FacebookTwitterg+Mail

ਪਾਲੀਵੁੱਡ ਦੇ ਇਲਾਵਾ ਬਾਲੀਵੁੱਡ 'ਚ ਵੀ ਹਾਰਡੀ ਸੰਧੂ ਨੇ ਗੱਡੇ ਸਫਲਤਾ ਦੇ ਝੰਡੇ, ਦੇਸ਼ਾਂ-ਵਿਦੇਸ਼ਾਂ 'ਚ ਖੱਟਿਆ ਨਾਂ

hardy sandhu birthday
06 September, 2017 01:27:31 PM

ਜਲੰਧਰ— ਬੇਮਿਸਾਲ ਗਾਇਕੀ ਦੇ ਨਾਲ-ਨਾਲ ਸ਼ਾਨਦਾਰ ਅਭਿਨੈ ਨਾਲ ਇੰਡਸਟਰੀ 'ਚ ਵੱਖਰੀ ਜਗ੍ਹਾ ਬਣਾਉਣ ਵਾਲੇ ਹਾਰਡੀ ਸੰਧੂ ਦਾ ਅੱਜ 31ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਸਤੰਬਰ 1986 ਨੂੰ ਪਟਿਆਲੇ 'ਚ ਹੋਇਆ। ਬਹੁਤ ਘੱਟ ਲੋਕ ਜਾਣਦੇ ਹਨ ਕਿ ਹਾਰਡੀ ਦਾ ਪੂਰਾ ਨਾਂ ਹਰਦਵਿੰਦਰ ਸਿੰਘ ਸੰਧੂ ਹੈ। ਪੰਜਾਬੀ ਇੰਡਸਟਰੀ ਦੇ ਨਾਲ-ਨਾਲ ਹਾਰਡੀ ਬਾਲੀਵੁੱਡ ਇੰਡਸਟਰੀ 'ਚ ਖਾਸ ਪਛਾਣ ਬਣਾ ਚੁੱਕੇ ਹਨ।

Punjabi Bollywood Tadka

ਉਨ੍ਹਾਂ ਨੇ ਬਾਲੀਵੁੱਡ ਫਿਲਮ ਤੁੰਮ ਬਿਨ 2' 'ਚ 'ਤੇਰੇ ਨਾਲ ਨੱਚਣ ਨੂੰ ਜੀਅ ਕਰਦਾ' ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਗੀਤ 'ਸੋਚ' ਨੂੰ ਵੀ ਅਕਸ਼ੇ ਦੀ ਫਿਲਮ 'ਏਅਰਲਿਫਟ' 'ਚ ਲੈ ਚੁੱਕੇ ਹਨ। ਜਾਣਕਾਰੀ ਮੁਤਾਬਕ ਤੁਹਾਨੂੰ ਇਹ ਜਾਣ ਕੇ ਬੇਹੱਦ ਹੈਰਾਨੀ ਹੋਵੇਗੀ ਕਿ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ 2005 'ਚ ਕ੍ਰਿਕਟਰ ਵਜੋਂ ਕੀਤੀ ਸੀ। ਉਹ ਪੰਜਾਬ ਲਈ ਖੇਡ ਚੁੱਕੇ ਹਨ।

Punjabi Bollywood Tadka

ਉਨ੍ਹਾਂ ਨੇ ਸਿਰਫ 3 ਮੈਚ ਖੇਡੇ, ਜਿਸ ਦੌਰਾਨ ਉਨ੍ਹਾਂ ਨੇ 12 ਵਿਕਟਾਂ ਲਈਆਂ ਸਨ। ਇਸੇ ਦੌਰਾਨ ਉਨ੍ਹਾਂ ਦੇ ਡੂੰਗੀ ਸੱਟ ਲੱਗ ਗਈ, ਜਿਸ ਦੀ ਰਿਕਵਰੀ ਨਾ ਹੋਣ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਧਿਆਨ ਕ੍ਰਿਕਟ ਤੋਂ ਹਟਾ ਕੇ ਗਾਇਕੀ 'ਚ ਲਾਇਆ ਅਤੇ ਗਾਇਕੀ ਬਾਰੇ ਗਿਆਨ ਲੈਣਾ ਸ਼ੁਰੂ ਕਰ ਦਿੱਤਾ।

Punjabi Bollywood Tadka

ਉਨ੍ਹਾਂ ਦਾ ਕ੍ਰਿਕਟ ਦਾ ਸੁਪਨਾ ਤਾਂ ਪੂਰਾ ਨਾ ਹੋ ਸਕਿਆ ਪਰ ਉਨ੍ਹਾਂ ਨੇ ਗਾਇਕੀ ਦੇ ਖੇਤਰ 'ਚ ਕਾਫੀ ਨਾਂ ਕਮਾਇਆ ਹੈ। ਉਨ੍ਹਾਂ ਨੇ ਗਾਇਕੀ 'ਚ ਆਪਣੇ ਕੈਰੀਅਰ ਦੀ ਸ਼ੁਰੂਆਤ 2012 'ਚ ਆਈ ਐਲਬਮ 'ਟਕੀਲਾ ਸ਼ਾਰਟ' ਨਾਲ ਕੀਤੀ ਸੀ। ਇਸ ਤੋਂ ਬਾਅਦ 2016 'ਚ ਆਈ 'ਮੇਰਾ ਯਾਰ ਐੱਨ. ਆਰ. ਆਈ' 'ਚ ਆਪਣੀ ਅਦਾਕਾਰੀ ਦੇ ਜਲਵੇ ਦਿਖਾ ਚੁੱਕੇ ਹਨ।

Punjabi Bollywood Tadka

ਜ਼ਿਕਰਯੋਗ ਹੈ ਕਿ ਹਾਰਡੀ ਸੰਧੂ 'ਸੋਚ' ਲਈ 'ਮੋਸਟ ਪਾਪੁਲਰ ਸਾਂਗ' ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਇਸ ਤੋਂ ਬਾਅਦ ਉਨ੍ਹਾਂ ਨੇ 'ਪਹਿਲੀ ਗੋਲੀ', 'ਕੁੜੀ ਤੂੰ ਪਟਾਕਾ', 'ਆਸ਼ਿਕੀ 'ਤੇ ਲੋਨ', 'ਸਾਹ', 'ਨਾ ਜੀ ਨਾ' ਅਤੇ ਹੁਣੇ ਜਿਹੇ ਰਿਲੀਜ਼ ਹੋਏ ਗੀਤ 'ਹਾਰਨ ਬਲੋਅ' ਅਤੇ 'ਬੈਕ ਬੋਨ' ਨਾਲ ਕਾਫੀ ਪ੍ਰਸਿੱਧੀ ਹਾਸਲ ਕੀਤੀ ਹੈ ਅਤੇ ਲੋਕਾਂ ਦੇ ਦਿਲਾਂ 'ਚ ਇਕ ਖਾਸ ਜਗ੍ਹਾ ਬਣਾਈ ਹੈ।


Tags: Hardy sandhu Birthday Pollywood celebrityਹਾਰਡੀ ਸੰਧੂਜਨਮਦਿਨ