ਜਲੰਧਰ(ਬਿਊਰੋ)— ਪੰਜਾਬੀ ਗਾਇਕਾ ਹਾਰਡ ਕੌਰ ਸੋਸ਼ਲ ਮੀਡੀਆ 'ਤੇ ਆਪਣੀਆਂ ਵਿਵਾਦਿਤ ਪੋਸਟਰ ਦੇ ਚਲਦਿਆ ਰੱਜ ਕੇ ਟਰੋਲ ਹੋ ਰਹੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤੋਂ ਬਾਅਦ ਇਕ ਕਈ ਅਜਿਹੀਆਂ ਪੋਸਟਰ ਅਪਲੋਡ ਕੀਤੀਆਂ ਹਨ, ਜਿਨ੍ਹਾਂ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰਾਸ਼ਟਰੀ ਸਵੈ-ਸੇਵਕ ਦੇ ਮੁਖੀ ਮੋਹਨ ਭਾਗਵਤ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤੀ ਹੈ। ਜਿਸ ਕਾਰਨ ਉਨ੍ਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ, ਸਗੋਂ ਦੇਸ਼ 'ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਉਸ ਨੂੰ ਤੇ ਉਸ ਦੇ ਸੰਗਠਨ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਬਾਅਦ ਹਾਰਡ ਕੌਰ ਨੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਰੇਪਿਸਟ ਕਿਹਾ। ਹਾਰਡ ਕੌਰ ਨੂੰ ਸੋਸ਼ਲ ਮੀਡੀਆ 'ਤੇ ਉਨ੍ਹਾਂ ਨੂੰ ਜੱਮ ਕੇ ਟਰੋਲ ਵੀ ਕੀਤਾ ਗਿਆ। ਇਹੀ ਨਹੀਂ ਹਾਰਡ ਕੌਰ ਨੇ ਇੰਸਟਾਗ੍ਰਾਮ 'ਤੇ 'Who killed Karkare' ਨਾਮਕ ਇਕ ਕਿਤਾਬ ਦੇ ਪਹਿਲੇ ਪੇਜ ਦੀ ਤਸਵੀਰ ਵੀ ਪੋਸਟ ਕੀਤੀ, ਜਿਸ ਨੂੰ ਐੱਸ, ਐੱਮ. ਮੁਸ਼ਰਿਫ ਨੇ ਲਿਖਿਆ ਹੈ। ਇਸ ਮਾਮਲੇ 'ਚ ਵਾਰਾਣਸੀ ਕੈਂਟ ਥਾਣੇ 'ਚ ਉਨ੍ਹਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਕੈਂਟ ਪੁਲਸ ਨੇ ਧਾਰਾ 153ਏ, 124ਏ, 500, 505 ਅਤੇ 66 ਆਈ.ਟੀ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ। ਪੁਲਸ ਨੂੰ ਦਿੱਤੀ ਗਈ ਆਪਣੀ ਸ਼ਿਕਾਇਤ 'ਚ ਸ਼ੇਖਰ ਜੋ ਕਿ ਪੇਸ਼ੇ ਤੋਂ ਵਕੀਲ ਹਨ ਨੇ ਦੋਸ਼ ਲਗਾਇਆ ਕਿ ਆਰ. ਐੱਸ. ਐੱਸ. ਦੇ ਵਾਲੰਟੀਅਰ ਹੋਣ ਕਾਰਨ ਉਨ੍ਹਾਂ ਨੂੰ ਇਹ ਦੇਖ ਕੇ ਬਹੁਤ ਦੁੱਖ ਹੋਇਆ ਸੀ ਪਰ ਅਜਿਹਾ ਨਹੀਂ ਹੈ ਕਿ ਹਾਰਡ ਕੌਰ ਦੀ ਇਸ ਗੱਲ ਨੂੰ ਲੈ ਕੇ ਹਰ ਕੋਈ ਨਾਰਾਜ਼ ਹੈ। ਬਲਕਿ ਕੁਝ ਲੋਕਾਂ ਨੂੰ ਹਾਰਡ ਕੌਰ ਦੀਆਂ ਗੱਲਾਂ ਠੀਕ ਵੀ ਲੱਗੀਆਂ।