ਮੁੰਬਈ (ਬਿਊਰੋ) : ਪੰਜਾਬੀ ਫਿਲਮਾਂ ਦੇ ਉੱਘੇ ਅਦਾਕਾਰ ਹਾਰਬੀ ਸੰਘਾ ਪੰਜਾਬੀ ਇੰਡਸਟਰੀ ਦੇ ਹਰਮਨ ਪਿਆਰੇ ਕਲਾਕਾਰਾਂ 'ਚੋਂ ਇਕ ਹੈ। ਉਨ੍ਹਾਂ ਵੱਲੋਂ ਨਿਭਾਏ ਗਏ ਕਿਰਦਾਰ ਭਾਵੇਂ ਕਾਮੇਡੀ ਹੋਣ ਜਾਂ ਫਿਰ ਸੰਜੀਦਾ ਸਰੋਤਿਆਂ ਦੇ ਦਿਲ 'ਤੇ ਡੂੰਘੀ ਛਾਪ ਛੱਡਦੇ ਹਨ। ਹਾਰਬੀ ਸੰਘਾ ਜਿਹੜੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ।
ਦੱਸ ਦੇਈਏ ਕਿ ਹਾਲ ਹੀ 'ਚ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ 'ਮਾਝੇ ਦੀਏ ਮੋਮਬੱਤੀਏ' ਗੀਤ ਨੂੰ ਆਪਣੇ ਅੰਦਾਜ਼ 'ਚ ਗਾਉਂਦੇ ਨਜ਼ਰ ਆ ਰਹੇ ਹਨ। ਹਾਰਬੀ ਸੰਘਾ ਨੇ ਕੈਪਸ਼ਨ 'ਚ ਲਿਖਿਆ ਹੈ, ''ਭਾਖੜਾ ਫਿਲਮ ਦੇ ਸੈੱਟ 'ਤੇ ਲੱਗਿਆ ਅਖਾੜਾ ਵਿਦ ਵੀਤ ਬਾਈ ਤੇ ਜੱਗੀ ਬਾਈ ਤੇ ਇਰਵਿਨ''। ਵੀਡੀਓ 'ਚ ਹਾਰਬੀ ਸੰਘਾ ਨਾਲ ਗੀਤਕਾਰ ਤੇ ਗਾਇਕ ਵੀਤ ਬਲਜੀਤ ਵੀ ਨਜ਼ਰ ਆ ਰਹੇ ਹਨ। ਫੈਨਜ਼ ਵੱਲੋਂ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।