ ਬੀਤੇ ਦਿਨ ਨਿਊਜ਼ੀਲੈਂਡ ਤੇ ਆਸਟਰੇਲੀਆ ਦੇ ਵੱਖ-ਵੱਖ ਸ਼ਹਿਰਾਂ 'ਚ ਲਗਭਗ ਇਕ ਮਹੀਨੇ ਦਾ ਸਫ਼ਲ ਟੂਰ ਲਗਾ ਕੇ ਵਤਨ ਪੁੱਜੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਵਿੰਦਰ ਸੰਧੂ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਆਕਲੈਂਡ ਸ਼ਹਿਰ 'ਚ ਪ੍ਰਸਿੱਧ ਪ੍ਰਮੋਟਰ ਸਿਮਰਨ ਸਿੰਘ, ਰਾਜਵੀਰ ਸਿੰਘ ਅਤੇ ਪਾਲ ਪ੍ਰੋਡਕਸ਼ਨ ਵਲੋਂ ਵੱਡੇ ਪੱਧਰ 'ਤੇ ਸ਼ੋਅ ਕਰਵਾਇਆ ਗਿਆ, ਜੋ ਕਿ ਬਹੁਤ ਹੀ ਸਫ਼ਲ ਸ਼ੋਅ ਰਿਹਾ। ਇਸੇ ਤਰ੍ਹਾਂ ਕ੍ਰਾਈਸਟਚਰਚ 'ਚ ਪ੍ਰਮੋਟਰ ਗੁਰਪ੍ਰਤਾਪ ਸਿੰਘ, ਇੰਦੀ ਢਿੱਲੋਂ ਅਤੇ ਮਾਝਾ ਗਰੁੱਪ ਦੇ ਸਹਿਯੋਗ ਨਾਲ ਸ਼ੋਅ ਕਰਵਾਇਆ ਗਿਆ। ਆਸਟੇਰਲੀਆ ਦੇ ਸ਼ਹਿਰ ਮੈਲਬੋਰਨ 'ਚ ਪ੍ਰਮੋਟਰ ਵਰਿੰਦਰ ਸਰਾਂ, ਸਿਡਨੀ 'ਚ ਪ੍ਰਮੋਟਰ ਸੁਖਬੀਰ ਸਿੱਧੂ, ਐਡੀਲੇਡ 'ਚ ਪ੍ਰਮੋਟਰ ਸੱਤੀ ਸਿੰਘ, ਪਰਥ 'ਚ ਪ੍ਰਮੋਟਰ ਪਰਮਿੰਦਰ ਨਾਭਾ, ਕਰਨ ਵੜੈਚ ਅਤੇ ਨਾਭਾ ਪ੍ਰੋਡਕਸ਼ਨ ਅਤੇ ਬ੍ਰਿਸਬੇਨ 'ਚ ਪ੍ਰਮੋਟਰ ਨੇਵੀ ਗਿੱਲ, ਅਮਰਿੰਦਰ ਭੁੱਲਰ ਵਲੋਂ ਬਹੁਤ ਹੀ  ਸਫ਼ਲਤਾਪੂਰਵਕ ਸ਼ੋਅ ਕਰਵਾਏ ਗਏ। ਦੱਸਣਯੋਗ ਹੈ ਕਿ ਇਨ੍ਹਾਂ ਸ਼ੋਆਂ ਦੌਰਾਨ 8 ਤੋਂ 10 ਹਜ਼ਾਰ ਦਰਸ਼ਕਾਂ ਨੇ ਜਿੱਥੇ ਸ਼ੋਅ ਦਾ ਆਨੰਦ ਮਾਣਿਆ, ਉਥੇ ਪਰਿਵਾਰਾਂ ਸਮੇਤ ਪੁੱਜ ਕੇ ਸ਼ੋਆਂ ਨੂੰ ਸਫ਼ਲ ਬਣਾਉਣ ਵਿਚ ਵੀ ਅਹਿਮ ਭੂਮਿਕਾ ਨਿਭਾਈ।


Tags: Harbhajan MannJogi Tera MajbooriSherNew ZealandAustraliaਹਰਭਜਨ ਮਾਨ