FacebookTwitterg+Mail

B'Day : ਹਰਦੇਵਿੰਦਰ ਸਿੰਘ ਸੰਧੂ ਤੋਂ ਇੰਝ ਬਣੇ ਹਾਰਡੀ ਸੰਧੂ, 2007 'ਚ ਵਾਪਰੀ ਇਕ ਅਜਿਹੀ ਘਟਨਾ ਕਿ ਟੁੱਟ ਗਿਆ ਸੁਪਨਾ

hardy sandhu birthday
06 September, 2018 05:08:57 PM

ਜਲੰਧਰ (ਬਿਊਰੋ)— ਅੱਜ ਕ੍ਰਿਕਟ ਵਰਲਡ 'ਚ ਕਈ ਕ੍ਰਿਕਟਰਜ਼ ਅਜਿਹੇ ਹਨ, ਜਿਨ੍ਹਾਂ ਅੰਦਰ ਖੇਡ ਤੋਂ ਇਲਾਵਾ ਸਿੰਗਿੰਗ, ਡਾਂਸਿੰਗ ਅਤੇ ਐਕਟਿੰਗ ਵਰਗੇ ਹੁਨਰ ਮੌਜੂਦ ਹਨ। ਇਨ੍ਹਾਂ 'ਚੋਂ ਜਿੱਥੇ ਇਕ ਪਾਸੇ ਸੁਰੇਸ਼ ਰੈਨਾ ਇਕ ਬਿਹਤਰੀਨ ਸਿੰਗਰ ਹਨ ਤਾਂ ਉੱਥੇ ਸ਼੍ਰੀਨਾਥ ਬਿਹਤਰੀਨ ਡਾਂਸਰ, ਜਦਕਿ ਯੁਵਰਾਜ ਸਿੰਘ ਇਕ ਪੰਜਾਬੀ ਫਿਲਮ 'ਚ ਐਕਟਿੰਗ ਵੀ ਕਰ ਚੁੱਕੇ ਹਨ।

Punjabi Bollywood Tadka

ਜਾਣਕਾਰੀ ਮੁਤਾਬਕ ਵੈਸਟ ਇੰਡੀਜ਼ ਦੇ ਖਿਡਾਰੀ ਡਵੇਨ ਬ੍ਰਾਵੋ ਵੀ ਇਕ ਬਿਹਤਰਕੀਨ ਸਿੰਗਰ ਹਨ, ਜਿਨ੍ਹਾਂ ਦਾ ਗੀਤ 'ਡੀਜੇ ਬ੍ਰਾਵੋ ਚੈਂਪੀਅਨ' ਕਾਫੀ ਮਸ਼ਹੂਰ ਹੈ।

Punjabi Bollywood Tadka

ਉੱਥੇ ਸਿੰਗਿੰਗ ਦੀ ਦੁਨੀਆ 'ਚ ਇਕ ਅਜਿਹੇ ਗਾਇਕ ਹਨ, ਜੋ ਇਕ ਦੌਰ 'ਚ ਬਿਹਤਰੀਨ ਕ੍ਰਿਕਟਰ ਹੁੰਦੇ ਸਨ। ਅੱਜ ਉਹ ਮਸ਼ਹੂਰ ਗਾਇਕ ਹਨ। ਇਨ੍ਹਾਂ ਦੇ ਗੀਤ ਅਕਸਰ ਤੁਹਾਡੀ ਜ਼ੁਬਾਨ 'ਤੇ ਚੜ੍ਹੇ ਰਹਿੰਦੇ ਹਨ।

Punjabi Bollywood Tadka

ਜੀ ਹਾਂ ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬੀ ਗਾਇਕ ਹਾਰਡੀ ਸੰਧੂ ਦੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਹਾਰਡੀ ਸੰਧੂ ਇਕ ਬਿਹਤਰੀਨ ਕ੍ਰਿਕਟਰ ਵੀ ਰਹਿ ਚੁੱਕੇ ਹਨ ਪਰ ਇਕ ਵਜ੍ਹਾ ਕਾਰਨ ਉਨ੍ਹਾਂ ਨੂੰ ਕ੍ਰਿਕਟ ਛੱਡਣਾ ਪਿਆ ਅਤੇ ਸਿੰਗਿੰਗ ਨੂੰ ਕਰੀਅਰ ਵਜੋਂ ਚੁਣਨਾ ਪਿਆ। 
Punjabi Bollywood Tadka

ਹਾਰਡੀ ਸੰਧੂ ਆਪਣੇ 'ਨਾਹ' ਗੀਤ ਨਾਲ ਕਰੋੜਾਂ ਨੂੰ ਆਪਣਾ ਦੀਵਾਨਾ ਬਣਾ ਚੁੱਕੇ ਹਨ। ਇਸ ਗੀਤ 'ਚ ਉਨ੍ਹਾਂ ਨਾਲ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਨੋਰਾ ਫਤਿਹੀ ਬਿਹਤਰੀਨ ਡਾਂਸ ਮੂਵਜ਼ ਦਿਖਾਉਂਦੀ ਦਿਸੀ ਸੀ।

Punjabi Bollywood Tadka

ਇਕ ਸਮਾਂ ਸੀ ਜਦੋਂ ਹਾਰਡੀ ਨੇ ਕ੍ਰਿਕਟਰ ਬਣਨ ਦਾ ਸੁਪਨਾ ਦੇਖਿਆ ਸੀ ਅਤੇ ਉਹ ਫਰਸਟ ਕਲਾਸ ਕ੍ਰਿਕਟ ਖੇਡੇ ਵੀ। 6 ਸਤੰਬਰ 1986 ਨੂੰ ਪਟਿਆਲਾ (ਪੰਜਾਬ) 'ਚ ਜਨਮੇ ਹਰਦੇਵਿੰਦਰ ਸਿੰਘ ਸੰਧੂ ਉਰਫ ਹਾਰਡੀ ਸੰਧੂ ਨੇ 2005 'ਚ ਆਪਣੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਕੀਤੀ ਸੀ।

Punjabi Bollywood Tadka

ਹਾਰਡੀ ਸੰਧੂ ਰਾਈਟ ਹੈਂਡ ਬੱਲੇਬਾਜ਼ ਅਤੇ ਫਾਸਟ ਮੀਡੀਅਮ ਗੇਂਦਬਾਜ਼ ਸਨ। ਉਨ੍ਹਾਂ ਨੇ 3 ਫਰਸਟ ਕਲਾਸ ਮੈਚਾਂ ਦੀਆਂ 3 ਪਾਰੀਆਂ 'ਚ 1 ਵਾਰ ਅਜੇਤੂ ਰਹਿੰਦੇ ਹੋਏ ਭਾਵੇਂ ਹੀ 11 ਦੌੜਾਂ ਬਣਾਈਆਂ ਹੋਣ ਪਰ ਫਿਰ ਵੀ ਗੇਂਦਬਾਜ਼ੀ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ।

Punjabi Bollywood Tadka

5 ਪਾਰੀਆਂ 'ਚ ਸੰਧੂ ਨੇ 3.35 ਦੀ ਇਕੋਨਾਮੀ ਨਾਲ 312 ਦੋੜਾਂ ਦੇ ਕੇ 12 ਵਿਕੇਟ ਝਟਕੇ। ਇਸ ਦੌਰਾਨ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 3/62 ਰਿਹਾ। ਆਪਣੀ ਟ੍ਰੇਨਿੰਗ ਦੌਰਾਨ ਇਕ ਵਾਰ ਹਾਰਡੀ ਸੰਧੂ ਬਗੈਰ ਵਾਰਮਅੱਪ ਦੇ ਹੀ ਮੈਦਾਨ 'ਚ ਆ ਗਏ।

Punjabi Bollywood Tadka

ਇਸ ਦੌਰਾਨ ਉਹ ਜ਼ਖਮੀ ਹੋ ਗਏ, ਜਿਸ ਕਾਰਨ ਉਨ੍ਹਾਂ ਨੂੰ 2007 'ਚ ਕ੍ਰਿਕਟ ਨੂੰ ਅਲਵਿਦਾ ਕਹਿਣਾ ਪਿਆ।

Punjabi Bollywood Tadka

ਜ਼ਿਕਰਯੋਗ ਹੈ ਕਿ ਹਾਰਡੀ ਦੇ ਲਗਭਗ ਸਾਰੇ ਗੀਤ ਯੂਟਿਊਬ 'ਤੇ ਮਿਲੀਅਨ ਵਿਊਜ਼ ਖੱਟਦੇ ਹਨ। ੁਉਨ੍ਹਾਂ ਦਾ 'ਬੈਕਬੋਨ' ਗੀਤ 245 ਮਿਲੀਅਨ ਤੋਂ ਜ਼ਿਆਦਾ ਲੋਕ ਦੇਖ ਚੁੱਕੇ ਹਨ।

Punjabi Bollywood Tadka

ਗਾਇਕੀ ਤੋਂ ਇਲਾਵਾ ਉਹ 'ਯਾਰਾਂ ਦਾ ਕੈਚਅੱਪ', 'ਮਾਹੀ ਐੱਨ. ਆਰ. ਆਈ' ਫਿਲਮਾਂ ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਵੀ ਕਰ ਚੁੱਕੇ ਹਨ।


Tags: Hardy SandhuBirthdayFormer CricketerPunjabi Singer

Edited By

Chanda Verma

Chanda Verma is News Editor at Jagbani.