FacebookTwitterg+Mail

ਮਰਦਾਂ ਲਈ ਰੇਪ ਸ਼ਬਦ ਦੀ ਵਰਤੋਂ ਕਰਨਾ ਸੌਖਾ ਹੋ ਗਿਐ : ਹਾਰਡ ਕੌਰ

hard kaur
31 July, 2016 10:02:10 PM
ਮੁੰਬਈ— ਰੈਪਰ ਤੇ ਸਿੰਗਰ ਹਾਰਡ ਕੌਰ ਹਮੇਸ਼ਾ ਆਪਣੀ ਬੇਬਾਕੀ ਲਈ ਜਾਣੀ ਜਾਂਦੀ ਹੈ। ਉਹ ਹਰ ਕਿਸੇ ਮੁੱਦੇ 'ਤੇ ਸਪੱਸ਼ਟ ਤੇ ਈਮਾਨਦਾਰੀ ਨਾਲ ਆਪਣੀ ਸਲਾਹ ਰੱਖਦੀ ਹੈ। ਕਿਸੇ ਗੱਲ ਨੂੰ ਘੁਮਾ-ਫਿਰਾ ਕੇ ਕਹਿਣਾ ਉਸ ਨੂੰ ਬਿਲਕੁਲ ਵੀ ਪਸੰਦ ਨਹੀਂ ਹੈ। ਉਸ ਨੇ ਹਾਲ ਹੀ ਵਿਚ ਆਪਣਾ ਨਵਾਂ ਟਰੈਕ ਲਾਂਚ ਕੀਤਾ ਹੈ। ਇਸ ਗਾਣੇ ਨੂੰ ਉਸ ਨੇ ਖੁਦ ਹੀ ਲਿਖਿਆ ਤੇ ਕੰਪੋਜ਼ ਕੀਤਾ ਹੈ। ਉਸ ਦਾ ਮੰਨਣਾ ਹੈ ਕਿ ਗਾਣੇ ਔਰਤਾਂ ਨੂੰ ਬੰਧਨ ਤੋਂ ਮੁਕਤ ਕਰਨਗੇ ਤੇ ਉਨ੍ਹਾਂ ਨੂੰ ਇਕ ਤਾਕਤ ਦੇਣਗੇ।
ਸਲਮਾਨ ਖਾਨ ਦੇ 'ਰੇਪ' ਵਾਲੇ ਬਿਆਨ ਬਾਰੇ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਉਨ੍ਹਾਂ ਦੀ ਜ਼ੁਬਾਨ ਫਿਸਲ ਗਈ ਸੀ, ਉਨ੍ਹਾਂ ਦਾ ਕਹਿਣਾ ਦਾ ਮਤਲਬ ਇਹ ਨਹੀਂ ਹੈ ਪਰ ਮਰਦਾਂ ਲਈ ਰੇਪ ਸ਼ਬਦ ਦੀ ਵਰਤੋਂ ਕਰਨਾ ਬਹੁਤ ਸੌਖਾ ਹੋ ਗਿਆ ਹੈ। ਇਹ ਬਹੁਤ ਮਾੜੀ ਗੱਲ ਹੈ।

Tags: ਹਾਰਡ ਕੌਰ ਮਰਦ ਰੇਪ Hard Kaur Men Rape