FacebookTwitterg+Mail

B'day Spl: ਹਾਰਡੀ ਸੰਧੂ ਦੇ ਇਸ ਗੀਤ ਦੇ ਨਾਂ ਹੈ ਯੂਟਿਊਬ 'ਤੇ ਸਭ ਤੋਂ ਵੱਧ ਵਿਊਜ਼ ਹਾਸਲ ਕਰਨ ਦਾ ਰਿਕਾਰਡ

hardy sandhu record
06 September, 2017 01:37:46 PM

ਜਲੰਧਰ— ਪੰਜਾਬੀ ਇੰਡਸਟਰੀ 'ਚ 'ਸੋਚ', 'ਜੋਕਰ', 'ਨਾ ਜੀ ਨਾ' ਵਰਗੇ ਸੁਪਰਹਿੱਟ ਗੀਤਾਂ ਨਾਲ ਪ੍ਰਸਿੱਧੀ ਖੱਟਣ ਵਾਲੇ ਪੰਜਾਬੀ ਗਾਇਕ ਹਾਰਡੀ ਸੰਧੂ ਦਾ ਅੱਜ 31ਵਾਂ ਜਨਮਦਿਨ ਹੈ। ਇਸ ਗੀਤ ਨੇ ਹਾਰਡੀ ਨੂੰ ਪੂਰੀ ਇੰਡਸਟਰੀ 'ਚ ਇਕ ਵੱਖਰੀ ਪਛਾਣ ਦਿੱਤੀ ਹੈ। ਇਸ ਗੀਤ ਨਾਲ ਹਾਰਡੀ ਨੂੰ ਬਹੁਤ ਫਾਇਦਾ ਹੋਇਆ ਸੀ ਤੇ ਇੰਡਸਟਰੀ 'ਚ ਹੋਰ ਕੰਮ ਮਿਲਣਾ ਸ਼ੁਰੂ ਹੋਇਆ।

Punjabi Bollywood Tadka

ਹਾਰਡੀ ਸੰਧੂ ਦੇ ਜ਼ਿਆਦਾਤਰ ਗੀਤ ਰੋਮਾਂਟਿਕ ਸਨ। ਫਿਰ ਹਾਰਡੀ ਨੇ ਆਪਣੇ ਆਪ ਨੂੰ ਬੀਟ ਗੀਤਾਂ 'ਚ ਵੀ ਪੇਸ਼ ਕੀਤਾ ਤੇ 'ਹਾਰਨ ਬਲੋਅ', 'ਬੈਕਬੋਨ' ਵਰਗੇ ਗੀਤ ਕੱਢੇ।
ਇਨ੍ਹਾਂ ਗੀਤਾਂ ਨੂੰ ਵੀ ਉਨਾ ਹੀ ਪਿਆਰ ਮਿਲਿਆ, ਜਿੰਨਾ ਹਾਰਡੀ ਦੇ ਰੋਮਾਂਟਿਕ ਗੀਤਾਂ ਨੂੰ ਮਿਲਿਆ। 

Punjabi Bollywood Tadka

ਜਾਣਕਾਰੀ ਮੁਤਾਬਕ ਹਾਰਡੀ ਸੰਧੂ ਦੇ ਨਾਮ ਹੁਣ ਤੱਕ ਦਾ ਸਭ ਤੋਂ ਵੱਡਾ ਰਿਕਾਰਡ ਜੁੜ ਚੁੱਕਾ ਹੈ। ਇਹ ਰਿਕਾਰਡ ਗੀਤ 'ਬੈਕਬੋਨ' ਨੇ ਬਣਾਇਆ ਹੈ। ਹਾਰਡੀ ਸੰਧੂ ਦੇ ਗੀਤ 'ਬੈਕਬੋਨ' ਨੂੰ ਯੂਟਿਊਬ 'ਤੇ 100 ਮਿਲੀਅਨ ਭਾਵ 10 ਕਰੋੜ ਲੋਕਾਂ ਨੇ ਦੇਖਿਆ ਸੀ।

Punjabi Bollywood Tadka

ਇਸ ਗੀਤ ਨੂੰ ਜਾਨੀ ਨੇ ਲਿਖਿਆ ਹੈ ਤੇ ਸੰਗੀਤ ਬੀ ਪਰਾਕ ਦਾ ਹੈ। ਸਭ ਤੋਂ ਵੱਧ ਵਿਊਜ਼ ਵਾਲਾ ਇਹ ਪਹਿਲਾ ਪੰਜਾਬੀ ਗੀਤ ਹੈ। ਇਸ ਤੋਂ ਪਹਿਲਾਂ ਯੋ ਯੋ ਹਨੀ ਸਿੰਘ ਦੇ ਗੀਤ 'ਬਰਾਊਨ ਰੰਗ' ਨੂੰ ਸਭ ਤੋਂ ਵੱਧ ਵਿਊਜ਼ ਮਿਲੇ ਸਨ। ਹੁਣ 'ਬਰਾਊਨ ਰੰਗ' ਦੇ ਵਿਊਜ਼ ਸਿਰਫ 36 ਮਿਲੀਅਨ ਹਨ ਤੇ 'ਬੈਕਬੋਨ' ਦੇ ਅੱਜ ਦੀ ਤਰੀਕ 'ਚ ਵਿਊਜ਼ 150 ਮਿਲੀਅਨ ਤਕ ਪਹੁੰਚ ਗਏ ਹਨ।

Punjabi Bollywood Tadka Punjabi Bollywood Tadka Punjabi Bollywood Tadka


Tags: Honey SinghRecordHardy sandhu Birthday Pollywood celebrityਹਾਰਡੀ ਸੰਧੂਜਨਮਦਿਨ