FacebookTwitterg+Mail

ਗਾਇਕੀ ਤੋਂ ਬਾਅਦ ਹੁਣ ਫਿਲਮਾਂ 'ਚ ਕੀਤੀ ਹਾਰਡ ਕੌਰ ਨੇ ਐਂਟਰੀ

hard kaur debue in movies
24 July, 2016 04:16:31 PM
ਜਲੰਧਰ— ਰੈਪਰ ਹਾਰਡ ਕੌਰ ਲੰਮੇ ਸਮੇਂ ਬਾਅਦ ਵੱਡੇ ਪਰਦੇ 'ਤੇ ਨਜ਼ਰ ਆਵੇਗੀ। ਇਕ ਅਦਾਕਾਰਾ ਦੇ ਤੌਰ 'ਤੇ ਹਾਰਡ ਕੌਰ ਨੇ ਨਵੀਂ ਬਾਲੀਵੁੱਡ ਫਿਲਮ ਸਾਈਨ ਕੀਤੀ ਹੈ। ਫਿਲਮ ਦਾ ਨਾਮ 'ਟਿਕੇਟ ਟੂ ਬਾਲੀਵੁੱਡ' ਹੈ, ਜਿਸ 'ਚ ਉਹ ਇਕ ਵਿਲੇਨ (ਖਲਨਾਇਕ) ਦਾ ਕਿਰਦਾਰ ਨਿਭਾਵੇਗੀ। ਹਾਰਡ ਕੌਰ ਇਕ ਅੰਡਰਵਰਲਡ ਡੌਨ ਦੀ ਧੀ ਬਣੀ ਹੈ।
ਹਾਰਡ ਕੌਰ ਨੇ ਕਿਹਾ, 'ਪਹਿਲਾਂ ਮੈਂ ਫਿਲਮ ਦਾ ਸੰਗੀਤ ਕਰ ਰਹੀ ਸੀ ਪਰ ਹੁਣ ਮੈਂ ਅਦਾਕਾਰੀ ਵੀ ਕਰਾਂਗੀ। ਮੈਨੂੰ ਐਕਟਿੰਗ ਨਹੀਂ ਆਉਂਦੀ ਪਰ ਇਹ ਛੋਟਾ ਰੋਲ ਹੈ ਤੇ ਮਜ਼ਾ ਆਏਗਾ।' ਰੈਪਰ ਕੌਰ ਇਸ ਤੋਂ ਪਹਿਲਾਂ ਅਕਸ਼ੇ ਕੁਮਾਰ ਦੀ ਫਿਲਮ 'ਪਟਿਆਲਾ ਹਾਊਸ' 'ਚ ਨਜ਼ਰ ਆਈ ਸੀ। ਫਿਲਮ 'ਚ ਵਿਨੇ ਪਾਠਕ ਮੁੱਖ ਕਿਰਦਾਰ ਨਿਭਾਅ ਰਹੇ ਹਨ। ਇਸ ਤੋਂ ਇਲਾਵਾ ਹਾਰਡ ਕੌਰ 26 ਜੁਲਾਈ ਨੂੰ ਆਪਣਾ ਨਵਾਂ ਗਾਣਾ 'ਸ਼ੇਰਨੀ' ਵੀ ਰਿਲੀਜ਼ ਕਰਨ ਵਾਲੀ ਹੈ।

Tags: ਰੈਪਰ ਹਾਰਡ ਕੌਰ Rapper Hard Kaur