FacebookTwitterg+Mail

ਹਰਜੀਤ ਸਿੱਧੂ ਦਾ ਧਾਰਮਿਕ ਗੀਤ 'ਖੁੱਲ੍ਹ ਗਿਆ ਰਸਤਾ' ਬਿਆਨਦੈ ਕਰਤਾਰਪੁਰ ਲਾਂਘੇ ਦੀ ਕਹਾਣੀ

harjit sidhu
07 December, 2018 09:24:01 AM

ਜਲੰਧਰ(ਬਿਊਰੋ) : ਦੋਗਾਣਾ ਗਾਇਕੀ ਨਾਲ ਆਪਣੀ ਪਛਾਣ ਬਣਾ ਚੁੱਕੇ ਗਾਇਕ ਹਰਜੀਤ ਸਿੱਧੂ ਦਾ ਹੁਣੇ ਜਿਹੇ ਰਿਲੀਜ਼ ਧਾਰਮਕ ਗੀਤ 'ਖੁੱਲ੍ਹ ਗਿਆ ਰਸਤਾ' ਪਾਕਿਸਤਾਨ 'ਚ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਦੀ ਕਹਾਣੀ ਬਿਆਨਦਾ ਹੈ। ਆਨੰਦ ਮਿਊਜ਼ਿਕ ਦੇ ਬੈਨਰ ਹੇਠ ਰਿਲੀਜ਼ ਕੀਤੇ ਗਏ ਇਸ ਗੀਤ ਦੇ ਕਲਮਕਾਰ ਹਨ ਚਮਕੌਰ ਘਾਲੇ ਵਾਲਾ ਅਤੇ ਇਸ ਨੂੰ ਸੰਗੀਤਕ ਧੁਨਾਂ ਨਾਲ ਅਮਦਾਦ ਅਲੀ ਨੇ ਸ਼ਿੰਗਾਰਿਆ ਹੈ। 

ਦੱਸ ਦੇਈਏ ਕਿ ਇਸ ਗੀਤ ਵਿਚ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਸਬੰਧੀ ਭਾਰਤ-ਪਾਕਿ ਸਰਕਾਰਾਂ ਵੱਲੋਂ ਚੁੱਕੇ ਗਏ ਕਦਮਾਂ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਗੁਰਦੁਆਰੇ ਦਾ ਇਤਿਹਾਸ ਬਿਆਨਿਆ ਗਿਆ ਹੈ। ਗੀਤ ਨੂੰ ਯੂ-ਟਿਊਬ ਤੇ ਸੋਸ਼ਲ ਸਾਈਟਾਂ 'ਤੇ ਭਰਵਾਂ ਹੁੰਗਾਰਾ ਮਿਲਿਆ ਹੈ।


Tags: Harjit Sidhu Khul Giya Rasta Ambad Ali Chamkur Ghala Wala Gurmeet Ludhar

Edited By

Sunita

Sunita is News Editor at Jagbani.