FacebookTwitterg+Mail

ਜਦੋਂ ਪਿਤਾ ਦੀ ਹੋਈ ਦੰਗਿਆਂ 'ਚ ਮੌਤ ਤਾਂ ਮਤਰਏ ਪਿਤਾ ਨੇ ਕੀਤਾ ਅਜਿਹਾ ਸਲੂਕ, ਅੱਜ ਹੈ ਬਾਲੀਵੁੱਡ ਰਾਕਸਟਾਰ

hard kaur
01 August, 2017 02:34:03 PM

ਮੁੰਬਈ— 38 ਸਾਲ ਦੀ ਬਾਲੀਵੁੱਡ ਹਿੱਪ-ਹਾਪ ਕੁਈਨ ਹਾਰਡ ਕੌਰ ਪੰਜਾਬੀ ਗੀਤਾਂ ਤੋਂ ਇਲਾਵਾ ਕਈ ਬਾਲੀਵੁੱਡ ਫਿਲਮਾਂ 'ਚ ਪਾਰਟੀ ਸਾਂਗਜ਼ ਗਾ ਕੇ ਧਮਾਲ ਮਚਾ ਚੁੱਕੀ ਹੈ। ਆਪਣੀ ਭਾਰੀ ਆਵਾਜ਼ 'ਚ ਸ਼ਾਨਦਾਰ ਪੰਜਾਬੀ ਰੈਪਸ ਲਈ ਜਾਣੀ ਜਾਂਦੀ ਇਸ ਗਾਇਕਾ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਕਾਫੀ ਸੰਘਰਸ਼ ਵੀ ਕੀਤਾ ਹੈ। ਸੂਤਰਾਂ ਮੁਤਾਬਕ ਹਾਰਡ ਕੌਰ ਦਾ ਅਸਲੀ ਨਾਂ ਤਰਣ ਕੌਰ ਢਿਲੋਂ ਹੈ ਅਤੇ ਉਹ ਕਾਨਪੁਰ ਦੀ ਦੀ ਰਹਿਣ ਵਾਲੀ ਹੈ। ਹਾਰਡ ਕੌਰ ਦੀ ਜ਼ਿੰਦਗੀ 'ਚ ਸੰਘਰਸ਼ ਬਚਪਨ 'ਚ ਹੀ ਸ਼ੁਰੂ ਹੋ ਗਿਆ ਸੀ। 
1984 ਦੇ ਦੰਗਿਆਂ 'ਚ ਹਾਰਡ ਕੌਰ ਦੇ ਪਿਤਾ ਨੂੰ ਮਾਰ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਦੀ ਜ਼ਿੰਦਗੀ 'ਚ ਇਕ ਤੋਂ ਬਾਅਦ ਇਕ ਹਾਦਸੇ ਹੋਣ ਲੱਗੇ। ਹਾਰਡ ਕੌਰ ਦੀ ਮਾਂ ਇਕ ਪਾਰਲਰ ਚਲਾ ਕੇ ਪਰਿਵਾਰ ਦਾ ਗੁਜਾਰਾ ਕਰਦੀ ਸੀ ਪਰ ਪਿਤਾ ਦੀ ਮੌਤ ਦੇ ਕੁਝ ਦਿਨਾਂ ਬਾਅਦ ਉਨ੍ਹਾਂ ਦੀ ਮਾਂ ਦੇ ਪਾਰਲਰ ਨੂੰ ਸਾੜ ਦਿੱਤਾ ਗਿਆ ਸੀ ਅਤੇ ਪਰਿਵਾਰ ਨਾਲ ਕੱਢ ਦਿੱਤਾ ਗਿਆ। ਹਾਰਡ ਕੌਰ ਦੀ ਮਾਂ ਨੇ ਬੱਚਿਆਂ ਦੇ ਭਵਿੱਖ ਨੂੰ ਦੇਖਦੇ ਹੋਏ ਇਕ ਬ੍ਰਿਟਿਸ਼ ਸਿਟੀਜਨ ਨਾਲ ਦੂਜਾ ਵਿਆਹ ਕੀਤਾ ਅਤੇ ਇੰਗਲੈਂਡ 'ਚ ਸ਼ਿਫਟ ਹੋ ਗਈ ਪਰ ਹਾਰਡ ਕੌਰ ਦੇ ਮਤਰਈ ਪਿਤਾ ਨੇ ਉਨ੍ਹਾਂ ਦੀ ਮਾਂ ਨੂੰ ਹਰ ਰੋਜ਼ ਕੁੱਟਣਾ ਸ਼ੁਰੂ ਕਰ ਦਿੱਤਾ। ਕਰੀਬ 6 ਸਾਲ ਤੱਕ ਆਪਣੀ ਮਾਂ ਨਾਲ ਇਹ ਸਲੂਕ ਹੁੰਦੇ ਦੇਖ ਹਾਰਡ ਕੌਰ ਮਾਨਸਿਕ ਸ਼ੋਸ਼ਣ ਝੇਲ ਨਾ ਸਕੀ ਅਤੇ ਆਖਿਰਕਾਰ ਉਹ ਆਪਣੀ ਮਾਂ ਨੂੰ ਉਸ ਵਿਅਕਤੀ ਤੋਂ ਦੂਰ ਲੈ ਗਈ।
ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ ਜਦੋਂ ਬਤੌਰ ਰੈਪਰ ਹਾਰਡ ਕੌਰ ਨੇ ਕਲਬਜ਼ 'ਚ ਗਾਇਕੀ ਦੀ ਸ਼ੁਰੂਆਤ ਕੀਤੀ ਤਾਂ ਵਿਦੇਸ਼ੀਆਂ ਨੇ ਇਹ ਕਹਿ ਕੇ ਉਨ੍ਹਾਂ ਦਾ ਮਖੌਲ ਉਡਾਇਆ ਕਿ 'ਇੰਡੀਅਨ ਗਰਲ ਰੈਪ ਕਰੇਗ, ਇੱਥੋਂ ਤੱਕ ਕਿ ਉਨ੍ਹਾਂ ਮਾਈਕ ਤੱਕ ਨਹੀਂ ਦਿੱਤਾ ਗਿਆ ਸੀ ਪਰ ਹਾਰਡ ਕੌਰ ਨੇ ਹਾਰ ਨਾ ਮੰਨੀ। ਉਹ ਲਗਾਤਾਰ ਗੀਤ ਬੋਲ ਲਿਖਦੀ ਰਹਿੰਦੀ ਸੀ। ਉਨ੍ਹਾਂ ਨੇ ਆਪਣੇ ਆਪ ਨਾਲ ਵਾਅਦਾ ਕੀਤਾ ਸੀ ਕਿ ਉਹ ਲੋਕਾਂ ਨੂੰ ਇਹ ਬੋਲਣ 'ਤੇ ਮਜਬੂਰ ਕਰ ਦੇਵੇਗੀ ਕਿ 'ਤੁਸੀਂ ਇਕ ਸ਼ਾਨਦਾਰ ਰੈਪਰ ਹੋ'।
ਦੱਸਣਯੋਗ ਹੈ ਕਿ ਹਾਰਡ ਕੌਰ  ਅਤੇ ਜਸਟਿਨ ਟਿੰਬਰਲੇਕ ਵਰਗੇ ਮਸ਼ਹੂਰ ਹਿੱਪ-ਹਾਪ ਕਲਾਕਾਰਾਂ ਨਾਲ ਸਟੇਜ 'ਤੇ ਗੀਤ ਗਾਉਣ ਦਾ ਮੌਕਾ ਮਿਲਿਆ। ਹਾਰਡ ਕੌਰ ਨੇ ਬਾਅਦ 'ਚ ਰਾਘਵ ਅਤੇ ਜੇ ਸੀਨ ਵਰਗੇ ਕਲਾਕਾਰਾਂ ਨਾਲ ਕੰਮ ਕੀਤਾ। ਹਾਰਜ ਕੌਰ ਦੀ ਮਿਹਨਤ ਰੰਮ ਲਿਆਈ ਅਤੇ ਹੌਲੀ-ਹੌਲੀ ਉਹ ਯੂ. ਐੱਸ. ਤੋਂ ਬਾਅਦ ਬਾਲੀਵੁੱਡ 'ਚ ਵੀ ਹਿੱਟ ਹੋਣ ਲੱਗੀ।


Tags: Life facts Hard kaurBollywood celebrity Pollywood celebrityਹਾਰਡ ਕੌਰ