ਮੁੰਬਈ (ਬਿਊਰੋ)— ਬਾਲੀਵੁੱਡ ਅਤੇ ਕ੍ਰਿਕਟ ਵਿਚਕਾਰ ਕਿੰਨਾ ਪਿਆਰ ਹੈ, ਇਹ ਤਾਂ ਸਭ ਜਾਣਦੇ ਹਨ। ਸਿਰਫ ਅਨੁਸ਼ਕਾ-ਵਿਰਾਟ ਹੀ ਨਹੀਂ ਬਲਕਿ ਕਈ ਜੋੜੀਆਂ ਅਜਿਹੀਆਂ ਹਨ, ਜਿਨ੍ਹਾਂ ਦੇ ਅਫੇਅਰ ਕਾਫੀ ਸੁਰਖੀਆਂ 'ਚ ਰਹੇ।
ਅੱਜ ਇੱਥੇ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟਰ ਹਾਰਦਿਕ ਪੰਡਯਾ ਤੇ ਬਾਲੀਵੁੱਡ ਅਦਾਕਾਰਾ ਈਸ਼ਾ ਗੁਪਤਾ ਵਿਚਕਾਰ ਚੱਲ ਰਹੀ ਸੀਕ੍ਰੇਟ ਡੇਟਿੰਗ ਦੀ। ਦੋਹਾਂ ਦੀ ਮੁਲਾਕਾਤ ਕੁਝ ਸਮਾਂ ਪਹਿਲਾਂ ਹੀ ਹੋਈ ਹੈ। ਦੋਹਾਂ ਦੀ ਇਕ ਮੁਲਾਕਾਤ ਤੋਂ ਬਾਅਦ ਨੇੜਤਾ ਵੱਧਦੀ ਜਾ ਰਹੀ ਹੈ।
ਇਸ ਨੂੰ ਦੇਖ ਕੇ ਅੰਦਾਜ਼ੇ ਲੱਗ ਰਹੇ ਹਨ ਕਿ ਦੋਹਾਂ 'ਚ ਪਿਆਰ ਦੀ ਸ਼ੁਰੂਆਤ ਹੋ ਗਈ ਹੈ। ਇਸ ਬਾਰੇ ਈਸ਼ਾ ਦੇ ਇਕ ਦੋਸਤ ਨੇ ਵੀ ਕਿਹਾ, “ਈਸ਼ਾ ਨੂੰ ਕਾਫੀ ਘੱਟ ਸਮੇਂ 'ਚ ਹਾਰਦਿਕ ਨਾਲ ਪਿਆਰ ਹੋ ਗਿਆ ਹੈ।
ਹਾਰਦਿਕ ਈਸ਼ਾ ਨੂੰ ਖੁਸ਼ ਰੱਖਣ ਲਈ ਛੋਟੀਆਂ-ਛੋਟੀਆਂ ਗੱਲਾਂ ਦਾ ਕਾਫੀ ਧਿਆਨ ਰੱਖਦੇ ਹਨ। ਇਸ ਨਾਲ ਦੋਹਾਂ ਦੇ ਰਿਸ਼ਤੇ ਨੂੰ ਕਾਫੀ ਮਜ਼ਬੂਤੀ ਮਿਲ ਰਹੀ ਹੈ। ਇਨ੍ਹਾਂ ਦੋਹਾਂ ਦੇ ਪ੍ਰਸ਼ੰਸਕ ਇਨ੍ਹਾਂ ਦੇ ਇਕੱਠਿਆਂ ਦੀਆਂ ਤਸਵੀਰ ਦੀ ਉਡੀਕ ਕਰ ਰਹੇ ਹਨ, ਜੋ ਫਿਲਹਾਲ ਸਾਹਮਣੇ ਨਹੀਂ ਆਈਆਂ ਹਨ।
ਇਸ ਦਾ ਕਾਰਨ ਇਹ ਹੈ ਕਿ ਇਹ ਦੋਵੇਂ ਆਪਣੇ ਅਫੇਅਰ ਬਾਰੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ। ਦੱਸਣਯੋਗ ਹੈ ਕਿ ਈਸ਼ਾ ਤੋਂ ਪਹਿਲਾਂ ਹਾਰਦਿਕ, ਐਲੀ ਅਵਰਾਮ ਨੂੰ ਡੇਟ ਕਰ ਰਹੇ ਸਨ।
ਸਿਰਫ ਇੰਨਾ ਹੀ ਨਹੀਂ ਐਲੀ ਨੂੰ ਹਰਾਦਿਕ ਦੇ ਇਕ ਐਡ ਸ਼ੂਟ 'ਤੇ ਵੀ ਸਪਾਟ ਕੀਤਾ ਗਿਆ ਸੀ। ਐਲੀ-ਹਾਰਦਿਕ ਵਿਚਕਾਰ ਦੂਰੀ ਦੀ ਵਜ੍ਹਾ ਫਿਲਹਾਲ ਸਾਹਮਣੇ ਨਹੀਂ ਆਈ ਹੈ।