ਜਲੰਧਰ (ਬਿਊਰੋ) — ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਉਹ ਗਾਇਕ ਹਨ, ਜਿਨ੍ਹਾਂ ਦੇ ਗੀਤ ਹਰ ਪੀੜੀ ਦੇ ਲੋਕਾਂ ਵਲੋਂ ਬਹੁਤ ਪਸੰਦ ਕਰਦੇ ਹਨ। ਗਾਇਕਾ ਤੇ ਰੈਪਰ ਹਾਰਡ ਕੌਰ ਨੂੰ ਕੁਲਦੀਪ ਮਾਣਕ ਦੇ ਗੀਤ ਬਹੁਤ ਪਸੰਦ ਹੈ। ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਕੁਲਦੀਪ ਮਾਣਕ ਦੇ ਗੀਤ ਤੇ ਨੱਚਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਸ ਨਾਲ ਕੁਝ ਹੋਰ ਲੋਕ ਵੀ ਹਨ, ਜਿਹੜੇ ਉਸ ਦੇ ਨਾਲ ਗੀਤ ਨੂੰ ਇੰਜੁਆਏ ਕਰ ਰਹੇ ਹਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਵੀ ਖੂਬ ਪਸੰਦ ਆ ਰਿਹਾ ਹੈ। ਇਸ ਵੀਡੀਓ 'ਤੇ ਲੋਕ ਲਗਾਤਾਰ ਕੁਮੈਂਟ ਕਰ ਰਹੇ ਹਨ।
ਦੱਸ ਦਈਏ ਕਿ ਹਾਰਡ ਕੌਰ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੀ ਹੈ। ਉਸ ਦੇ ਕਈ ਗੀਤ ਬਾਲੀਵੁੱਡ ਦੀਆਂ ਫਿਲਮਾਂ ਦਾ ਵੀ ਸ਼ਿੰਗਾਰ ਵੀ ਬਣ ਚੁੱਕੇ ਹਨ। ਹਾਰਡ ਕੌਰ ਦੇ ਜ਼ਿਆਦਾਤਰ ਗੀਤ ਹਿੱਪ ਹੌਪ ਹਨ ਪਰ ਮਾਣਕ ਦੇ ਗੀਤ 'ਤੇ ਡਾਂਸ ਕਰਨ ਦਾ ਉਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।