FacebookTwitterg+Mail

ਹਾਰਡੀ ਸੰਧੂ ਦੀ 'ਮਾਹੀ. ਐੱਨ. ਆਰ. ਆਈ' ਦਾ ਟ੍ਰੇਲਰ ਹੋਇਆ ਰਿਲੀਜ਼

19 January, 2017 02:12:50 PM
ਜਲੰਧਰ ਪੰਜਾਬੀ ਗਾਇਕ ਹਾਰਡੀ ਸੰਧੂ ਆਪਣੀ ਸੁਰੀਲੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਦਾ ਆ ਰਿਹਾ ਹੈ। ਹਾਰਡੀ ਸੰਧੂ ਨੇ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਸਾਲ 2014 'ਚ ਰਿਲੀਜ਼ ਹੋਈ ਫਿਲਮ 'ਯਾਰਾ ਦਾ ਕੈਚਅੱਪ' ਨਾਲ ਕੀਤੀ ਸੀ। ਹਾਰਡੀ ਸੰਧੂ ਆਉਣ ਵਾਲੀ ਫਿਲਮ 'ਮਾਹੀ. ਐੱਨ. ਆਰ. ਆਈ' ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਸ ਫਿਲਮ ਦੀ ਕਹਾਣੀ ਕਾਫੀ ਰੋਮਾਂਟਿਕ ਹੋਣ ਦੇ ਨਾਲ-ਨਾਲ ਹੀਰੋ (ਹਾਰਡੀ ਸੰਧੂ) ਦੀ ਸਖਤ ਮਿਹਨਤ ਨੂੰ ਦਿਖਾਇਆ ਹੈ, ਜੋ ਆਪਣੇ ਪਿਆਰ ਨੂੰ ਹਾਸਲ ਕਰਨ ਲਈ ਕੁਝ ਵੀ ਕਰਨ ਦੀ ਹਿੰਮਤ ਰੱਖਦਾ ਹੈ।
ਜਾਣਕਾਰੀ ਮੁਕਾਤਬ ਇਸ ਫਿਲਮ 'ਚ ਹਾਰਡੀ ਸੰਧੂ ਦਾ ਨਾਂ ਸ਼ੈਰੀ ਹੈ। ਹਾਰਡੀ ਨਾਲ ਇਸ ਫਿਲਮ 'ਚ ਰਮੀਤ ਕੌਰ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਹਾਰਡੀ ਸੰਧੂ ਅਤੇ ਰਨੀਤ ਕੌਰ ਤੋਂ ਇਲਾਵਾ ਇਸ ਫਿਲਮ 'ਚ ਗੁਰਪ੍ਰੀਤ ਘੁੱਗੀ ਵੀ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਆਪਣੀ ਇਸ ਫਿਲਮ ਦਾ ਟ੍ਰੇਲਰ ਆਪਣੇ ਫੇਸਬੁੱਕ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਹਾਰਡੀ ਮੁਤਾਬਕ, ''ਦਰਸ਼ਕਾਂ ਨੂੰ ਮੇਰੀ ਇਹ ਫਿਲਮ ਜ਼ਰੂਰ ਪਸੰਦ ਆਵੇਗੀ, ਇਸ ਫਿਲਮ ਦਾ ਵਿਸ਼ਾ ਕਾਫੀ ਵੱਖਰਾ ਹੈ।''

Tags: ਹਾਰਡੀ ਸੰਧੂਮਾਹੀ ਐੱਨ ਆਰ ਆਈਟ੍ਰੇਲਰHardy Sandhu Mahi NRI trailer