FacebookTwitterg+Mail

ਪੰਜਾਬ ਦੇ ਮਸ਼ਹੂਰ ਕਵੀ ਹਰੀ ਸਿੰਘ ਦਿਲਬਰ ਦਾ ਹੋਇਆ ਦਿਹਾਂਤ

hari singh dilbar
04 May, 2017 02:37:29 PM
ਸਿਰਸਾ— ਪੰਜਾਬੀ ਦੇ ਵਿਅੰਗਮਈ ਹਸਤਾਖਰ ਕਵੀ ਹਰੀ ਸਿੰਘ ਦਿਲਬਰ ਦਾ ਕੈਂਸਰ ਦੀ ਬਿਮਾਰੀ ਕਾਰਨ 88 ਸਾਲ ਦੀ ਉਮਰ 'ਚ ਬੀਤੇ ਬੁੱਧਵਾਰ ਨੂੰ ਸਿਰਸਾ 'ਚ ਦਿਹਾਂਤ ਹੋ ਗਿਆ ਹੈ। ਦਿਲਬਰ ਅਜਿਹੇ ਕਵੀ ਰਹਿ ਚੁੱਕੇ ਹਨ, ਜਿਨ੍ਹਾਂ ਨੇ ਦਿੱਲੀ 'ਚ ਲਾਲ ਕਿਲੇ ਨਾਲ ਸੰਬੰਧਿਤ 100 ਤੋਂ ਵੀ ਜ਼ਿਆਦਾ ਵਾਰ ਕਾਵਿਤਾਵਾਂ ਲਿਖ ਕੇ ਸ਼ੋਹਰਤ ਦਾ ਝੰਡਾ ਬੁਲੰਦ ਕੀਤਾ। ਕਵੀ ਹਰੀ ਸਿੰਘ ਦਿਲਬਰ ਦਾ ਜਨਮ 1929 'ਚ ਲਾਇਲਪੁਰ (ਫੈਸਲਾਬਾਦ) ਪਾਕਿਸਤਾਨ 'ਚ ਹੋਇਆ ਸੀ। ਵੰਡ ਤੋਂ ਬਾਅਦ ਉਨ੍ਹਾਂ ਦਾ ਪੂਰਾ ਪਰਿਵਾਰ ਪਹਿਲਾ ਜਲੰਧਰ ਅਤੇ ਬਾਅਦ 'ਚ ਸਿਰਸਾ ਜਾ ਕੇ ਵੱਸ ਗਿਆ। ਉਨ੍ਹਾਂ ਦੇ ਪਿਤਾ ਸਰਦਾਰ ਮੋਟਾ ਸਿੰਘ ਧਾਗਾ ਮਿਲ 'ਚ ਕੈਂਟੀਨ ਚਲਾਉਂਦੇ ਸਨ। 5ਵੀਂ ਤੱਕ ਪੜੇ ਦਿਲਬਰ ਆਪਣੇ ਪਿਤਾ ਦੇ ਕੰਮ 'ਚ ਹਥ ਵਟਾਉਣ ਲੱਗੇ ਅਤੇ ਬਾਅਦ 'ਚ ਹਲਵਾਈ ਦੀ ਦੁਕਾਨ ਖੋਲ ਲਈ। ਦਿਲਬਰ ਨੂੰ ਸ਼ੁਰੂ ਤੋਂ ਹੀ ਲਿਖਣ ਦਾ ਸ਼ੌਂਕ ਸੀ। ਉਨ੍ਹਾਂ ਨੇ ਉਸਤਾਦ ਚਿਰਾਗ ਦੀਨ ਦਾਮਨ ਤੋਂ ਕਾਫੀ ਸਿਖਿਆ ਪ੍ਰਾਪਤ ਕੀਤੀ ਅਤੇ ਉਨ੍ਹਾਂ ਦੇ ਕਹਿਣ 'ਤੇ ਹੀ ਲਾਹੌਰ ਦੇ ਬਾਗਵਾਨ 'ਚ ਹੋਏ ਕਵੀ ਸੰਮੇਲਨ 'ਚ ਪਹਿਲੀ ਵਾਰ ਸਾਲ 1942 'ਚ ਕਵਿਤਾ ਦਾ ਪਾਠ ਕੀਤਾ।
113 ਤੋਂ ਵੀ ਜ਼ਿਆਦਾ ਵਾਰ ਲਾਲ ਕਿਲੇ ਨਾਲ ਸੰਬੰਧਿਤ ਕਵਿਤਾਵਾਂ ਪੜੀਆ
ਪੰਜਾਬੀ ਭਾਸ਼ਾ 'ਚ ਆਪਣੀ ਕਵਿਤਾ ਪੇਸ਼ ਕਰਨ ਵਾਲੇ ਦਿਲਬਰ ਦੀ ਚੌਕੇ ਅਤੇ ਛੱਕੇ ਦੀ ਇਕ ਵਿਵੇਸ਼ ਵਿਅੰਗ ਸ਼ੈਲੀ ਰਹੀ ਹੈ। ਇਹ ਸ਼ੈਲੀ ਉਨ੍ਹਾਂ ਨੇ ਆਪ ਹੀ ਬਣਾਈ ਸੀ। ਇਸ ਸ਼ੈਲੀ'ਚ ਉਹ ਚਾਰ ਲਾਈਨਾਂ ਅਤੇ ਛੇ ਲਾਈਨਾਂ ਦੇ ਜਰੀਏ ਆਪਣੀ ਗੱਲ ਰੱਖਦੇ ਸਨ। ਦਿਲਬਰ ਸਾਲ 1948 ਤੋਂ ਲੈ ਕੇ 1952 ਤੱਕ ਲਾਲ ਕਿਲੇ 'ਤੇ ਹੋਣ ਵਾਲੇ ਕਵੀ ਦਰਬਾਰ 'ਚ ਜਾਂਦੇ ਰਹੇ ਪਰ ਉਨ੍ਹਾਂ ਕਵਿਤਾਵਾਂ ਬੋਲਨ ਦਾ ਕੋਈ ਮੌਕਾ ਨਹੀਂ ਮਿਲਿਆ। ਸਾਲ 1953 'ਚ ਪਹਿਲੀ ਵਾਰ ਲਾਲ ਕਿਲੇ ਦੀ ਪ੍ਰਾਚੀਨ ਤੋਂ ਉਨ੍ਹਾਂ ਨੇ ਤਤਕਾਲੀਨ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਿਰੂ ਦੇ ਸਾਹਮਣੇ ਕਵਿਤਾ ਬੋਲੀਆਂ। ਇਸ ਤੋਂ ਬਾਅਦ ਉਨ੍ਹਾਂ ਨੇ 113 ਤੋਂ ਜ਼ਿਆਦਾ ਵਾਰ ਲਾਲ ਕਿਲੇ 'ਤੇ ਕਵਿਤਾਵਾਂ ਪੜੀਆ।
ਤਿੰਨ ਪੁਸਤਕਾਂ ਦਾ ਹੋਇਆ ਪ੍ਰਕਾਸ਼ਨ
ਰਹੀ ਸਿੰਘ ਦਿਲਬਰ ਦੀਆਂ ਤਿੰਨ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ ਸਨ। ਉਨ੍ਹਾਂ ਦੀ ਪਹਿਲੀ ਪੁਸਤਕ 'ਕਰਮੀ ਦੇ ਰਗੜੇ' ਰਹੀ। ਇਸ ਤੋਂ ਬਾਅਦ 'ਮੈਂ ਤੇ ਰੱਬ' ਲਿਖੀ। ਤੀਜੀ ਪੁਸਤਕ 'ਦਿਲਬਰ ਦੇ ਚੌਕੇ-ਛੱਕੇ' ਆਈ ਸੀ। ਉਨ੍ਹਾਂ ਨੇ ਇੱਕ ਹਜ਼ਾਰ ਕਵਿਤਾਵਾਂ ਅਤੇ ਦੋਹਿਆਂ ਨੂੰ ਲਿਖਿਆ।
ਦੋ ਰਾਸ਼ਟਰਪਤੀਆਂ ਨੇ 5 ਵਾਰ ਬੁਲਾਇਆ
ਰਹੀ ਸਿੰਘ ਦਿਲਬਰ ਨੂੰ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਨੇ ਤਿੰਨ ਵਾਰ, ਜਦੋਂ ਜਾਕਿਰ ਹੁਸੈਨ ਨੇ ਦੋ ਵਾਰ ਰਾਸ਼ਟਰਪਤੀ ਭਵਨ'ਚ ਕਵਿਤਾਵਾਂ ਪੜਨ ਦਾ ਮੌਕਾ ਦਿੱਤਾ। ਵਿਅੰਗਮਈ ਕਵੀ ਦੀ ਲੋਕਪ੍ਰਿਯਤਾ ਅਜਿਹੀ ਰਹੀ ਕਿ ਪੰਜਾਬੀ ਵਿਸ਼ਵ ਵਿਦਿਆਲੇ ਪਟਿਆਲਾ ਨੇ ਸਾਹਿਤ ਦੇ ਖੇਤਰ 'ਚ ਉਨ੍ਹਾਂ ਦੇ ਜੀਵਨ ਅਤੇ ਯੋਗਦਾਨ 'ਤੇ ਹਾਲ ਹੀ 'ਚ ਇੱਕ ਦਸਤਾਵੇਜ਼ੀ ਫਿਲਮ ਬਣਾਉਣ ਦੀ ਘੋਸ਼ਣਾ ਕੀਤੀ ਸੀ।

Tags: Hari Singh DilbarcancerDeathGyani Zail SinghZakir Husainਹਰੀ ਸਿੰਘ ਦਿਲਬਰਦਿਹਾਂਤਸਿਰਸਾ