FacebookTwitterg+Mail

ਰੂਹ ਨੂੰ ਸਕੂਨ ਦਿੰਦੀ ਹੈ ਹਰਭਜਨ ਮਾਨ ਦੇ ਭਰਾ ਦੀ ਸੁਰੀਲੀ ਗਾਇਕੀ (ਵੀਡੀਓ)

harbhajan mann and gursewak mann
03 February, 2019 12:33:50 PM

ਜਲੰਧਰ (ਬਿਊਰੋ) : ਪੰਜਾਬੀ ਗਾਇਕ ਹਰਭਜਨ ਮਾਨ ਅਤੇ ਗੁਰਸੇਵਕ ਮਾਨ ਦੋਵੇਂ ਹੀ ਪੰਜਾਬੀ ਸੰਗੀਤ ਜਗਤ ਦੇ ਵੱਡੇ ਨਾਂ ਹਨ। ਜਿੱਥੇ ਹਰਭਜਨ ਮਾਨ ਮਿਊਜ਼ਿਕ ਇੰਡਸਟਰੀ 'ਚ ਆਪਣੇ ਗੀਤਾਂ ਅਤੇ ਗਾਇਕੀ ਦੇ ਜ਼ਰੀਏ ਬਰਕਰਾਰ ਹਨ ਪਰ ਉਨ੍ਹਾਂ ਦਾ ਭਰਾ ਗੁਰਸੇਵਕ ਮਾਨ ਨੇ ਲੰਬੇ ਸਮੇਂ ਤੋਂ ਮਿਊਜ਼ਿਕ ਇੰਡਸਟਰੀ ਤੋਂ ਦੂਰ ਹਨ ਪਰ ਗਾਇਕੀ ਤਾਂ ਦੋਵਾਂ ਭਰਾਵਾਂ ਦੀ ਰਗ-ਰਗ 'ਚ ਵੱਸਦੀ ਹੈ, ਭਾਵੇਂ ਕੋਈ ਕਿੰਨਾਂ ਹੀ ਦੂਰ ਕਿਉਂ ਨਾ ਹੋਵੇ। ਹਾਲ ਹੀ 'ਚ ਹਰਭਜਨ ਮਾਨ ਨੇ ਆਪਣੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਗੁਰਸੇਵਕ ਮਾਨ ਆਪਣੇ ਸ਼ਾਨਦਾਰ ਕਲਾਸਿਕ ਸੰਗੀਤ ਦੇ ਦਰਸ਼ਨ ਕਰਵਾ ਰਹੇ ਹਨ। ਹਰਭਜਨ ਮਾਨ ਨੇ ਕੈਪਸ਼ਨ 'ਚ ਬੜੇ ਹੀ ਖਾਸ ਸ਼ਬਦ ਲਿਖੇ ਹਨ, ਉਨ੍ਹਾਂ ਨੇ ਲਿਖਿਆ, ''ਗੁਰਸੇਵਕ ਕੋਲ ਕਮਾਲ ਦਾ ਟੈਲੇਂਟ ਹੈ, ਕਿਸੇ ਵੀ ਸਾਜ ਨੂੰ ਗੱਲਾਂ ਕਰਨ ਲਾ ਦਿੰਦੇ ਹਨ ਤੇ ਮਿੱਠੀ ਆਵਾਜ਼ ਦੇ ਮਾਲਕ ਛੋਟਾ ਵੀਰ ਕੈਪਟਨ ਮਾਨ ਜਦੋਂ ਵੀ ਮੌਕਾ ਮਿਲੇ ਤਾਂ ਉਨ੍ਹਾਂ ਦੀ ਇਹ ਰੰਗ ਵਾਲੀ ਗਾਇਕੀ ਜ਼ਰੂਰ ਸੁਣਦੀ ਹੈ, ਜੋ ਮੈਨੂੰ ਬਹੁਤ ਅਨੰਦ ਦਿੰਦੀ ਹੈ। ਜੁਗ ਜੁਗ ਜੀ ਸੋਹਣੇ ਵੀਰੇ''।


ਦੱਸ ਦਈਏ ਕਿ ਆਪਣੇ ਵੱਡੇ ਭਰਾ ਲਈ ਹਰਭਜਨ ਮਾਨ ਦੇ ਇਹ ਸ਼ਬਦ ਉਨ੍ਹਾਂ ਵਿਚਕਾਰ ਵਾਲੀ ਸਾਂਝ ਅਤੇ ਪਿਆਰ ਨੂੰ ਦਰਸਾਉਂਦਾ ਹੈ। ਹਰਭਜਨ ਮਾਨ ਦੇ ਵੱਡੇ ਭਰਾ ਗੁਰਸੇਵਕ ਮਾਨ ਅੱਜਕਲ ਪਾਇਲਟ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਹਰਭਜਨ ਮਾਨ ਅਤੇ ਗੁਰਸੇਵਕ ਮਾਨ ਨੇ ਆਪਣੀ ਗਾਇਕੀ ਦਾ ਸਫਰ ਇਕੱਠਿਆਂ ਹੀ ਸ਼ੁਰੂ ਕੀਤਾ ਸੀ। ਦੋਨਾਂ ਭਰਾਵਾਂ ਵੱਲੋਂ ਕਈ ਗੀਤ ਵੀ ਇਕੱਠੇ ਕੀਤੇ ਗਏ ਹਨ। ਗਾਇਕੀ ਦੀ ਇਸ ਦੁਨੀਆਂ 'ਚ ਦੋਵਾਂ ਮਾਨ ਭਰਾਵਾਂ ਦਾ ਰੁਤਬਾ ਕਾਫੀ ਉੱਚਾ ਹੈ ਅਤੇ ਦਰਸ਼ਕ ਵੀ ਦੋਵਾਂ ਨੂੰ ਇਕ ਵਾਰ ਫਿਰ ਇਕੱਠੇ ਗਾਉਂਦੇ ਦੇਖਣਾ ਚਾਹੁੰਦੇ ਹਨ।
 


Tags: Harbhajan Mann Gursewak Mann Instagram Video Viral Punjabi Celebrity

Edited By

Sunita

Sunita is News Editor at Jagbani.