FacebookTwitterg+Mail

ਅਕਸ਼ੈ ਤੇ ਅਮਿਤਾਭ ਸਮੇਤ ਵੱਡੇ ਕਲਾਕਾਰਾਂ ‘ਤੇ ਹਾਰਡ ਕੌਰ ਦਾ ਹਮਲਾ, ਕੱਢੀਆਂ ਗਾਲ੍ਹਾਂ

hard kaur abusive post tagging akshay kumar amitabh bachchan
08 July, 2019 09:58:47 AM

ਮੁੰਬਈ (ਬਿਊਰੋ) — ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ 'ਤੇ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦਾਂ 'ਚ ਘਿਰ ਚੁੱਕੀ ਬਾਲੀਵੁੱਡ ਦੀ ਮਸ਼ਹੂਰ ਗਾਇਕਾ ਤੇ ਰੈਪਰ ਹਾਰਡ ਕੌਰ ਹੁਣ ਇਕ ਵਾਰ ਫਿਰ ਸੁਰਖੀਆਂ 'ਚ ਆ ਗਈ ਹੈ। ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਬਾਲੀਵੁੱਡ ਦੇ ਐਕਸ਼ਨ ਖਿਲਾੜੀ ਅਕਸ਼ੈ ਕੁਮਾਰ ਤੇ ਮਹਾਨਾਇਕ ਅਮਿਤਾਭ ਬੱਚਨ ਸਮੇਤ ਕਈ ਵੱਡੇ ਸਿਤਾਰਿਆਂ 'ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਆਪਣੇ ਪੋਸਟ 'ਚ ਪੈਟਰੋਲ ਦੀਆਂ ਵਧਦੀਆਂ ਕੀਮਤਾਂ ਦਾ ਜ਼ਿਕਰ ਵੀ ਕੀਤਾ ਹੈ ਅਤੇ ਬਾਲੀਵੁੱਡ ਸਿਤਾਰਿਆਂ ਲਈ ਭੱਦੀਆਂ ਗੱਲਾਂ ਵੀ ਲਿਖੀਆਂ ਹਨ। ਉਨ੍ਹਾਂ ਦਾ ਇਹ ਪੋਸਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲਾਂਕਿ ਹਾਲੇ ਤੱਕ ਇਕ ਗੱਲ 'ਤੇ ਕਿਸੇ ਵੀ ਸੈਲੀਬ੍ਰਿਟੀਜ਼ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਇਨ੍ਹਾਂ ਫਿਲਮੀ ਸਿਤਾਰਿਆਂ ਨੂੰ ਸੁਣਾਈਆਂ ਗੱਲਾਂ
ਹਾਰਡ ਕੌਰ ਨੇ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਿਖਿਆ ਹੈ ਅਕਸ਼ੈ ਕੁਮਾਰ, ਅਮਿਤਾਭ ਬੱਚਨ, ਅਨੁਪਮ ਖੇਰ, ਵਿਵੇਕ ਅਗਨੀਹੋਤਰੀ ਅਤੇ ਚੇਤਨ ਭਗਤ ਵਰਗੇ ਸਿਤਾਰਿਆਂ ਨੇ ਕਾਂਗਰਸ ਸਰਕਾਰ ਦੌਰਾਨ ਵਧਦੀਆਂ ਪੈਟਰੋਲ ਕੀਮਤਾਂ 'ਤੇ ਖੂਬ ਹੰਗਾਮਾ ਕੀਤਾ ਸੀ ਪਰ ਭਾਜਪਾ ਸਰਕਾਰ ਦੁਆਰਾ ਵਧਾਈਆਂ ਗਈਆਂ ਪੈਟਰੋਲ ਦੀਆਂ ਕੀਮਤਾਂ 'ਤੇ ਇਹੀ ਲੋਕ ਚੁੱਪ ਬੈਠੇ ਹਨ। ਇਸ ਤਸਵੀਰ 'ਚ ਸੈਲੀਬ੍ਰਿਟੀਜ਼ ਦੇ ਪੁਰਾਣੇ ਟਵੀਟਸ ਦੇ ਸਕ੍ਰੀਨ ਸ਼ਾਰਟਂਵੀ ਦਿਖਾਏ ਗਏ ਹਨ। ਇਸ ਤਸਵੀਰ ਦੇ ਨਾਲ ਹਾਰਡ ਕੌਰ ਦਾ ਕਹਿਣਾ ਹੈ ਕਿ ਬਾਲੀਵੁੱਡ 'ਚ 90 ਪ੍ਰਤੀਸ਼ਤ ਤੋਂ ਜ਼ਿਆਦਾ ਸਿਤਾਰੇ ਭਾਰਤ ਦੇ ਸਭ ਤੋਂ ਬੇਕਾਰ ਲੋਕ ਹਨ। ਇਸ ਪੋਸਟ 'ਚ ਉਨ੍ਹਾਂ ਨੇ ਇਕ ਇਤਰਾਜ਼ਯੋਗ ਗਾਲ੍ਹ ਵੀ ਕੱਢੀ ਹੈ। 

Punjabi Bollywood Tadka

ਯੋਗੀ ਆਦਿਤਿਅਨਾਥ ਤੇ ਮੋਹਨ ਭਾਗਵਤ 'ਤੇ ਕਰ ਚੁੱਕੀ ਇਤਰਾਜ਼ਯੋਗ ਟਿੱਪਣੀ 
ਦੱਸਣਯੋਗ ਹੈ ਕਿ ਹਾਰਡ ਕੌਰ ਨੇ ਇਸ ਤੋਂ ਪਹਿਲਾਂ ਯੂਪੀ ਦੇ ਸੀ. ਐੱਮ. ਯੋਗੀ ਆਦਿਤਿਅਨਾਥ ਅਤੇ ਆਰ. ਐੱਸ. ਐੱਸ. ਪ੍ਰਮੁੱਖ ਮੋਹਨ ਭਾਗਵਤ 'ਤੇ ਆਪਣੇ ਸੋਸ਼ਲ ਅਕਾਊਂਟ ਦੇ ਜ਼ਰੀਏ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸ ਤੋਂ ਬਾਅਦ ਹਾਰਡ ਕੌਰ 'ਤੇ ਦੇਸ਼ਧ੍ਰੋਹ ਮਾਣਹਾਨੀ ਤੇ ਆਈ. ਟੀ. ਐਕਟ ਦੇ ਤਹਿਤ ਗੰਭੀਰ ਮਾਮਲੇ ਦਰਜ ਕੀਤੇ ਗਏ ਸਨ। 

ਨਸ਼ੇ 'ਚ ਟੱਲੀ ਹੋ ਕੇ ਹਾਰਡ ਕੌਰ ਕੱਢੀਆਂ ਸੀ ਗੰਦੀਆਂ ਗਾਲ੍ਹਾਂ
ਉਥੇ ਹੀ ਇਕ ਦੂਜੀ ਘਟਨਾ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਸ ਮੁਤਾਬਕ, ਸਾਲ 2015 'ਚ ਇਕ ਇਵੈਂਟ 'ਚ ਹਾਰਡ ਕੌਰ ਨਸ਼ੇ 'ਚ ਟੱਲੀ ਹੋ ਗਈ ਸੀ, ਜਿਸ ਤੋਂ ਬਾਅਦ ਉਸ ਨੇ ਖੂਬ ਹੰਗਾਮਾ ਮਚਾਇਆ ਸੀ। ਇਸ ਹੰਗਾਮੇ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਇਆ ਸੀ, ਜਿਸ 'ਚ ਉਹ ਗੰਦੀਆਂ ਗਾਲ੍ਹਾਂ ਕੱਢਦੀ ਨਜ਼ਰ ਆਈ ਸੀ।

Punjabi Bollywood Tadka

'ਬੈਸਟ ਫੀਮੇਲ ਸਿੰਗਰ' ਦਾ ਪੁਰਸਕਾਰ ਕਰ ਚੁੱਕੀ ਹਾਸਲ
ਦੱਸ ਦਈਏ ਕਿ ਹਾਰਡ ਕੌਰ ਆਪਣੀ ਪਰਫਾਰਮੈਂਸ ਲਈ ਬੈਸਟ ਫੀਮੇਲ ਸਿੰਗਰ ਦਾ ਪੁਰਸਕਾਰ ਵੀ ਹਾਸਲ ਕਰ ਚੁੱਕੀ ਹੈ। ਆਪਣੀ ਸੋਲੋ ਐਲਬਮ ਨਾਲ ਪਛਾਣ ਬਣਾਉਣ ਵਾਲੀ ਹਾਰਡ ਕੌਰ ਇਕ ਸਮੇਂ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਫੀਮੇਲ ਰੈਪਰ ਸੀ। ਇਨ੍ਹੀਂ ਦਿਨੀਂ ਹਾਰਡ ਕੌਰ ਸਿਰਫ ਵਿਵਾਦਾਂ ਕਾਰਨ ਹੀ ਸੁਰਖੀਆਂ 'ਚ ਛਾਈ ਹੋਈ ਹੈ। ਉਹ ਇਸ ਤੋਂ ਪਹਿਲਾਂ ਰੈਪਰ ਬਾਦਸ਼ਾਹ 'ਤੇ ਵੀ ਇਕ ਪੋਸਟ ਦੇ ਜ਼ਰੀਏ ਹਮਲਾ ਬੋਲਦੀ ਨਜ਼ਰ ਆਈ ਸੀ।ਰਨ ਲਈ ਤਆਰਿ ਹਾਂ।


Tags: Hard KaurAmitabh BachchanAnupam Kher Bollywood CelebritiesSocial Media

Edited By

Sunita

Sunita is News Editor at Jagbani.