FacebookTwitterg+Mail

CM ਯੋਗੀ 'ਤੇ ਭੱਦੇ ਕੁਮੈਂਟ ਕਰਨ ਵਾਲੀ ਹਾਰਡ ਕੌਰ ਦੇ ਇਹ ਹਨ ਖਾਸ ਰਾਜ਼

hard kaur rss cm yogi mohan bhagwat
20 June, 2019 01:22:32 PM

ਮੁੰਬਈ(ਬਿਊਰੋ)— ਪੰਜਾਬੀ ਗਾਇਕਾ ਹਾਰਡ ਕੌਰ ਸੋਸ਼ਲ ਮੀਡੀਆ 'ਤੇ ਆਪਣੀ ਵਿਵਾਦਿਤ ਪੋਸਟਰ ਦੇ ਚਲਦਿਆ ਰੱਜ ਕੇ ਟਰੋਲ ਹੋ ਰਹੀ ਹੈ। ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਇਕ ਤੋਂ ਬਾਅਦ ਇਕ ਕਈ ਅਜਿਹੀਆਂ ਪੋਸਟਰ ਅਪਲੋਡ ਕੀਤੀਆਂ, ਜਿਨ੍ਹਾਂ 'ਚ ਉਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਤੇ ਰਾਸ਼ਟਰੀ ਸਵੈ-ਸੇਵਕ ਦੇ ਮੁਖੀ ਮੋਹਨ ਭਾਗਵਤ ਖਿਲਾਫ ਇਤਰਾਜ਼ਯੋਗ ਭਾਸ਼ਾ ਵਰਤੀ। ਜਿਸ ਕਾਰਨ ਉਨ੍ਹਾਂ 'ਤੇ ਕੇਸ ਦਰਜ ਕੀਤਾ ਗਿਆ ਹੈ। ਆਓ ਜਾਣਦੇ ਹਾਂ ਹਾਰਡ ਕੌਰ ਦੀ ਲਾਈਫ ਨਾਲ ਜੁੜੀਆਂ ਕੁਝ ਗੱਲਾਂ ਬਾਰੇ।
Punjabi Bollywood Tadka
ਹਾਰਡ ਕੌਰ ਦਾ ਜਨਮ 1979 'ਚ ਕਾਨਪੁਰ 'ਚ ਹੋਇਆ ਸੀ। ਉਹ ਇਕ ਇੰਡੀਅਨ ਰੈਪਰ ਅਤੇ ਹਿੱਪ-ਹਾਪ ਸਿੰਗਰ ਦੇ ਨਾਲ-ਨਾਲ ਬਾਲੀਵੁੱਡ 'ਚ ਪਲੇਅਬੈਕ ਸਿੰਗਰ ਅਤੇ ਅਦਾਕਾਰਾ ਵੀ ਹੈ।ਹਾਰਡ ਕੌਰ ਦੀ ਮਾਂ ਕਾਨਪੁਰ 'ਚ ਇਕ ਛੋਟਾ ਜਿਹਾ ਬਿਊਟੀ ਪਾਰਲਰ ਚਲਾਉਂਦੀ ਸੀ ਜੋ ਕਿ ਉਸ ਦੇ ਘਰ 'ਚ ਹੀ ਸੀ। ਜਦੋਂ ਹਾਰਡ ਕੌਰ ਛੋਟੀ ਜਿਹੀ ਸੀ ਤਾਂ ਉਸ ਨੇ ਪਿਤਾ ਦਾ ਦਿਹਾਂਤ ਹੋ ਗਿਆ ਅਤੇ ਪਿਤਾ ਦੇ ਦਿਹਾਂਤ ਦੇ ਕੁਝ ਦਿਨਾਂ ਬਾਅਦ ਹੀ ਉਸ ਦੀ ਮਾਂ ਦਾ ਪਾਰਲਰ ਅੱਗ ਲੱਗਣ ਨਾਲ ਸੜ ਗਿਆ। ਇਸ ਤੋਂ ਬਾਅਦ ਹਾਰਡ ਕੌਰ ਦੇ ਦਾਦਾ-ਦਾਦੀ ਨੇ ਉਸ ਦੀ ਮਾਂ ਨੂੰ ਘਰ ਛੱਡਣ ਲਈ ਕਿਹਾ। ਇਸ ਤੋਂ ਬਾਅਦ ਹਾਰਡ ਕੌਰ ਦੀ ਮਾਂ ਦੋਵਾਂ ਬੱਚਿਆਂ ਨੂੰ ਲੈ ਕੇ ਪੰਜਾਬ ਦੇ ਹੁਸ਼ਿਆਰਪੁਰ ਨਾਨਾ-ਨਾਨੀ ਘਰ ਚਲੇ ਗਈ।
Punjabi Bollywood Tadka
ਪੂਰਾ ਪਰਿਵਾਰ ਹੁਸ਼ਿਆਰਪੁਰ 'ਚ ਕੁਝ ਸਾਲ ਰਿਹਾ ਅਤੇ 1991 'ਚ ਹਾਰਡ ਕੌਰ ਦੀ ਮਾਂ ਨੇ ਇਕ ਬ੍ਰਿਟਿਸ਼ ਨਾਗਰਿਕ ਨਾਲ ਦੁਬਾਰਾ ਵਿਆਹ ਕਰਵਾਇਆ ਅਤੇ ਉਨ੍ਹਾਂ ਦਾ ਪਰਿਵਾਰ ਇੰਗਲੈਂਡ ਚਲਾ ਗਿਆ, ਜਿੱਥੇ ਹਾਰਡ ਕੌਰ ਦੀ ਮਾਂ ਨੇ ਬਿਊਟੀ ਪਾਰਲਰ ਖੋਲ੍ਹਣ ਲਈ ਕੰਮ ਕਰਨਾ ਅਤੇ ਪੜਾਈ ਕਰਨੀ ਸ਼ੁਰੂ ਕੀਤੀ। ਇਸੇ ਵਿਚਕਾਰ ਹਾਰਡ ਕੌਰ ਨੇ ਆਪਣੀ ਸਕੂਲੀ ਸਿੱਖਿਆ ਸ਼ੁਰੂ ਕੀਤੀ। ਫਿਰ ਹਾਰਡ ਕੌਰ ਨੇ ਹਿੱਪ-ਹਾਪ 'ਚ ਰੂਚੀ ਹੋਣ 'ਤੇ ਉਸ ਨੂੰ ਸਿੱਖਿਆ ਅਤੇ ਸੰਗੀਤ ਕਰੀਅਰ ਦੀ ਸ਼ੁਰੂਆਤ ਇਕ ਰੈਪਰ ਦੇ ਰੂਪ 'ਚ ਕੀਤੀ।
Punjabi Bollywood Tadka
ਹਾਰਡ ਕੌਰ ਨੇ ਬੁੱਧਵਾਰ 19 ਜੂਨ ਇਕ ਪੋਸਟ ਸ਼ੇਅਰ ਕੀਤੀ, ਜਿਸ 'ਚ ਇਕ ਪਾਸੇ ਸ਼ਹੀਦ ਹੇਮੰਤ ਕਰਕਰੇ ਦੀ ਤਸਵੀਰ ਹੈ ਅਤੇ ਦੂਜੇ ਪਾਸੇ ਉਨ੍ਹਾਂ ਨੇ ਕੁਮੈਂਟ ਕਰਦੇ ਹੋਏ ਲਿਖਿਆ ਕਿ ਉਸ ਕੋਲ ਸਾਬਕਾ ਆਈ.ਪੀ. ਜੀ. ਅਫਸਰ ਐੱਸ.ਐੱਸ. ਮੁਸਰੀਫ ਦੀ ਰਿਕਾਡਿੰਗ ਹੈ, ਜਿਸ 'ਚ ਉਹ ਸ਼ਹੀਦ ਹੇਮੰਤ ਕਰਕਰੇ ਦੇ ਮਰਡਰ ਅਤੇ ਹੋਰ ਕਈ ਮਾਮਲਿਆ ਦੀ ਪੋਲ ਖੋਲ੍ਹ ਰਹੇ ਹਨ। ਉਸ ਨੇ ਲਿਖਿਆ,''ਮੈਂ ਇਹ ਰਿਕਾਡਿੰਗ ਕਈ ਲੋਕਾਂ ਨੂੰ ਭੇਜ ਚੁੱਕੀ ਹਾਂ ਅਤੇ ਜੇਕਰ ਮੀਡੀਆ ਕਹੇਗੀ ਤਾਂ ਉਨ੍ਹਾਂ ਨੂੰ ਵੀ ਭੇਜ ਦੇਵਾਂਗੀ।''
Punjabi Bollywood Tadka
ਇਸ ਤੋਂ ਪਹਿਲਾਂ 18 ਜੂਨ ਮੰਗਲਵਾਰ ਨੂੰ ਹਾਰਡ ਕੌਰ ਨੇ ਮੋਹਨ ਭਾਗਵਤ ਨੂੰ ਨਾ ਸਿਰਫ ਜਾਤੀਵਾਦੀ ਕਿਹਾ, ਸਗੋਂ ਦੇਸ਼ 'ਚ ਹੋਈਆਂ ਵੱਡੀਆਂ ਅੱਤਵਾਦੀ ਘਟਨਾਵਾਂ ਲਈ ਉਸ ਨੂੰ ਤੇ ਉਸ ਦੇ ਸੰਗਠਨ ਆਰ. ਐੱਸ. ਐੱਸ. ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਤੋਂ ਬਾਅਦ ਹਾਰਡ ਕੌਰ ਨੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਰੇਪਿਸਟ ਕਿਹਾ।
Punjabi Bollywood Tadka

Punjabi Bollywood Tadka


Tags: Hard KaurRSSCM YogiMohan BhagwatYogi Adityanathਹਾਰਡ ਕੌਰ

About The Author

manju bala

manju bala is content editor at Punjab Kesari