FacebookTwitterg+Mail

ਹਰੀਸ਼ ਵਰਮਾ ਦਾ ਨਵਾਂ ਗੀਤ 'ਸ਼ਰਮ' ਰਿਲੀਜ਼ (ਵੀਡੀਓ)

harish verma new song sharam out now
09 December, 2019 03:39:53 PM

ਜਲੰਧਰ (ਬਿਊਰੋ) — ਅਦਾਕਾਰੀ ਦੇ ਸਦਕਾ ਫਿਲਮ ਇੰਡਸਟਰੀ 'ਚ ਸ਼ੌਹਰਤ ਖੱਟਣ ਵਾਲੇ ਪੰਜਾਬੀ ਗਾਇਕ ਹਰੀਸ਼ ਵਰਮਾ ਦਾ ਗੀਤ 'ਸ਼ਰਮ' ਰਿਲੀਜ਼ ਹੋ ਚੁੱਕਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹਰੀਸ਼ ਵਰਮਾ ਦੇ ਇਸ ਗੀਤ ਨੂੰ ਦਲਜੀਤ ਚਿੱਟੀ ਨੇ ਆਪਣੀ ਕਲਮ ਨਾਲ ਸ਼ਿੰਗਾਰਿਆ ਹੈ, ਜਿਸ ਨੂੰ ਮਿਊਜ਼ਿਕ ਸਿਲਵਰ ਕੋਆਈਨ ਨੇ ਦਿੱਤਾ ਹੈ। ਇਸ ਗੀਤ ਨੂੰ ਫਰੇਮ ਸਿੰਘ ਨੇ ਫਿਲਮਾਇਆ ਹੈ, ਜਿਸ ਨੂੰ ਟੀ-ਸੀਰਜ਼ ਕੰਪਨੀ ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਦੱਸ ਦਈਏ ਕਿ ਹਰੀਸ਼ ਵਰਮਾ ਦੇ ਟੀ-ਸੀਰਜ਼ ਵਰਗੀ ਨਾਮੀਂ ਕੰਪਨੀ 'ਚ 'ਜਾਨੀ, ਬੀ ਪਰੈਕ' ਵਰਗੇ ਕਲਾ ਮਹਾਂਰਥੀਆਂ ਨਾਲ ਕਈ ਸਿੰਗਲ ਟਰੈਕ ਵੀ ਆ ਚੁੱਕੇ ਹਨ। 'ਇੱਕ ਵਾਰੀ ਸੋਚ ਲੈ', 'ਯਾਰ ਵੇ', 'ਚਿਹਰੇ' ਅਤੇ 'ਜੁਦਾਈਆ' ਵਰਗੇ ਗੀਤਾਂ ਨਾਲ ਹਾਜ਼ਰ ਹੋ ਚੁੱਕੇ ਹਨ।  


ਦੱਸਣਯੋਗ ਹੈ ਕਿ ਹਰੀਸ਼ ਵਰਮਾ ਪੰਜਾਬੀ ਫਿਲਮਾਂ ਦਾ ਇਕ ਜਾਣਿਆ ਪਛਾਣਿਆ ਚਿਹਰਾ ਹੈ। ਪੰਜਾਬੀ ਰੰਗਮੰਚ ਤੋਂ ਫਿਲਮਾਂ ਵੱਲ ਆਏ ਇਸ ਅਦਾਕਾਰ ਨੇ ਦਰਜ਼ਨਾਂ ਪੰਜਾਬੀ ਫਿਲਮਾਂ ਰਾਹੀਂ ਵੱਖ-ਵੱਖ ਕਿਰਦਾਰਾਂ ਸਦਕਾ ਆਪਣੀ ਪਛਾਣ ਬਣਾਈ ਹੈ। ਹਰੀਸ਼ ਵਰਮਾ ਨੇ ਸਾਲ 2010 'ਚ 'ਪੰਜਾਬਣ' ਫਿਲਮ ਰਾਹੀਂ ਫਿਲਮੀ ਖੇਤਰ ਵੱਲ ਕਦਮ ਵਧਾਇਆ। ਅੱਜ ਉਹ ਦੋ ਦਰਜ਼ਨ ਦੇ ਕਰੀਬ ਪੰਜਾਬੀ ਫਿਲਮਾਂ 'ਚ ਕੰਮ ਕਰ ਚੁੱਕੇ ਹਨ। ਉਨ੍ਹਾਂ ਦੀਆਂ ਫਿਲਮਾਂ ਨੇ ਉਨ੍ਹਾਂ ਦੇ ਕਲਾ ਜੀਵਨ ਨੂੰ ਇਕ ਨਵਾਂ ਮੋੜ ਦਿੱਤਾ। 'ਬੁਰਰਾਹ, 'ਡੈਡੀ ਕੂਲ ਮੁੰਡੇ ਫੂਲ', 'ਹੈਪੀ ਗੋ ਲੱਕੀ', 'ਵਿਆਹ 70 ਕਿਲੋਮੀਟਰ', 'ਪ੍ਰੋਪਰ ਪਟੋਲਾ', 'ਸੂਬੇਦਾਰ ਜੁਗਿੰਦਰ ਸਿੰਘ', 'ਯਾਰ ਅਣਮੁੱਲੇ', 'ਗੋਲਕ ਬੁਗਨੀ ਬੈਂਕ ਬਟੂਆ', 'ਮੁੰਡਾ ਹੀ ਚਾਹੀਦਾ', 'ਲਾਈਏ ਜੇ ਯਾਰੀਆਂ' ਆਦਿ ਫਿਲਮਾਂ ਨਾਲ ਹਰੀਸ਼ ਵਰਮਾ ਕਲਾ ਦੇ ਖੇਤਰ 'ਚ ਕਈ ਕਦਮ ਅੱਗੇ ਵਧਿਆ।
 


Tags: SharamFull SongHarish VermaDaljit ChittiSilver CoinPunjabi SongPunjabi Celebrity

About The Author

sunita

sunita is content editor at Punjab Kesari