FacebookTwitterg+Mail

ਹਰੀਸ਼ ਵਰਮਾ ਦੀ ਐਕਟਿੰਗ ਕਰੀਅਰ ਦੇ 10 ਸਾਲ

harish verma acting career
22 April, 2019 04:48:58 PM

ਜਲੰਧਰ (ਬਿਊਰੋ)— ਹਰੀਸ਼ ਵਰਮਾ ਪੰਜਾਬੀ ਸਿਨੇਮਾ ਦਾ ਉਹ ਹੀਰਾ ਹੈ, ਜੋ ਕਿਰਦਾਰ ਨਿਭਾਉਂਦਾ ਨਹੀਂ, ਸਗੋਂ ਜਿਊਂਦਾ ਹੈ। ਹਰੀਸ਼ ਵਰਮਾ ਥੀਏਟਰ ਤੋਂ ਉਪਜਿਆ ਉਹ ਕਲਾਕਾਰ ਹੈ, ਜਿਸ ਦੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਮੁੰਬਈ ਨਗਰੀ ਤੋਂ ਸ਼ੁਰੂ ਹੁੰਦੀ ਹੈ। ਹਿੰਦੀ ਸੀਰੀਅਲ 'ਨਾ ਆਨਾ ਇਸ ਦੇਸ ਲਾਡੋ' ਤੋਂ ਬਾਅਦ ਹਰੀਸ਼ ਨੇ ਪੰਜਾਬੀ ਫਿਲਮਾਂ ਵੱਲ ਰੁਖ਼ ਕੀਤਾ। ਹਰੀਸ਼ ਵਰਮਾ ਨੇ ਪਹਿਲੀ ਫਿਲਮ 'ਪੰਜਾਬਣ' ਕੀਤੀ ਸੀ ਪਰ ਉਸ ਨੂੰ ਬ੍ਰੇਕ 'ਯਾਰ ਅਣਮੁੱਲੇ' ਫਿਲਮ ਤੋਂ ਮਿਲੀ ਸੀ।

Punjabi Bollywood Tadka

ਇਸ ਫਿਲਮ ਨੇ ਹਰੀਸ਼ ਵਰਮਾ ਨੂੰ ਇਕ ਨਵਾਂ ਨਾਂ 'ਜੱਟ ਟਿੰਕਾ' ਦਿੱਤਾ। ਇਸ ਤੋਂ ਬਾਅਦ ਹਰੀਸ਼ ਨੂੰ ਕਈ ਫਿਲਮਾਂ ਆਫਰ ਹੋਣ ਲੱਗੀਆਂ।'ਬੁਰਹਾ...' ਤੇ 'ਡੈਡੀ ਕੂਲ ਮੁੰਡੇ ਫੂਲ' ਫਿਲਮਾਂ ਨੇ ਉਸ ਦਾ ਗ੍ਰਾਫ ਹੋਰ ਉਪਰ ਕੀਤਾ 'ਵਿਆਹ 70 ਕਿਲੋਮੀਟਰ', 'ਰੋਂਦੇ ਸਾਰੇ ਵਿਆਹ ਪਿੱਛੋਂ', 'ਹੈਪੀ ਗੋ ਲੱਕੀ', 'ਪ੍ਰੋਪਰ ਪਟੋਲਾ', 'ਵੱਟ ਦਾ ਜੱਟ' 'ਚ ਹਰੀਸ਼ ਦੀ ਬਾਕਮਾਲ ਅਦਾਕਾਰੀ ਦੇਖਣ ਨੂੰ ਮਿਲਦੀ ਹੈ।

Punjabi Bollywood Tadka

ਉਸ ਤੋਂ ਬਾਅਦ ਆਈ ਹਰੀਸ਼ ਵਰਮਾ ਦੀ ਫਿਲਮ 'ਵਾਪਸੀ' ਨੇ ਹਰੀਸ਼ ਦੇ ਕਰੀਅਰ 'ਚ ਵੱਡਾ ਬਦਲਾਅ ਲਿਆਂਦਾ। ਇਸ ਤੋਂ ਬਾਅਦ ਹਰੀਸ਼ ਵਰਮਾ ਨੇ 'ਕਰੇਜ਼ੀ ਟੱਬਰ' ਤੇ 'ਠੱਗ ਲਾਈਫ' ਫਿਲਮਾਂ ਤਾਂ ਕੀਤੀਆਂ। ਇਸੇ ਸਾਲ ਹੀ ਹਰੀਸ਼ ਵਰਮਾ ਗਾਇਕੀ ਵੱਲ ਆਏ ਤੇ ਹਿੱਟ ਗੀਤ 'ਇਕ ਵਾਰੀ ਹੋਰ ਸੋਚ ਲੈ' ਦਿੱਤਾ। ਪਿਛਲੇ ਸਾਲ ਆਈ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ' ਨੇ ਹਰੀਸ਼ ਵਰਮਾ ਦੇ ਕਰੀਅਰ ਨੂੰ ਮੁੜ ਵੱਡਾ ਬਰੇਕ ਦਿੱਤਾ।

Punjabi Bollywood Tadka

ਹਰੀਸ਼ ਵਰਮਾ ਦੀਆਂ ਇਸ ਸਾਲ ਕਈ ਵੱਡੀਆਂ ਫਿਲਮਾਂ ਰਿਲੀਜ਼ ਹੋਣਗੀਆਂ, ਜਿਨ੍ਹਾਂ 'ਚੋਂ ਪਹਿਲੀ ਫਿਲਮ 'ਨਾਢੂ ਖਾਂ' 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ।ਇਹ ਫਿਲਮ ਵੀ ਹਰੀਸ਼ ਵਰਮਾ ਦੇ ਕਰੀਅਰ ਦੀ ਵੱਡੀ ਫਿਲਮ ਹੈ। ਹਰੀਸ਼ ਇਸ 'ਚ 'ਚੰਨਣ' ਨਾਂ ਦੇ ਕਿਰਦਾਰ 'ਚ ਨਜ਼ਰ ਆਵੇਗਾ। ਹਰੀਸ਼ ਦੇ ਨਾਲ ਇਸ ਫਿਲਮ 'ਚ ਵਾਮਿਕਾ ਗੱਬੀ ਲੀਡ ਰੋਲ 'ਚ ਹੈ। ਇਸ ਤੋਂ ਬਾਅਦ ਹਰੀਸ਼ ਵਰਮਾ ਦੀਆਂ ਦੋ ਹੋਰ ਫਿਲਮਾਂ ਰਿਲੀਜ਼ ਲਈ ਤਿਆਰ ਹਨ, ਜਿਨ੍ਹਾਂ ਨੂੰ ਵੱਡੇ ਪ੍ਰੋਡਕਸ਼ਨ ਹਾਊਸਿਜ਼ ਵਲੋਂ ਰਿਲੀਜ਼ ਕੀਤਾ ਜਾਵੇਗਾ।


Tags: Harish VermaNadhoo KhanJatt TinkaActing CareerPollywoodMovies

Edited By

Lakhan

Lakhan is News Editor at Jagbani.