FacebookTwitterg+Mail

ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹਰਲੀਨ ਸੇਠੀ ਤੇ ਵਰੁਣ ਧਵਨ ਦਾ ਡਾਂਸ

harleen sethi and varun dhawan dance video
07 April, 2019 03:53:07 PM

ਮੁੰਬਈ (ਬਿਊਰੋ) : ਨਿਰਦੇਸ਼ਕ ਕਰਨ ਜੌਹਰ ਦੀ ਫਿਲਮ 'ਕਲੰਕ' ਇਨ੍ਹੀਂ ਦਿਨੀਂ ਬਾਲੀਵੁੱਡ 'ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਫਿਲਮ ਦਾ ਗੀਤ 'ਫਰਸਟ ਕਲਾਸ' ਲੋਕਾਂ ਦੀ ਜ਼ੁਬਾਨ 'ਤੇ ਚੜ੍ਹ ਗਿਆ ਹੈ। ਹਰ ਕੋਈ ਇਸ ਗੀਤ ਨੂੰ ਬੇਹੱਦ ਪਸੰਦ ਕਰ ਰਿਹਾ ਹੈ। ਹਾਲ ਹੀ 'ਚ ਵਰੁਣ ਧਵਨ ਤੇ ਹਰਲੀਨ ਸੇਠੀ ਇਕੱਠੇ ਇਸ ਗੀਤ 'ਤੇ ਥਿਰਕਦੇ ਨਜ਼ਰ ਆਏ। ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। 'ਕਲੰਕ' ਦੇ ਇਸ ਗੀਤ 'ਤੇ ਰਣਵੀਰ ਸਿੰਘ, ਦੀਪਿਕਾ ਪਾਦੁਕੋਣ, ਆਲੀਆ ਭੱਟ ਤੇ ਵਿੱਕੀ ਕੌਸ਼ਲ ਨੂੰ ਵੀ ਡਾਂਸ ਕਰਦਿਆਂ ਦਿਖਾਇਆ ਜਾ ਰਿਹਾ ਹੈ।
 

 
 
 
 
 
 
 
 
 
 
 
 
 
 

A #firstclass dance with @melvinlouis and @itsharleensethi who are incredible

A post shared by Varun Dhawan (@varundvn) on Apr 5, 2019 at 8:31pm PDT

ਦਰਅਸਲ 'ਫਰਸਟ' ਗੀਤ ਇਕ ਡਾਂਸ ਨੰਬਰ ਹੈ। ਇਸ 'ਚ ਵਰੁਣ ਧਵਨ ਤੇ ਕਿਆਰਾ ਅਡਵਾਣੀ ਇਕੱਠੇ ਨੱਚਦੇ ਨਜ਼ਰ ਆ ਰਹੇ ਹਨ। ਇਸ ਗੀਤ ਦੀ ਕੋਰੀਓਗ੍ਰਾਫੀ ਰੈਮੋ ਡਿਸੂਜ਼ਾ ਵੱਲੋਂ ਕੀਤੀ ਗਈ ਹੈ। ਇਸ ਨੂੰ ਅਰਿਜੀਤ ਸਿੰਘ ਤੇ ਨੀਤੀ ਮੋਹਨ ਨੇ ਗਾਇਆ ਤੇ ਪ੍ਰੀਤਮ ਨੇ ਕੰਪੋਜ਼ ਕੀਤਾ ਹੈ। ਇਸ ਦੇ ਬੋਲ ਅਮਿਤਾਭ ਭੱਟਾਚਾਰੀਆ ਨੇ ਲਿਖੇ ਹਨ।
 

ਦੱਸਣਯੋਗ ਹੈ ਕਿ ਕਰਨ ਜੌਹਰ, ਸਾਜਿਦ ਨਾਡਿਆਡਵਾਲਾ, ਹੀਰੂ ਯਸ਼ ਜੌਹਰ ਤੇ ਅਪੂਰਵਾ ਮਹਿਤਾ ਫਿਲਮ 'ਕਲੰਕ' ਦਾ ਨਿਰਮਾਣ ਕਰ ਰਹੇ ਹਨ। ਇਸ ਨੂੰ ਫਾਕਸ ਸਟਾਰ ਸਟੂਡੀਓ ਵੱਲੋਂ ਸਹਿ-ਨਿਰਮਿਤ ਕੀਤਾ ਜਾ ਰਿਹਾ ਹੈ। ਫਿਲਮ 'ਚ ਮਾਧੁਰੀ ਦੀਕਸ਼ਿਤ, ਸੰਜੇ ਦੱਤ, ਵਰੁਣ ਧਵਨ, ਆਲੀਆ ਭੱਟ, ਆਦਿੱਤਿਆ ਰੌਏ ਕਪੂਰ ਤੇ ਸੋਨਾਕਸ਼ੀ ਸਿਨ੍ਹਾ ਨਜ਼ਰ ਆਉਣਗੇ। ਇਸ ਗੀਤ ਤੋਂ ਪਹਿਲਾਂ ਫਿਲਮ ਦਾ ਟੀਜ਼ਰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਇਹ ਫਿਲਮ 19 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋ ਰਹੀ ਹੈ।

 

 
 
 
 
 
 
 
 
 
 
 
 
 
 

Ab #firstclass ya distinction yeh toh aap hi bataoge 💁🏻 With @melvinlouis and apna hero no.1 @varundvn #kalank

A post shared by Harleen Sethi (@itsharleensethi) on Apr 5, 2019 at 7:37am PDT


Tags: Vicky KaushalHarleen SethiDances VideoVarun DhawanKalankMadhuri DixitSonakshi SinhaAlia BhattVarun DhawanAditya Roy KapurSanjay Dutt

Edited By

Sunita

Sunita is News Editor at Jagbani.