ਜਲੰਧ੍ਰ(ਬਿਊਰੋ)— ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਰਜੀਤ ਹਰਮਨ ਦਾ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 14 ਅਕਤੂਬਰ, 1975 ਨੂੰ ਪਿੰਡ ਦੋਦਾ ਜ਼ਿਲਾ ਪਟਿਆਲਾ ਵਿਖੇ ਹੋਇਆ। ਉਨ੍ਹਾਂ ਦੀ ਪਲੇਠੀ ਐਲਬਮ 'ਕੁੜੀ ਚਿਰਾਂ ਤੋਂ ਵਿੱਛੜੀ' ਦਾ ਟਾਈਟਲ ਗੀਤ ਕੱਢਿਆ।
ਇਸ ਗੀਤ ਨੂੰ ਜਲੰਧਰ ਦੂਰਦਰਸ਼ਨ ਤੋਂ ਪ੍ਰਸਾਰਿਤ ਹੋ ਰਹੇ ਪ੍ਰੋਗਰਾਮ 'ਸੰਦਲੀ ਪੈੜਾਂ' 'ਚ ਚਲਾਇਆ ਗਿਆ। ਇਸ ਗੀਤ 'ਚ ਲੋਕਾਂ ਨੇ ਹਰਮਨ ਦੀ ਆਵਾਜ਼ ਨੂੰ ਕਾਫੀ ਪਸੰਦ ਕੀਤਾ।
ਮਿਹਨਤ ਕਰਦਿਆਂ-ਕਰਾਉਂਦਿਆਂ ਗੱਲ 'ਪੰਜੇਬਾਂ' ਐਲਬਮ ਨੇ ਸਿਰੇ ਲਾ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਨੇ 'ਜਿੱਥੋਂ ਮਰਜ਼ੀ ਵੰਗਾਂ ਚੜ੍ਹਵਾ ਲਈਂ ਮਿੱਤਰਾਂ ਦਾ ਨਾਂ ਚੱਲਦੈ' ਗੀਤ ਨਾਲ ਪੂਰੀ ਦੁਨੀਆਂ ਨੂੰ ਟੁੰਬ/ਮੋਹ ਲਿਆ।
ਦੱਸਣਯੋਗ ਹੈ ਕਿ ਹਰਜੀਤ ਹਰਮਨ ਨੂੰ ਬੱਬੂ ਮਾਨ ਨੇ ਆਪਣੀ ਫਿਲਮ 'ਦੇਸੀ ਰੋਮੀਓਜ਼' 'ਚ ਅਦਾਕਾਰੀ ਕਰਨ ਦਾ ਮੌਕਾ ਦਿੱਤਾ ਸੀ, ਜਿਸ 'ਚ ਉਹ ਸਫਲ ਰਹੇ। ਹਰਜੀਤ ਹਰਮਨ ਸਾਫ-ਸੁੱਥਰੀ ਗਾਇਕੀ ਨਾਲ ਲੋਕਾਂ ਵਿਚਾਲੇ ਮਕਬੂਲ ਹਨ।
ਦੱਸ ਦੇਈਏ ਕਿ ਹਰਜੀਤ ਹਰਮਨ ਦੇ ਗੀਤਾਂ 'ਚ ਹਮੇਸ਼ਾ ਸੱਭਿਆਚਾਰਕ ਭਾਈਚਾਰੇ ਨੂੰ ਦਿਖਾਇਆ ਗਿਆ ਹੈ।
ਹਰਜੀਤ ਹਰਮਨ ਦੀ ਆਵਾਜ਼ 'ਚ 'ਪੰਜਾਬ', 'ਜੱਟੀ', 'ਗੱਲ ਦਿਲ ਦੀ', 'ਰੋਗ', 'ਚਰਖਾ', 'ਪਰਦੇਸੀ', 'ਸੱਜਣ', 'ਮਾਏ ਨੀ ਮਾਏ' ਵਰਗੇ ਗੀਤਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।
ਅੱਜ ਵੀ ਉਨ੍ਹਾਂ ਦੇ ਗੀਤ ਵਿਆਹ-ਪਾਰਟੀਆਂ ਦੀ ਸ਼ਾਨ ਬਣਦੇ ਹਨ।