FacebookTwitterg+Mail

Mothers Day : ਪਹਿਲੀ ਵਾਰ ਹਰਭਜਨ ਮਾਨ ਨੇ ਸ਼ੇਅਰ ਕੀਤੀ 'ਬੇਬੇ' ਦੀ ਤਸਵੀਰ

harbhajan mann share mother picture
12 May, 2019 03:11:58 PM

ਜਲੰਧਰ (ਬਿਊਰੋ) : ਦੁਨੀਆਂ ਭਰ 'ਚ ਅੱਜ 'ਮਦਰਸ ਡੇ' ਮਨਾਇਆ ਜਾ ਰਿਹਾ ਹੈ, ਜਿੱਥੇ ਹਰ ਕੋਈ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰ ਰਿਹਾ ਹੈ। ਅਜਿਹੇ 'ਚ ਪੰਜਾਬੀ ਗਾਇਕ ਤੇ ਫਿਲਮਾਂ ਦੇ ਮਾਣ ਹਰਭਜਨ ਮਾਨ ਨੇ ਵੀ ਆਪਣੀ ਮਾਂ ਦੀ ਪਹਿਲੀ ਵਾਰ ਤਸਵੀਰ ਸ਼ੇਅਰ ਕਰਦਿਆ ਆਪਣੇ ਦਿਲ ਦੀ ਗੱਲ ਸਰੋਤਿਆਂ ਨਾਲ ਸਾਂਝੀ ਕੀਤੀ ਹੈ।

Punjabi Bollywood Tadka

ਦੱਸ ਦਈਏ ਕਿ ਹਰਭਜਨ ਮਾਨ ਨੇ ਤਸਵੀਰ ਕੈਪਸ਼ਨ 'ਚ ਲਿਖਿਆ ਹੈ, ''ਪਹਿਲੀ ਵਾਰ ਆਪਣੀ ਬੀਬੀ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ। ਅਸੀਂ ਬਹੁਤ ਛੋਟੇ ਸੀ, ਬੀਬੀ ਦੀ ਕੋਈ ਸਾਫ ਜਿਹੀ ਤਸਵੀਰ ਵੀ ਸਾਡੇ ਕੋਲ ਨਹੀਂ। ਜਦੋਂ ਰੀਝਾਂ ਨਾਲ ਤਸਵੀਰਾਂ ਖਿੱਚਣ ਜੋਗੇ ਹੋਏ ਤਾਂ ਬੀਬੀ ਕੈਂਸਰ ਨਾਲ ਜੂਝਦੀ ਸਾਥੋਂ ਬਹੁਤ ਦੂਰ ਉੱਥੇ ਚਲੀ ਗਈ, ਜਿੱਥੋਂ ਗਿਆ ਕੋਈ ਵਾਪਸ ਨਹੀਂ ਮੁੜ ਕੇ ਆਉਂਦਾ। ਮੇਰੀ ਉਂਗਲ ਫੜ੍ਹਕੇ ਪਹਿਲੀ ਵਾਰ ਮੈਨੂੰ ਗਾਇਕੀ ਦੇ ਪਿੜ 'ਚ ਤੋਰਨ ਵਾਲੀ ਆਪਣੀ ਬੀਬੀ ਨੂੰ ਅੱਜ 'ਮਾਂ ਦਿਵਸ' 'ਤੇ ਯਾਦ ਕਰਦਿਆਂ ਇਹ ਅਰਦਾਸ ਕਰਦਾ ਹਾਂ ਕਿ ਸਾਰੇ ਜੱਗ ਦੀਆਂ ਮਾਵਾਂ ਲਈ ਦੁਆਵਾਂ ਕਰਦੇ ਹੋਏ ਇਸ ਪਵਿੱਤਰ ਦਿਹਾੜੇ 'ਤੇ ਆਪਣੀ ਬੀਬੀ ਨੂੰ ਯਾਦ ਕੀਤਾ ਹੈ।''

 
 
 
 
 
 
 
 
 
 
 
 
 
 

ਪਹਿਲੀ ਦਫ਼ਾ ਆਪਣੀ ਬੀਬੀ ਦੀ ਫੋਟੋ ਤੁਹਾਡੇ ਨਾਲ ਸਾਂਝੀ ਕਰ ਰਿਹਾਂ। ਅਸੀਂ ਬਹੁਤ ਛੋਟੇ ਸੀ, ਬੀਬੀ ਦੀ ਕੋਈ ਸਾਫ਼ ਜਿਹੀ ਫੋਟੋ ਵੀ ਸਾਡੇ ਕੋਲ ਨਹੀਂ। ਜਦੋਂ ਰੀਝਾਂ ਨਾਲ ਫੋਟੋ ਖਿੱਚਣ ਜਿੱਡੇ ਹੋਏ ਤਾਂ ਬੀਬੀ ਕੈਂਸਰ ਨਾਲ ਜੂਝਦੀ ਸਾਥੋਂ ਬਹੁਤ ਦੂਰ ਉੱਥੇ ਚਲੀ ਗਈ, ਜਿੱਥੋਂ ਗਿਆ ਕੋਈ ਵਾਪਿਸ ਨਹੀਂ ਮੁੜਦਾ। ਮੇਰੀ ਉਂਗਲ ਫੜਕੇ ਪਹਿਲੀ ਵਾਰ ਮੈਨੂੰ ਗਾਇਕੀ ਦੇ ਪਿੜ ਵਿੱਚ ਤੋਰਨ ਵਾਲੀ ਆਪਣੀ ਬੀਬੀ ਨੂੰ ਅੱਜ ਮਾਂ ਦਿਵਸ ’ਤੇ ਯਾਦ ਕਰਦਿਆਂ ਇਹ ਅਰਦਾਸ ਹੈ ਕਿ ਸਾਰੇ “ਜੱਗ ਦੀਆਂ ਜੀਵਨ ਮਾਂਵਾਂ”🙏🏼 For the very first time, I’m sharing with you one of the only photos I have of my mother. By the time cameras had arrived in our village and we were able to take photos, she was already battling cancer, which took her life within a few months. Today on Mother’s Day, I’m remembering my “Bibi”, her warm and loving presence, and how she held my hand and introduced me to the world of music for the first time. I wish you a very happy Mother’s Day, may god bless all mothers in this world 🙏🏽 पहली दफ़ा अपनी बीबी की फोटो आपके रू-ब-रू कर रहा हूँ। हम बहुत छोटे थे, बीबी की कोई साफ़ सी फोटो भी हमारे पास नहीं। जब फोटो क्लिक करने के क़ाबिल हुए तो बीबी कैंसर के साथ जूझते हुए हम से बहुत दूर वहाँ चली गई, जहाँ गया कोई वापिस नहीं आता। मेरी उंगली पकड़कर पहली बार मुझे गायकी में लाने वाली अपनी बीबी को आज माँ दिवस पर याद करते यह दुआ है कि ‘सारे जग्ग दियां जीवन मांवां’ پہلی دفعہ آپنی بیبی دی فوٹو تُہاڈے نال سانجھی کر رہاں۔ اسیں بہت چھوٹے سی، بیبی دی کوئی صاف جہی فوٹو وی ساڈے کول نہیں۔ جدوں ریجھاں نال فوٹو کِھچن جِڈے ہوئے تاں بیبی کینسر نال جوُجھدی ساتھوں بہت دوُر اُتھے چلی گئی، جِتھوں گیا کوئی واپِس نہیں مُڑدا۔ میری اُنگل پھڑکے پہلی وار مینوں گائکی دے پِڑ وِچ تورن والی آپنی بیبی نوں اّج ماں دِوس اُتے یاد کردیاں ایہہ ارداس ہے کہ سارے جگ دیاں جیون ماواں #happymothersday

A post shared by Harbhajan Mann (@harbhajanmannofficial) on May 11, 2019 at 11:44pm PDT


ਦੱਸਣਯੋਗ ਹੈ ਕਿ ਹਰਭਜਨ ਮਾਨ ਪੰਜਾਬੀ ਫਿਲਮ ਇੰਡਸਟਰੀ ਤੇ ਸੰਗੀਤ ਜਗਤ ਦੇ ਉੱਘੇ ਅਦਾਕਾਰ ਹਨ। ਹਰਭਜਨ ਮਾਨ ਆਪਣੀ ਗਾਇਕੀ 'ਚ ਹਮੇਸ਼ਾ ਹੀ ਸੱਭਿਆਚਾਰ ਨੂੰ ਪਹਿਲ ਦਿੰਦੇ ਹਨ। 
 


Tags: Mothers Day 2019Harbhajan MannInstagramPicturesViralPunjabi Celebrity

Edited By

Sunita

Sunita is News Editor at Jagbani.