FacebookTwitterg+Mail

ਕਪਿਲ-ਗਿੰਨੀ ਦੀ ਰਿਸੈਪਸ਼ਨ 'ਚ ਇੰਝ ਬਣੇ ਹਰਭਜਨ ਮਾਨ ਚਰਚਾ ਦਾ ਵਿਸ਼ਾ

harbhajan mann and kapil sharma
26 December, 2018 02:26:50 PM

ਜਲੰਧਰ (ਬਿਊਰੋ)— ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਗਿੰਨੀ ਚਤਰਥ ਵੱਲੋਂ ਦਿੱਤੀ ਗਈ ਰਿਸੈਪਸ਼ਨ ਪਾਰਟੀ 'ਚ ਫਿਲਮੀ ਸਿਤਾਰਿਆਂ ਨੇ ਰੌਣਕਾਂ ਲਾਈਆਂ। ਕਪਿਲ-ਗਿੰਨੀ ਦੀ ਰਿਸੈਪਸ਼ਨ 'ਚ ਪੰਜਾਬੀ ਗਾਇਕ ਤੇ ਪਾਲੀਵੁੱਡ ਫਿਲਮ ਇੰਡਸਟਰੀ ਦੀ ਉੱਘੇ ਐਕਟਰ ਹਰਭਜਨ ਮਾਨ ਵੀ ਉਚੇਚੇ ਤੌਰ 'ਤੇ ਪਹੁੰਚੇ ਸਨ, ਜਿਸ ਦੀ ਇਕ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀ ਹੈ। ਦੱਸ ਦੇਈਏ ਕਿ ਇਸ ਖਾਸ ਮੌਕੇ 'ਤੇ ਹਰਭਜਨ ਮਾਨ ਨੇ ਕਪਿਲ ਤੇ ਗਿੰਨੀ ਦੀ ਜੋੜੀ ਨੂੰ ਸਮਰਪਿਤ ਇਕ ਗੀਤ ਗਾਇਆ, ਜਿਸ ਦੇ ਬੋਲ 'ਤੇਰੀ ਮੇਰੀ ਜੋੜੀ' ਹਨ। ਇਸ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਹੋਰ ਵੀ ਕਈ ਹਸਤੀਆਂ ਪਹੁੰਚੀਆਂ ਹੋਈਆਂ ਸਨ, ਜਿਨ੍ਹਾਂ 'ਚ ਕਪਿਲ ਸ਼ਰਮਾ ਦੇ ਕਈ ਦੋਸਤ ਸ਼ਾਮਲ ਸਨ।


ਦੱਸਣਯੋਗ ਹੈ ਕਿ ਕਪਿਲ ਸ਼ਰਮਾ ਅਤੇ ਗਿੰਨੀ ਚਤਰਥ ਨੇ ਵਿਆਹ ਤੋਂ ਬਾਅਦ ਦੂਜੀ ਰਿਸੈਪਸ਼ਨ ਪਾਰਟੀ ਬਾਲੀਵੁੱਡ ਅਤੇ ਟੀ. ਵੀ. ਇੰਡਸਟਰੀ ਦੇ ਦੋਸਤਾਂ ਲਈ ਦਿੱਤੀ ਹੈ। ਇਸ ਦੌਰਾਨ ਮਨੋਰੰਜਨ ਜਗਤ ਹੀ ਨਹੀਂ ਸਗੋਂ ਬਾਲੀਵੁੱਡ ਦੀਆਂ ਕਈ ਹਸਤੀਆਂ ਪਹੁੰਚੀਆਂ ਸਨ। ਦੱਸ ਦਈਏ ਕਿ ਕਪਿਲ ਸ਼ਰਮਾ ਨੇ 12 ਦਸੰਬਰ ਨੂੰ ਆਪਣੀ ਕਾਲਜ ਸਮੇਂ ਦੀ ਦੋਸਤ ਰਹੀ ਗਿੰਨੀ ਚਤਰਥ ਨਾਲ ਵਿਆਹ ਕਰਵਾਇਆ ਸੀ ਅਤੇ ਅੰਮ੍ਰਿਤਸਰ 'ਚ ਇਹ ਵਿਆਹ ਬੜੀ ਹੀ ਸ਼ਾਨੋ ਸ਼ੌਕਤ ਨਾਲ ਹੋਇਆ ਸੀ। ਇਸ ਦੌਰਾਨ ਵੀ ਵੱਡੀ ਗਿਣਤੀ 'ਚ ਲੋਕਾਂ ਨੇ ਇਸ ਵਿਆਹ 'ਚ ਸ਼ਿਰਕਤ ਕੀਤੀ ਸੀ।


Tags: Harbhajan Mann Kapil Sharma Ginni Chatrath Mumbai Wedding Reception JW Marriott Video Instagram

Edited By

Sunita

Sunita is News Editor at Jagbani.