FacebookTwitterg+Mail

PICS : ਪਾਲੀਵੁੱਡ ਇੰਡਸਟਰੀ ਦੇ ਸਮਾਰਟ ਤੇ ਡੈਸ਼ਿੰਗ ਅਭਿਨੇਤਾਵਾਂ 'ਚੋਂ ਇਕ ਹਨ ਹਰੀਸ਼ ਵਰਮਾ

harish verma birthday
11 October, 2018 03:41:32 PM

ਜਲੰਧਰ (ਬਿਊਰੋ)— ਟੀ. ਵੀ. ਅਦਾਕਾਰ ਤੋਂ ਪਾਲੀਵੁੱਡ ਸਟਾਰ ਬਣੇ ਹਰੀਸ਼ ਵਰਮਾ ਦਾ ਅੱਜ 36ਵਾਂ ਜਨਮਦਿਨ ਹੈ। ਉਨ੍ਹਾਂ ਦਾ ਜਨਮ 11 ਅਕਤੂਬਰ 1982 ਨੂੰ  ਪੰਜਾਬ 'ਚ ਹੋਇਆ ਸੀ।

Punjabi Bollywood Tadka

2011 'ਚ ਆਈ ਪੰਜਾਬੀ ਫਿਲਮ 'ਯਾਰ ਅਣਮੁੱਲੇ' 'ਚ 'ਜੱਟ ਟਿੰਕਾ' ਦੇ ਕਿਰਦਾਰ ਨਾਲ ਵਾਹ-ਵਾਹੀ ਲੁੱਟਣ ਵਾਲੇ ਹਰੀਸ਼ ਵਰਮਾ ਅੱਜ ਪਾਲੀਵੁੱਡ ਇੰਡਸਟਰੀ ਦੀ ਸ਼ਾਨ ਬਣ ਗਏ ਹਨ।

Punjabi Bollywood Tadka

ਰੋਮਾਂਸ, ਐਕਸ਼ਨ, ਕਾਮੇਡੀ, ਇਮੋਸ਼ਨ ਹਰ ਤਰ੍ਹਾਂ ਦਾ ਕਿਰਦਾਰ ਨਿਭਾਉਣ 'ਚ ਹਰੀਸ਼ ਵਰਮਾ ਪ੍ਰਫੈਕਟ ਹਨ। ਇਨ੍ਹਾਂ ਤੋਂ ਇਲਾਵਾ ਉਹ ਪਾਲੀਵੁੱਡ ਇੰਡਸਟਰੀ ਦੇ ਸਭ ਤੋਂ ਸਮਾਰਟ ਐਕਟਰ ਵੀ ਹਨ।

Punjabi Bollywood Tadka

ਉਨ੍ਹਾਂ ਦਾ ਨਾਂ ਬਿਹਤਰੀਨ ਅਭਿਨੇਤਾਵਾਂ ਦੀ ਲਿਸਟ 'ਚ ਸ਼ਾਮਲ ਹੈ। ਉਹ ਪੰਜਾਬੀ ਸਿਨੇਮਾ 'ਚ ਪਹਿਲੀ ਵਾਰ 2010 'ਚ 'ਪੰਜਾਬਣ' ਫਿਲਮ 'ਚ ਨਜ਼ਰ ਆਏ ਸਨ, ਜਿਸ 'ਚ ਉਨ੍ਹਾਂ ਨੇ ਮਿਲ ਪੂਜਾ ਦਿਖਾਈ ਦਿੱਤੀ ਸੀ।

Punjabi Bollywood Tadka

ਬਹੁਤ ਘੱਟ ਲੋਕ ਜਾਣਗੇ ਹੋਣਗੇ ਕਿ ਹਰੀਸ਼ ਕਈ ਸਾਲਾਂ ਪਹਿਲਾਂ ਟੀ. ਵੀ. ਸੀਰੀਅਲ 'ਨਾ ਆਨਾ ਇਸ ਦੇਸ ਮੇਰੀ ਲਾਡੋ' 'ਚ ਸਾਈਡ ਰੋਲ ਕੀਤਾ ਸੀ, ਜਿਸ 'ਚ ਉਨ੍ਹਾਂ ਦੇ ਕਿਰਦਾਰ ਦਾ ਨਾਂ ਅਵਤਾਰ ਸਾਂਘਵਨ ਸੀ।

Punjabi Bollywood Tadka

'ਪੰਜਾਬਣ' ਤੇ 'ਯਾਰ ਅਣਮੁੱਲੇ' ਤੋਂ ਬਾਅਦ ਉਨ੍ਹਾਂ ਨੇ 'ਬੁੱਰਾ', 'ਡੈਡੀ ਕੂਲ ਮੁੰਡੇ ਫੂਲ', 'ਵਿਆਹ 70 ਕਿਲੋਮੀਟਰ', 'ਰੋਂਦੇ ਸਾਰੇ ਵਿਆਹ ਪਿੱਛੋਂ', 'ਹੈਪੀ ਗੋ ਲੱਕੀ', 'ਪ੍ਰੋਪਰ ਪਟੋਲਾ', 'ਵੱਟ ਦਾ ਜੱਟ', 'ਵਾਪਸੀ', 'ਕ੍ਰੇਜ਼ੀ ਟੱਬਰ', 'ਠੱਗ ਲਾਈਫ', 'ਸੁਬੇਦਾਰ ਜੋਗਿੰਦਰ ਸਿੰਘ', 'ਗੋਲਕ ਬੁਗਨੀ ਬੈਂਕ ਤੇ ਬਟੂਆ', 'ਅਸ਼ਕੇ' ਵਰਗੀਆਂ ਫਿਲਮਾਂ 'ਚ ਆਪਣੇ ਅਭਿਨੈ ਦਾ ਲੋਹਾ ਮਨਵਾਇਆ ਹੈ।

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka

Punjabi Bollywood Tadka


Tags: Harish Verma BirthdayAshkeDaddy Cool Munde FoolSubedar Joginder SinghGolak Bugni Bank Te Batua

Edited By

Chanda Verma

Chanda Verma is News Editor at Jagbani.