FacebookTwitterg+Mail

ਹਰਭਜਨ ਮਾਨ ਨੇ ਪਹਿਲੀ ਵਾਰ ਸ਼ੇਅਰ ਕੀਤੀ ਬੇਟੇ ਦੀ ਤਸਵੀਰ, ਫੈਨਜ਼ ਨੂੰ ਕੀਤੀ ਇਹ ਗੁਜ਼ਾਰਿਸ਼

harbhajan mann and avkash mann
19 May, 2018 04:41:49 PM

ਜਲੰਧਰ(ਬਿਊਰੋ)— ਹਰਭਜਨ ਮਾਨ ਪੰਜਾਬੀ ਗਾਇਕੀ ਦੀ ਬੁਲੰਦ ਆਵਾਜ਼ ਹੈ। ਪੰਜਾਬੀ ਦੇ ਸਦਾਬਹਾਰ ਗਾਇਕਾਂ 'ਚ ਸ਼ੁਮਾਰ ਹਰਭਜਨ ਮਾਨ ਤਿੰਨ ਪੀੜੀਆਂ ਦਾ ਗਾਇਕ ਹੈ। ਉਨ੍ਹਾਂ ਨੇ ਹੁਣ ਤੱਕ ਜੋ ਵੀ ਗਾਇਆ ਹੈ, ਉਹ ਪ੍ਰਵਾਨ ਚੜਿਆ ਹੈ। ਮਿੱਠ ਬੋਲੜੇ ਸੁਭਾਅ ਦਾ ਇਹ ਦਿਲਦਾਰ ਇਨਸਾਨ ਸੰਗੀਤ ਤੇ ਫਿਲਮ ਜਗਤ 'ਚ ਲਗਾਤਾਰ ਗਤੀਸ਼ੀਲ ਹੈ। ਹਾਲ ਹੀ 'ਚ ਹਰਭਜਨ ਮਾਨ ਨੇ ਆਪਣੇ ਲਾਡਲੇ ਪੁੱਤਰ ਅਵਕਾਸ਼ ਮਾਨ ਦੀ ਪਹਿਲੀ ਵਾਰ ਤਸਵੀਰ ਸ਼ੇਅਰ ਕੀਤੀ ਹੈ।
Punjabi Bollywood Tadka
ਦੱਸ ਦੇਈਏ ਕਿ ਹਰਭਜਨ ਮਾਨ ਨੇ ਬੇਟੇ ਦੀ ਤਸਵੀਰ ਇੰਸਟਾਗ੍ਰਾਮ ਤੇ ਫੇਸਬੁੱਕ ਪੇਜ਼ 'ਤੇ ਸ਼ੇਅਰ ਕੀਤੀ ਹੈ। ਤਸਵੀਰ ਦੀ ਕੈਪਸ਼ਨ 'ਚ ਹਰਭਜਨ ਮਾਨ ਨੇ ਲਿਖਿਆ, ''ਮੇਰੀ ਪਤਨੀ ਹਰਮਨ ਤੇ ਮੈਨੂੰ ਬੇਟੇ ਅਵਕਾਸ਼ ਮਾਨ 'ਤੇ ਬਹੁਤ ਮਾਣ ਹੈ ਕਿ ਉਹ ਯੂਨੀਵਰਸਿਟੀ ਆਫ ਟੋਰਾਂਟੋ 'ਚੋਂ ਆਪਣੀ ਪੜ੍ਹਾਈ ਮੁਕੰਮਲ ਕਰਕੇ ਕਲਾ ਦੀ ਸਰਜ਼ਮੀਨ 'ਚ ਕਦਮ ਰੱਖਣ ਜਾ ਰਿਹਾ ਹੈ। ਅਸੀਂ ਪੂਰੀ ਉਮੀਦ ਕਰਦੇ ਹਾਂ ਕਿ ਤੁਸੀਂ ਅਵਕਾਸ਼ ਨੂੰ ਆਪਣੀਆਂ ਮਿਹਰ ਭਰੀਆਂ ਨਜ਼ਰਾਂ ਨਾਲ ਨਿਵਾਜੋਗੇ।'' ਦੱਸ ਦੇਈਏ ਕਿ ਹਰਭਜਨ ਮਾਨ ਦਾ ਬੇਟਾ ਅਵਕਾਸ਼ ਮਾਨ ਦੇਖਣ 'ਚ ਕਾਫੀ ਖੂਬਸੂਰਤ ਹੈ। ਉਹ ਪਿਤਾ ਵਾਂਗ ਉੱਚਾ ਲੰਬਾ ਹੈ।
Punjabi Bollywood Tadka
ਦੱਸਣਯੋਗ ਹੈ ਕਿ ਹਰਭਜਨ ਮਾਨ ਨੇ 1980-81 'ਚ ਆਪਣੀ ਗਾਇਕੀ ਦੀ ਸ਼ੁਰੂਆਤ ਕੀਤੀ ਤੇ ਸਾਲ 1988 'ਚ ਐਲਬਮ 'ਦਿਲ ਦੇ ਮਾਮਲੇ' ਜ਼ਾਰੀ ਕੀਤੀ। ਸਾਲ 1992 'ਚ ਆਏ ਇਨ੍ਹਾਂ ਦੇ ਗੀਤ 'ਚਿੱਠੀਏ ਨੀ ਚਿੱਠੀਏ' ਨਾਲ ਉਨ੍ਹਾਂ ਨੇ ਖਾਸ ਪਛਾਣ ਬਣਾਈ। ਇਨ੍ਹਾਂ ਦਾ ਅਗਲਾ ਮਸ਼ਹੂਰ ਗੀਤ 'ਆ ਸੋਹਣਿਆ ਵੇ ਜੱਗ ਜਿਉਂਦਿਆਂ ਦੇ ਮੇਲੇ' 1994 'ਚ ਦੂਰਦਰਸ਼ਨ ਤੋਂ ਰਿਕਾਰਡ ਹੋਇਆ।
Punjabi Bollywood Tadka
ਹਰਭਜਨ ਮਾਨ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਫਿਲਮ 'ਜੀ ਆਇਆ ਨੂੰ' ਨਾਲ ਕੀਤੀ ਸੀ। ਇਸ ਤੋਂ ਬਾਅਦ 'ਅਸਾਂ ਨੂੰ ਮਾਨ ਵਤਨਾਂ ਦਾ' (2004), 'ਦਿਲ ਆਪਣਾ ਪੰਜਾਬੀ' (2006), 'ਮਿੱਟੀ ਵਾਜਾਂ ਮਾਰਦੀ' (2007), 'ਮੇਰਾ ਪਿੰਡ ਮਾਈ ਹੋਮ' (2008), 'ਜੱਗ ਜਿਉਂਦਿਆਂ ਦੇ ਮੇਲੇ' (2009), 'ਹੀਰ ਰਾਂਝਾ' (2010) ਤੇ 'ਯਾਰਾ ਓ ਦਿਲਦਾਰਾ' (2011) ਆਦਿ ਫਿਲਮਾਂ ਰਿਲੀਜ਼ ਹੋਈਆਂ। ਦੱਸ ਦੇਈਏ ਕਿ ਹਰਭਜਨ ਮਾਨ ਦਾ ਛੋਟਾ ਭਰਾ ਗੁਰਸੇਵਕ ਮਾਨ ਵੀ ਉੱਘਾ ਗਾਇਕ ਹੈ।
Punjabi Bollywood Tadka


Tags: Harbhajan MannAvkash MannGursewak MannInstagramFacebookPunjabi Singer

Edited By

Sunita

Sunita is News Editor at Jagbani.