FacebookTwitterg+Mail

ਹਰਜੀਤ ਹਰਮਨ ਦਾ ਗੀਤ ‘ਮਿਲਾਂਗੇ ਜ਼ਰੂਰ’ ਦੇ ਯੂ-ਟਿਊਬ ’ਤੇ ਵਿਊ ਹੋਏ 2 ਮਿਲੀਅਨ

harjit harman milange jaroor
11 October, 2019 09:47:29 AM

ਜਲੰਧਰ(ਸੋਮ)- ਪੰਜਾਬੀ ਸੰਗੀਤਕ ਖੇਤਰ ’ਚ ਸਾਫ਼-ਸੁਥਰੀ ਤੇ ਮਿਆਰੀ ਗਾਇਕੀ ਰਾਹੀਂ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੇ ਗਾਇਕ ਹਰਜੀਤ ਹਰਮਨ ਦਾ ਨਵਾਂ ਗੀਤ ‘ਮਿਲਾਂਗੇ ਜ਼ਰੂਰ’ ਪੰਜਾਬੀ ਚੈਨਲਾਂ ਅਤੇ ਯੂ-ਟਿਊਬ ’ਤੇ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਲਿਖਿਆ ਹੈ ਸਵ. ਪਰਗਟ ਸਿੰਘ ਲਿੱਦਡ਼ਾਂ ਨੇ ਤੇ ਮਿਊਜ਼ਿਕ ਅਤੁਲ ਸ਼ਰਮਾ ਨੇ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਰਗਟ ਸਿੰਘ ਦਾ 5 ਮਾਰਚ 2019 ਨੂੰ ਦਿਹਾਂਤ ਹੋ ਗਿਆ ਸੀ ਤੇ ਇਹ ਗੀਤ ਉਨ੍ਹਾਂ ਦੇ ਦਿਹਾਂਤ ਤੋਂ ਕੁੱਝ ਸਮਾਂ ਪਹਿਲਾਂ ਹੀ ਰਿਕਾਰਡ ਕੀਤਾ ਗਿਆ ਸੀ ਤੇ ਹੁਣ ਉਨ੍ਹਾਂ ਨੂੰ ਹੀ ਇਹ ਗੀਤ ਟ੍ਰਿਬਿਊਟ ਕੀਤਾ ਗਿਆ ਹੈ।

ਇਸ ਗੀਤ ਦਾ ਵੀਡੀਓ ਸਟਾਲਿਨਵੀਰ ਵੱਲੋਂ ਖ਼ੂਬਸੂਰਤ ਲੋਕੇਸ਼ਨਾਂ ’ਤੇ ਸ਼ੂਟ ਕੀਤਾ ਗਿਆ ਹੈ। ਨਰਿੰਦਰ ਖੇਡ਼ੀਮਾਨੀਆ ਨੇ ਦੱਸਿਆ ਕਿ ਕੰਪਨੀ ਟੀ.ਸੀਰੀਜ਼ ਵੱਲੋਂ ਰਿਲੀਜ਼ ਕੀਤੇ ਗੀਤ ‘ਮਿਲਾਂਗੇ ਜ਼ਰੂਰ’ ਦੇ ਯੂ-ਟਿਊਬ ’ਤੇ ਦੋ ਮਿਲੀਅਨ ਵਿਊ ਹੋ ਚੁੱਕੇ ਹਨ ਤੇ ਹਰ ਵਰਗ ਦੇ ਸ੍ਰੋਤਿਆਂ ਨੇ ਇਸ ਨੂੰ ਖ਼ੂਬ ਪਸੰਦ ਕੀਤਾ ਹੈ।


Tags: Harjit HarmanMilange JaroorAtul SharmaPargat SinghNew Song

About The Author

manju bala

manju bala is content editor at Punjab Kesari