FacebookTwitterg+Mail

ਹਰਭਜਨ ਮਾਨ ਨੇ ਨਸ਼ਿਆਂ ਖਿਲਾਫ ਇਕਜੁਟ ਹੋਣ ਦਾ ਦਿੱਤਾ ਸੁਨੇਹਾ

harbhajan mann
27 June, 2018 04:13:51 PM

ਜਲੰਧਰ (ਬਿਊਰੋ)— ਚਿੱਟੇ ਦੇ ਵਿਰੋਧ 'ਚ 1 ਤੋਂ 7 ਜੁਲਾਈ ਤਕ ਕਾਲਾ ਹਫਤਾ ਮਨਾਇਆ ਜਾ ਰਿਹਾ ਹੈ। ਨਸ਼ਿਆਂ ਦੇ ਵਿਰੋਧ 'ਚ ਇਕ ਮੁਹਿੰਮ ਵੀ ਚਲਾਈ ਗਈ ਹੈ, ਜਿਸ ਦਾ ਨਾਂ ਹੈ 'ਮਰੋ ਜਾਂ ਵਿਰੋਧ ਕਰੋ'। ਹਰਭਜਨ ਮਾਨ ਨੇ ਫੇਸਬੁੱਕ 'ਤੇ ਸਟੇਟਸ ਪਾ ਕੇ ਤੇ ਵੀਡੀਓ ਸਾਂਝੀ ਕਰਕੇ ਇਸ ਮੁਹਿੰਮ ਦਾ ਸਮਰਥਨ ਕੀਤਾ ਹੈ ਤੇ ਪੰਜਾਬ ਦੇ ਲੋਕਾਂ ਨੂੰ ਵੀ ਇਸ ਮੁਹਿੰਮ ਨਾਲ ਜੁੜਨ ਦਾ ਸੁਨੇਹਾ ਦਿੱਤਾ ਹੈ।

 
ਹਰਭਜਨ ਮਾਨ ਨੇ ਨਸ਼ਿਆਂ ਖਿਲਾਫ਼ ਇਕਜੁਟ ਹੋਣ ਦਾ ਦਿੱਤਾ ਸੁਨੇਹਾ

ਹਰਭਜਨ ਮਾਨ ਨੇ ਨਸ਼ਿਆਂ ਖਿਲਾਫ਼ ਇਕਜੁਟ ਹੋਣ ਦਾ ਦਿੱਤਾ ਸੁਨੇਹਾ #Punjab Harbhajan Mann #PunjabiSinger #LiveVideo #SocialMedia #Message

Posted by JagBani on Wednesday, June 27, 2018

ਹਰਭਜਨ ਮਾਨ ਦਾ ਕਹਿਣਾ ਹੈ ਕਿ ਨਿਤ ਦਿਨ 8-10 ਨੌਜਵਾਨ ਨਸ਼ੇ ਕਰਕੇ ਮਰ ਰਹੇ ਹਨ, ਲੋਕਾਂ ਦੇ ਘਰ ਬਰਬਾਦ ਹੋ ਰਹੇ ਹਨ ਤੇ ਸਾਡੇ ਲੀਡਰ ਬੇਸ਼ਰਮੀ ਦੀ ਚੁੱਪ ਵੱਟੀ ਬੈਠੇ ਹਨ।

 

'ਚਿੱਟੇ ਦੇ ਵਿਰੋਧ ਵਿੱਚ ਕਾਲਾ ਹਫਤਾ'. ਉਹ ਸਭ ਕੁਝ ਜੋ ਲੋਕ ਇਸ ਮੁਹਿੰਮ ਬਾਰੇ ਜਾਨਣਾ ਚਾਹੁੰਦੇ ਹਨ. ਇਹੀ ਸਾਡਾ ਪਹਿਲਾ ਅਤੇ ਆਖਰੀ ਪ੍ਰੈੱਸ-ਨੋਟ...

Posted by Harbhajan Mann on Tuesday, June 26, 2018

ਜੋ ਲੋਕ ਇਸ ਮੁਹਿੰਮ ਬਾਰੇ ਜਾਣਨਾ ਚਾਹੁੰਦੇ ਹਨ, ਉਨ੍ਹਾਂ ਲਈ ਵੀ ਹਰਭਜਨ ਮਾਨ ਨੇ ਇਕ ਤਸਵੀਰ ਸਾਂਝੀ ਕਰਕੇ ਕੁਝ ਸਵਾਲ ਤੇ ਉਨ੍ਹਾਂ ਦੇ ਜਵਾਬ ਲਿਖੇ ਹਨ। ਇਸ ਨੂੰ ਸਾਂਝਾ ਕਰਦਿਆਂ ਹਰਭਜਨ ਮਾਨ ਨੇ ਕਿਹਾ ਕਿ ਇਹ ਉਨ੍ਹਾਂ ਦਾ ਪਹਿਲਾ ਤੇ ਆਖਰੀ ਪ੍ਰੈੱਸ ਨੋਟ ਹੈ ਤੇ ਪੰਜਾਬ ਵਿਰੋਧੀ ਤਾਕਤਾਂ ਇਸ ਮੁਹਿੰਮ ਬਾਰੇ ਗਲਤ ਪ੍ਰਚਾਰ ਜਾਂ ਭੰਬਲਫੂਸਾ ਪੈਦਾ ਨਾ ਕਰਨ ਤੇ ਵੱਧ ਤੋਂ ਵੱਧ ਇਸ ਮੁਹਿੰਮ ਦਾ ਸਮਰਥਨ ਕਰਨ।


Tags: Harbhajan Mann Punjabi Singer Live Video Social Media Maro Ja Virodh Karo

Edited By

Rahul Singh

Rahul Singh is News Editor at Jagbani.