FacebookTwitterg+Mail

ਹਰਜੀਤ ਸਿੱਧੂ ਅਤੇ ਪ੍ਰਵੀਨ ਦਰਦੀ ਨਿਊਜ਼ੀਲੈਂਡ ਤੋਂ ਵਤਨ ਪਰਤੇ

harjit sidhu and parveen dardi
13 December, 2019 08:50:35 AM

ਜਲੰਧਰ (ਸੋਮ) - 'ਗੱਦਾਰੀ, 'ਕੰਮ ਟਰੱਕਾਂ ਦਾ', 'ਖੰਡ ਦੀ ਪੁੜੀ', 'ਖੇਤੀ ਜੋਗਾ', 'ਕੈਨੇਡਾ', 'ਸੈਲਫੀ', 'ਤੱਕ ਲੈਣ ਦੇ', 'ਗਿਫਟ ਬਰਾਂਡਿਡ', 'ਨੀਂਦਾਂ' ਆਦਿ ਹਿੱਟ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ ਵਿਚ ਵਿਸ਼ੇਸ਼ ਥਾਂ ਬਣਾਉਣ ਵਾਲਾ ਗਾਇਕ ਹਰਜੀਤ ਸਿੱਧੂ ਅਤੇ ਗਾਇਕਾ ਪ੍ਰਵੀਨ ਦਰਦੀ ਨਿਊਜ਼ੀਲੈਂਡ ਦੇ ਸਫਲ ਸੱਭਿਆਚਾਰਕ ਦੌਰੇ ਉਪਰੰਤ ਵਤਨ ਪਰਤ ਆਏ ਹਨ।

ਹਰਜੀਤ ਸਿੱਧੂ ਨੇ ਦੱਸਿਆ ਕਿ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਆਕਲੈਂਡ ਵੱਲੋਂ ਵੱਖ-ਵੱਖ ਥਾਈਂ ਕਰਵਾਏ ਸੱਭਿਆਚਾਰਕ ਸ਼ੋਅਜ਼ ਵਿਚ ਪੰਜਾਬੀ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਪਹੁੰਚੇ, ਜਿਨ੍ਹਾਂ ਵਾਰ-ਵਾਰ ਫਰਮਾਇਸ਼ਾਂ ਕਰ-ਕਰ ਕੇ ਉਨ੍ਹਾਂ ਦੇ ਹਿੱਟ ਗੀਤਾਂ ਦਾ ਆਨੰਦ ਮਾਣਿਆ। ਉਨ੍ਹਾਂ ਕਲੱਬ ਦੇ ਜੱਗੀ ਬਾਈ, ਪਿਰਤਾ ਬਾਈ, ਬਿੱਲਾ ਬਾਈ, ਹਰਪ੍ਰੀਤ ਬਾਈ ਅਤੇ ਸਮੂਹ ਮੈਂਬਰਾਂ ਦਾ ਸੱਭਿਆਚਾਰਕ ਸ਼ੋਅਜ਼ ਕਰਵਾਉਣ ਅਤੇ ਉਥੇ ਵਸਦੇ ਪੰਜਾਬੀਆਂ ਦੇ ਰੂ-ਬਰੂ ਕਰਵਾਉਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਆਪਣੇ ਸਰੋਤਿਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰਾ ਉਤਰਦਿਆਂ ਸਾਫ-ਸੁਥਰੇ ਗੀਤ ਉਨ੍ਹਾਂ ਦੀ ਝੋਲੀ ਪਾਉਂਦੇ ਰਹਿਣਗੇ।


Tags: Harjit SidhuParveen DardiCome Back IndiaNew ZealandPunjabi Singer

About The Author

sunita

sunita is content editor at Punjab Kesari