FacebookTwitterg+Mail

ਗੁਰਸੇਵਕ ਮਾਨ ਬਤੌਰ ਪਾਇਲਟ ਨਿਭਾ ਰਹੇ ਨੇ ਆਪਣੀ ਸੇਵਾ, ਦੁਨੀਆ ਭਰ 'ਚ ਪਹੁੰਚਾਉਂਦੇ ਨੇ ਲੋੜਵੰਦਾਂ ਲਈ ਸਮਾਨ

harbhajan mann posted emotional note for his brother gursewak mann
14 April, 2020 03:26:10 PM

ਜਲੰਧਰ(ਵੈੱਬ ਡੈਸਕ) - 'ਕੋਰੋਨਾ ਵਾਇਰਸ' ਨੇ ਦੁਨੀਆ ਭਰ ਵਿਚ ਤਬਾਹੀ ਮਚਾਈ ਹੋਈ ਹੈ। ਦੁਨੀਆ ਭਰ ਦੀ ਰਫਤਾਰ ਥੰਮ ਗਈ ਹੈ ਪਰ ਅਜਿਹੇ ਬਹੁਤ ਸਾਰੇ ਲੋਕ ਨੇ ਜੋ ਇਸ ਮੁਸ਼ਕਿਲ ਸਮੇਂ ਵਿਚ ਆਪਣੀਆਂ ਸੇਵਾਵਾਂ ਜਾਨ ਤਲੀ 'ਤੇ ਰੱਖ ਕੇ ਨਿਭਾ ਰਹੇ ਹਨ ਭਾਵੇਂ ਉਹ ਪੁਲਸ ਹੋਵੇ ਜਾ ਫਿਰ ਡਾਕਟਰ, ਨਰਸਾਂ, ਸਫਾਈ ਕਰਮਚਾਰੀ ਅਤੇ ਹੋਰ ਲੋਕ ਭਲਾਈ ਵਾਲੀਆਂ ਸੰਸਥਾਵਾਂ ਹੋਣ। ਅਜਿਹੇ ਵਿਚ ਜਿੱਥੇ ਸਭ ਕੁਝ ਬੰਦ ਹੈ ਅਤੇ ਇਕ ਦੇਸ਼ ਤੋਂ ਦੂਜੇ ਦੇਸ਼ ਸਹਾਇਤਾ ਪਹੁੰਚਾਉਣ ਲਈ ਪਾਇਲਟ ਵੀ ਆਪਣੀ ਸੇਵਾ ਨਿਭਾ ਰਹੇ ਹਨ।

 ਹਾਲ ਹੀ ਵਿਚ ਗਾਇਕ ਹਰਭਜਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਭਰਾ ਲਈ ਭਾਵੁਕ ਪੋਸਟ ਪਾਈ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਹਰਭਜਨ ਮਾਨ ਨੇ ਕੈਪਸ਼ਨ ਵਿਚ ਲਿਖਿਆ, ''ਇਸ ਮੁਸ਼ਕਿਲ ਸਮੇਂ ਵਿਚ ਜਿਥੇ ਬਹੁਤ ਸਾਰੇ ਲੋਕ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਤੇ ਮੇਰਾ ਭਰਾ ਗੁਰਸੇਵਕ ਵੀ ਆਪਣੀ ਜ਼ਿੰਮੇਵਾਰੀ ਪੂਰੀ ਜਾਬਾਜ਼ੀ ਨਾਲ ਨਿਭਾ ਰਹੇ ਹਨ। ਉਹ ਸਮੇਂ ਸ਼ੰਘਾਈ, ਚੀਨ ਵਿਚ ਹੈ ਅਤੇ ਦੁਨੀਆ ਭਰ ਤੋਂ ਕੈਨੇਡਾ ਨੂੰ ਜਿਹੜੀਆਂ ਜ਼ਰੂਰੀ ਚੀਜ਼ਾਂ ਚਾਹੀਦੀਆ ਹਨ, ਉਹ ਪਹੁੰਚਾਉਣ ਵਿਚ ਮੱਦਦ ਕਰ ਰਿਹਾ ਹੈ। ਉਹ ਬਤੌਰ ਕੈਪਟਨ ਪਾਇਲਟ ਕੰਮ ਕਰ ਰਹੇ ਹਨ। ਹਰਭਜਨ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੇ ਭਰਾ 'ਤੇ ਬਹੁਤ ਮਾਣ ਹੈ ਕਿ ਉਹ ਇਸ ਮੁਸ਼ਕਿਲ ਸਮੇਂ ਵਿਚ ਆਪਣਾ ਫਰਜ਼ ਨਿਭਾ ਰਿਹਾ ਹੈ।
Punjabi Bollywood Tadka
ਦੱਸ ਦੇਈਏ ਕਿ ਹਰਭਜਨ ਮਾਨ ਦੇ ਭਰਾ ਗੁਰਸੇਵਕ ਮਾਨ ਗਾਇਕ ਹੋਣ ਦੇ ਨਾਲ-ਨਾਲ ਕਮਰਸ਼ੀਅਲ ਪਾਇਲਟ ਵੀ ਹਨ। ਗੁਰਸੇਵਕ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸਭਿਆਚਾਰਕ ਗੀਤ ਦੇ ਚੁੱਕੇ ਹਨ। ਦੋਵੇਂ ਭਰਾਵਾਂ ਦੀ ਗਾਇਕ ਨੂੰ ਦੇਸ਼-ਵਿਦੇਸ਼ ਵਿਚ ਵਸਦੇ ਪੰਜਾਬੀਆਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ।  


Tags: Harbhajan MannPosted Emotional NoteBrotherGursewak MannInstagramCroronavirusCovid 19

About The Author

sunita

sunita is content editor at Punjab Kesari