FacebookTwitterg+Mail

ਗਾਇਕੀ ਤੋਂ ਬਾਅਦ ਹਾਰਡੀ ਸੰਧੂ ਨੇ ਡਾਂਸਿੰਗ ਮੂਵਜ਼ ਨਾਲ ਪ੍ਰਸ਼ੰਸਕ ਕੀਤੇ ਹੈਰਾਨ, ਵੀਡੀਓ ਵਾਇਰਲ

hardy sandhu
03 November, 2018 11:39:30 AM

ਜਲੰਧਰ (ਬਿਊਰੋ)— ਪਾਲੀਵੁੱਡ ਅਦਾਕਾਰ ਤੇ ਗਾਇਕ ਹਾਰਡੀ ਸੰਧੂ ਆਪਣੇ ਗੀਤਾਂ ਤੇ ਡਾਂਸ ਮੂਵਜ਼ ਨਾਲ ਹਮੇਸ਼ਾ ਚਰਚਾ ਦਾ ਵਿਸ਼ਾ ਬਣੇ ਰਹਿੰਦੇ ਹਨ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਹਾਰਡੀ ਅਕਸਰ ਆਪਣੇ ਪ੍ਰਸ਼ੰਸਕਾਂ ਲਈ ਡਾਂਸਿੰਗ ਵੀਡੀਓ ਅਤੇ ਡੈਸ਼ਿੰਗ ਤਸਵੀਰਾਂ ਨਾਲ ਚਰਚਾ ਖੱਟਦੇ ਰਹਿੰਦੇ ਹਨ। ਕੁਝ ਦਿਨਾਂ ਪਹਿਲਾਂ ਹਾਰਡੀ ਦਾ ਗੀਤ 'ਕਿਆ ਬਾਤ ਹੈ' ਰਿਲੀਜ਼ ਹੋਇਆ ਸੀ, ਜਿਸ 'ਚ ਉਨ੍ਹਾਂ ਦੇ ਡਾਂਸ ਮੂਵਜ਼ ਦੇਖਣਯੋਗ ਸਨ।

 
 
 
 
 
 
 
 
 
 
 
 
 
 

It was an amazing session of dance with @sonali.bhadauria . You are super talented. It was total fun. #Kyabaatay

A post shared by Harrdy sandhu (@harrdysandhu) on Nov 2, 2018 at 2:13am PDT

ਹਾਲ ਹੀ 'ਚ ਹੀ 'ਚ ਹਾਰਡੀ ਦੀ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੇ ਇਸੇ ਗੀਤ 'ਤੇ ਸ਼ਾਨਦਾਰ ਡਾਂਸ ਮੂਵਜ਼ ਦਿਖਾ ਰਹੇ ਹਨ। ਇਸ ਵੀਡੀਓ 'ਚ ਉਨ੍ਹਾਂ ਨਾਲ ਕੋਰੀਓਗਰਾਫਰ ਸੋਨਲ ਭਾਦੂਰੀਆ ਵੀ ਦਿਖਾਈ ਦੇ ਰਹੀ ਹੈ। ਇੰਸਟਾ 'ਤੇ ਹਾਰਡੀ ਵਲੋਂ ਸਾਂਝੀ ਕੀਤੀ ਇਸ ਵੀਡੀਓ ਨੂੰ ਕੁਝ ਹੀ ਘੰਟਿਆਂ 'ਚ 250,596 ਵਿਊਜ਼ ਮਿਲ ਚੁੱਕੇ ਹਨ। ਦੱਸ ਦੇਈਏ ਕਿ ਜਾਨੀ ਵਲੋਂ ਲਿਖੇ ਹਾਰਡੀ ਦੇ ਇਸ ਗੀਤ ਨੂੰ ਬੀ ਪਰਾਕ ਦੇ ਆਪਣੇ ਸ਼ਾਨਦਾਰ ਮਿਊਜ਼ਿਕ ਨਾਲ ਸ਼ਿੰਗਾਰਿਆ ਗਿਆ ਹੈ।


Tags: Hardy SandhuInstagramDancing VideoViralHarrdy SandhuKya Baat AyJaani B Praak

Edited By

Chanda Verma

Chanda Verma is News Editor at Jagbani.