ਫ਼ਰੀਦਕੋਟ (ਬਿਊਰੋ)— ਪੰਜਾਬੀ ਗਾਇਕੀ 'ਚ ਲੋਕ ਗਥਾਵਾਂ, ਗੀਤਾਂ ਨੂੰ ਹਿੱਕ ਦੇ ਜ਼ੋਰ ਨਾਲ ਗਾ ਕੇ ਵਿਸ਼ੇਸ਼ ਥਾਂ ਬਣਾਉਣ ਵਾਲੇ ਲੋਕ ਗਾਇਕ ਹਰਿੰਦਰ ਸੰਧੂ ਨੇ ਦੱਸਿਆ ਕਿ ਉਸ ਦੇ ਮਾਰਕੀਟ 'ਚ ਚੱਲ ਰਹੇ ਰਹੇ ਟਰੈਕ 'ਪਾਣੀ ਮਾੜੇ ਹੋ ਗਏ ਪਿੰਡਾਂ ਤੇ ਸ਼ਹਿਰਾਂ ਦੇ' ਅਤੇ 'ਕਬੀਲਦਾਰੀ' ਨੂੰ ਸਰੋਤਿਆਂ ਵੱਲੋਂ ਵੱਡੇ ਪੱਧਰ 'ਤੇ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਉਹ ਇਕ ਬਿਲਕੁਲ ਨਿਵੇਕਲਾ ਪ੍ਰਾਜੈਕਟ 'ਪਿੰਡ ਤੋਂ ਸਿੱਧਾ ਪ੍ਰਸਾਰਣ' ਸ਼ੋਅ ਲੈ ਕੇ ਦਰਸ਼ਕਾਂ ਦੀ ਕਚਹਿਰੀ 'ਚ ਹਾਜ਼ਰ ਹੋਣਗੇ। ਇਸ ਸ਼ੋਅ 'ਚ ਸੁਰੀਲੀ ਗਾਇਕਾ ਅਮਨ ਧਾਲੀਵਾਲ, ਬਾਲ ਅਦਾਕਾਰ ਹਰਮਨ ਸੰਧੂ ਵੀ ਆਪਣੀ ਗਾਇਕੀ/ਅਦਾਕਾਰੀ ਦੇ ਜੌਹਰ ਵਿਖਾਉਣਗੇ।