FacebookTwitterg+Mail

B'day Spl : 'ਸੋਚ' ਗੀਤ ਨਾਲ ਪ੍ਰਸਿੱਧ ਹੋਏ ਹਾਰਡੀ ਸੰਧੂ ਦਾ ਕ੍ਰਿਕਟ ਸੀ ਪਹਿਲਾ ਸੁਪਨਾ, ਜਾਣੋ ਪੂਰਾ ਮਾਮਲਾ

    1/7
06 September, 2016 03:24:16 PM
ਜਲੰਧਰ— 'ਸੋਚ', 'ਜੋਕਰ', 'ਨਾ ਜੀ ਨਾ' ਵਰਗੇ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਅੱਜ 30ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 1988 'ਚ ਪਟਿਆਲਾ ਵਿਖੇ ਹੋਇਆ ਸੀ। ਹਾਰਡੀ ਦਾ ਪੂਰਾ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਤੁਹਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2005 'ਚ ਕ੍ਰਿਕਟਰ ਵਜੋਂ ਕੀਤੀ ਸੀ। ਉਹ ਪੰਜਾਬ ਲਈ ਖੇਡ ਚੁੱਕੇ ਹਨ। ਉਨ੍ਹਾਂ ਨੇ ਸਿਰਫ 3 ਮੈਚ ਖੇਡੇ, ਜਿਸ ਦੌਰਾਨ ਉਨ੍ਹਾਂ ਨੇ 12 ਵਿਕਟਾਂ ਲਈਆਂ ਸਨ। ਇਸੇ ਦੌਰਾਨ ਉਨ੍ਹਾਂ ਦੇ ਡੂੰਗੀ ਸੱਟ ਲੱਗ ਗਈ, ਜਿਸ ਦੀ ਰਿਕਵਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਿਆਨ ਕ੍ਰਿਕਟ ਤੋਂ ਹਟਾ ਕੇ ਗਾਇਕੀ 'ਚ ਲਾਇਆ ਅਤੇ ਗਾਇਕੀ ਬਾਰੇ ਗਿਆਨ ਲੈਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦਾ ਕ੍ਰਿਕਟ ਦਾ ਸੁਪਨਾ ਤਾਂ ਪੂਰਾ ਨਾ ਹੋ ਸਕਿਆ ਪਰ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਨੇ ਗਾਇਕੀ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 2012 'ਚ ਆਈ ਐਲਬਮ 'ਟਕੀਲਾ ਸ਼ਾਟ' ਨਾਲ ਕੀਤੀ ਸੀ।
ਜ਼ਿਕਰਯੋਗ ਹੈ ਕਿ ਹਾਰਡੀ ਸੰਧੂ ਆਪਣੇ ਗੀਤ 'ਸੋਚ' ਲਈ 'ਮੋਸਟ ਪਾਪੁਲਰ ਸਾਂਗ' ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 'ਪਹਿਲੀ ਗੋਲੀ', 'ਕੁੜੀ ਤੂੰ ਪਟਾਕਾ', 'ਆਸ਼ਿਕੀ 'ਤੇ ਲੋਨ', 'ਸਾਹ', 'ਨਾ ਜੀ ਨਾ' ਅਤੇ ਹੁਣੇ ਜਿਹੇ ਰਿਲੀਜ਼ ਹੋਏ ਗੀਤ 'ਹਾਰਨ ਬਲੋਅ' ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ ਹੈ। ਗਾਇਕੀ ਤੋਂ ਇਲਾਵਾ ਉਨ੍ਹਾਂ ਨੇ ਫਿਲਮ 'ਯਾਰਾਂ ਦਾ ਕੈਚਅੱਪ' ਨਾਲ ਆਪਣੇ ਫਿਲਮੀ ਕੈਰੀਅਰ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਦੀ ਅਗਲੀ ਫਿਲਮ 'ਮੇਰਾ ਮਾਹੀ ਐੱਨ.ਆਰ.ਆਈ' ਹੈ, ਜੋ ਇਸੇ ਸਾਲ ਰਿਲੀਜ਼ ਹੋਣ ਜਾ ਰਹੀ ਹੈ।

Tags: ਹਾਰਡੀ ਸੰਧੂਜਨਮਦਿਨਤਸਵੀਰਾਂHardy Sandhubirthdaypics