ਜਲੰਧਰ (ਬਿਊਰੋ) — ਪੰਜਾਬੀ ਗਾਇਕ ਹਰਭਜਨ ਮਾਨ ਜਿਨ੍ਹਾਂ ਨੇ ਸਾਫ ਸੁਥਰੀ ਗਾਇਕੀ ਨਾਲ ਹਰ ਇੱਕ ਪੰਜਾਬੀ ਦੇ ਦਿਲ 'ਚ ਆਪਣੀ ਖਾਸ ਜਗਾ ਬਣਾਈ ਹੋਈ ਹੈ। ਇਸ ਦੇ ਚੱਲਦਿਆਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਵੀ ਵੱਡੀ ਗਿਣਤੀ 'ਚ ਉਨ੍ਹਾਂ ਨੂੰ ਚਾਹੁਣ ਵਾਲੇ ਵੱਸਦੇ ਹਨ। ਮਿੱਟੀ ਨਾਲ ਜੁੜੇ ਹਰਭਜਨ ਮਾਨ ਆਪਣੀ ਗਾਇਕੀ ਤੇ ਆਪਣੇ ਸੁਭਾਅ ਕਰਕੇ ਹਰ ਕਿਸੇ ਦੇ ਹਰਮਨ ਪਿਆਰੇ ਕਲਾਕਾਰ ਹਨ। ਅਜਿਹੇ ਬਹੁਤ ਹੀ ਘੱਟ ਕਲਾਕਾਰ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਦੇਸ਼ ਨਾਲ ਗੁਆਂਢੀ ਮੁਲਕ ਤੋਂ ਇੰਨਾ ਪਿਆਰ-ਸਤਿਕਾਰ ਮਿਲਦਾ ਹੈ।
ਹਰਭਜਨ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇੱਕ ਬਜ਼ੁਰਗ ਦੀ ਵੀਡੀਓ ਸ਼ੇਅਰ ਕੀਤੀ ਅਤੇ ਨਾਲ ਹੀ ਲਿਖਿਆ ਹੈ ''ਇਹ ਅਸੀਸਾਂ, ਦੁਆਵਾਂ ਮੇਰਾ ਅਸਲ ਸਰਮਾਇਆ ਹਨ। ਬਸ ਤੁਹਾਡਾ ਨੰਬਰ ਮਿਲ ਜਾਵੇ। ਮੈਂ ਜ਼ਰੂਰ ਕਾਲ ਕਰਾਗਾਂ ਜੀ। #jeevechardalehndapunjab।''
ਇਸ ਵੀਡੀਓ 'ਚ ਲਹਿੰਦੇ ਪੰਜਾਬ ਦਾ ਬਜ਼ੁਰਗ ਹਰਭਜਨ ਮਾਨ ਨੂੰ ਮਿਲਣ ਦੀ ਗੁਹਾਰ ਲਾ ਰਿਹਾ ਹੈ। ਵੀਡੀਓ 'ਚ ਦੇਖ ਸਕਦੇ ਹੋ ਬਜ਼ੁਰਗ ਗੱਲ ਕਰਦਾ ਕਰਦਾ ਭਾਵੁਕ ਹੋ ਗਿਆ। ਹਰਭਜਨ ਮਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਬਿਹਤਰੀਨ ਗੀਤ ਜਿਵੇਂ 'ਤੇਰੇ ਪਿੰਡ ਗਈ ਸਾਂ ਵੀਰਾ ਵੇ', 'ਕੰਗਨਾ', 'ਮਾਂ', 'ਤੇਰੀ ਮੇਰੀ ਜੋੜੀ', 'ਕਰਕੇ ਦੇਸ਼ ਬੇਗਾਨਾ' ਵਰਗੇ ਕਈ ਸੁਪਰ ਹਿੱਟ ਗੀਤ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਵਾਰ ਫਿਰ ਤੋਂ ਹਰਭਜਨ ਮਾਨ 'ਪੀ. ਆਰ' ਪੰਜਾਬੀ ਫਿਲਮ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।