ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਅਦਾਕਾਰ ਹਾਰਡੀ ਸੰਧੂ ਨੇ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਪ੍ਰੇਮਿਕਾ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹੋਏ ਬਹੁਤ ਹੀ ਪਿਆਰੀ ਜਿਹੀ ਪੋਸਟ ਪਾਈ ਹੈ। ਉਨ੍ਹਾਂ ਨੇ ਆਪਣੀ ਜ਼ਿੰਦਗੀ ਦੀ ਖੁਸ਼ਨੁਮਾ ਪਲਾਂ ਵਾਲੀ ਤਸਵੀਰ ਸਾਂਝੀ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, ''ਜਨਮ ਦਿਨ ਦੀਆਂ ਬਹੁਤ ਵਧਾਈਆਂ ਮੇਰੀ ਬੇਸ਼ਕੀਮਤੀ…ਪਰਮਾਤਮਾ ਮਿਹਰ ਕਰੇ ਤੇ ਬਹੁਤ ਸਾਰੀਆਂ ਖੁਸ਼ੀਆਂ ਬਖਸੇ...ਹਮੇਸ਼ਾ ਖੁਸ਼ ਰਹੋ, ਕਿਉਂਕਿ ਜਦੋਂ ਮੈਂ ਤੁਹਾਨੂੰ ਖੁਸ਼ ਦੇਖਦਾ ਹਾਂ ਤਾਂ ਇਹ ਮੈਨੂੰ ਖੁਸ਼ ਕਰਦਾ ਹੈ..ਲਵ ਯੂ।''
ਦੱਸ ਦਈਏ ਕਿ ਹਾਰਡੀ ਸੰਧੂ ਵਲੋਂ ਪੋਸਟ ਕੀਤੀਆਂ ਤਸਵੀਰਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਪੋਸਟ 'ਤੇ ਬਾਲੀਵੁੱਡ ਤੋਂ ਲੈ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਨਾਮੀ ਹਸਤੀਆਂ ਨੇ ਕੁਮੈਂਟਸ ਕਰਕੇ ਵਧਾਈ ਦਿੱਤੀ ਹੈ।
ਦੱਸਣਯੋਗ ਹੈ ਕਿ ਹਾਰਡੀ ਸੰਧੂ ਬਹੁਤ ਜਲਦ ਬਾਲੀਵੁੱਡ ਫਿਲਮ '83' 'ਚ ਨਜ਼ਰ ਆਉਣ ਵਾਲੇ ਹਨ। ਉਹ ਕਬੀਰ ਖਾਨ ਦੀ ਫਿਲਮ '83' 'ਚ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਣਗੇ।