FacebookTwitterg+Mail

ਹਰਦੀਪ ਸਿੰਘ ਦੇ ਗੀਤ 'ਗੱਲਾਂ ਕਰਾਰੀਆਂ' 'ਚ ਨਜ਼ਰ ਆਉਣਗੇ ਹਾਕੀ ਖਿਡਾਰੀ ਸਰਦਾਰ ਸਿੰਘ

hardeep singh gallan karariyan
19 August, 2018 03:57:04 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਰਦੀਪ ਸਿੰਘ ਜਲਦ ਹੀ ਆਪਣਾ ਨਵਾਂ ਗੀਤ 'ਗੱਲਾਂ ਕਰਾਰੀਆਂ' ਲੈ ਕੇ ਆ ਰਹੇ ਹਨ। ਇਸ ਗੀਤ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਭਾਰਤੀ ਹਾਕੀ ਖਿਡਾਰੀ ਤੇ ਪਦਮਸ਼੍ਰੀ ਨਾਲ ਨਿਵਾਜੇ ਜਾ ਚੁੱਕੇ ਸਰਦਾਰ ਸਿੰਘ ਨਜ਼ਰ ਆਉਣ ਵਾਲੇ ਹਨ। ਹਰਦੀਪ ਸਿੰਘ ਤੇ ਸਰਦਾਰ ਸਿੰਘ ਤੋਂ ਇਲਾਵਾ ਇਸ ਗੀਤ 'ਚ ਹੋਬੀ ਧਾਲੀਵਾਲ ਵੀ ਨਜ਼ਰ ਆਉਣਗੇ। ਜ਼ਿਕਰਯੋਗ ਹੈ ਕਿ ਹਰਦੀਪ ਸਿੰਘ ਗਾਇਕ ਹੋਣ ਤੋਂ ਪਹਿਲਾਂ ਖੁਦ ਵੀ ਇਕ ਹਾਕੀ ਖਿਡਾਰੀ ਰਹਿ ਚੁੱਕੇ ਹਨ।

ਹਰਦੀਪ ਸਿੰਘ ਆਪਣੇ ਗੀਤਾਂ 'ਚ ਅਕਸਰ ਖਿਡਾਰੀਆਂ ਨੂੰ ਸ਼ਾਮਲ ਕਰਦੇ ਆਏ ਹਨ ਤੇ ਇਕ ਚੰਗਾ ਸੁਨੇਹਾ ਦੇਣ ਦੀ ਕੋਸ਼ਿਸ਼ ਕਰਦੇ ਹਨ। 'ਗੱਲਾਂ ਕਰਾਰੀਆਂ' ਦਾ ਮਿਊਜ਼ਿਕ ਜੈਦੇਵ ਕੁਮਾਰ ਨੇ ਦਿੱਤਾ ਹੈ। ਇਸ ਦੇ ਬੋਲ ਸੁੱਖਾ ਵਡਾਲੀ ਨੇ ਲਿਖੇ ਹਨ ਤੇ ਵੀਡੀਓ ਸਟਾਲਿਨਵੀਰ ਸਿੰਘ ਵਲੋਂ ਬਣਾਈ ਗਈ ਹੈ। ਦੱਸਣਯੋਗ ਹੈ ਕਿ 'ਗੱਲਾਂ ਕਰਾਰੀਆਂ' ਗੀਤ 25 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। ਇਸ ਦਾ ਅਧਿਕਾਰਕ ਪੋਸਟਰ ਵੀ ਰਿਲੀਜ਼ ਹੋ ਚੁੱਕਾ ਹੈ। ਗੀਤ ਟੀ-ਸੀਰੀਜ਼ ਦੇ ਯੂਟਿਊਬ ਚੈਨਲ 'ਤੇ ਵਰਲਡਵਾਈਡ ਰਿਲੀਜ਼ ਕੀਤਾ ਜਾਵੇਗਾ।


Tags: Hardeep Singh Gallan Karariyan Sardar Singh Hockey

Edited By

Rahul Singh

Rahul Singh is News Editor at Jagbani.