FacebookTwitterg+Mail

ਆਪਣੀ ਮਾਂ 'ਤੇ ਫਿਲਮ ਬਣਾਉਣਾ ਚਾਹੁੰਦੀ ਹੈ ਹਾਰਡ ਕੌਰ

hard kaur want to make film based on her mom
31 July, 2016 05:36:58 PM
ਜਲੰਧਰ— ਹਾਰਡ ਕੌਰ ਉਰਫ ਤਰਨ ਕੌਰ ਢਿੱਲੋਂ ਆਪਣੀ ਮਾਂ 'ਤੇ ਫਿਲਮ ਬਣਾਉਣਾ ਚਾਹੁੰਦੀ ਹੈ। ਹਾਲ ਹੀ 'ਚ ਆਪਣੇ ਸਿੰਗਲ ਟਰੈਕ 'ਸ਼ੇਰਨੀ' ਨੂੰ ਰਿਲੀਜ਼ ਕਰਨ ਹਾਰਡ ਕੌਰ ਚੰਡੀਗੜ੍ਹ ਪਹੁੰਚੀ। ਉਨ੍ਹਾਂ ਕਿਹਾ, 'ਅਸਲੀ ਹਾਰਡ ਕੌਰ ਤੇ ਸ਼ੇਰਨੀ ਮੇਰੀ ਮਾਂ ਹੈ, ਮੈਂ ਤਾਂ ਸਿਰਫ ਫਰੈਂਚਾਈਜ਼ੀ ਹਾਂ। ਜੇ ਮੌਕਾ ਮਿਲੇ ਤਾਂ ਮੈਂ ਆਪਣੀ ਮਾਂ ਦੀ ਜ਼ਿੰਦਗੀ 'ਤੇ ਫਿਲਮ ਬਣਾਉਣਾ ਚਾਹਾਂਗੀ।'
ਹਾਰਡ ਕੌਰ ਦਾ ਕਹਿਣਾ ਹੈ ਕਿ ਇਹ ਗੀਤ ਹਰ ਕੁੜੀ ਨੂੰ ਹਿੰਮਤ ਦੇਵੇਗਾ। ਉਨ੍ਹਾਂ ਕਿਹਾ, 'ਹਰ ਕੁੜੀ ਸ਼ੇਰਨੀ ਹੈ ਤੇ ਜੇ ਅਸੀਂ ਕੁੜੀਆਂ ਹਾਂ, ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਕਿਸੇ ਤੋਂ ਘੱਟ ਹਾਂ। ਮੈਂ ਇਹ ਗਾਣਾ ਚਾਰ ਸਾਲ ਪਹਿਲਾਂ ਲਿਖਿਆ ਸੀ ਪਰ ਮੈਨੂੰ ਲੱਗਦਾ ਹੈ ਕਿ ਹੁਣ ਇਸ ਨੂੰ ਰਿਲੀਜ਼ ਕਰਨ ਦਾ ਸਹੀ ਸਮਾਂ ਆਇਆ ਹੈ।' ਹਾਰਡ ਕੌਰ ਭਵਿੱਖ 'ਚ ਇਕ ਵਧੀਆ ਸੰਗੀਤ ਨਿਰਦੇਸ਼ਕ ਬਣਨਾ ਚਾਹੁੰਦੀ ਹੈ। ਜਲਦ ਉਹ ਇਕ ਬਾਲੀਵੁੱਡ ਫਿਲਮ 'ਚ ਅਦਾਕਾਰੀ ਕਰਦੀ ਵੀ ਨਜ਼ਰ ਆਵੇਗੀ।

Tags: ਹਾਰਡ ਕੌਰ ਮਾਂ Hard Kaur Mother