ਜਲੰਧਰ (ਬਿਊਰੋ) : ਪੁਲਵਾਮਾ 'ਚ ਹੋਏ ਅੱਤਵਾਦੀ ਹਮਲੇ 'ਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ ਸਨ, ਜਿਸ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਅੱਤਵਾਦੀ ਟਿਕਾਣਿਆਂ 'ਤੇ ਸਖਤ ਕਾਰਵਾਈ ਕੀਤੀ। ਇਸ ਤੋਂ ਬਾਅਦ ਭਾਰਤ 'ਚ ਮੌਜੂਦ ਉਨ੍ਹਾਂ ਮਾਵਾਂ, ਜਿਨ੍ਹਾਂ ਦੇ ਪੁੱਤਰਾਂ ਨੇ ਸਰਹੱਦਾਂ ਦੀ ਰਾਖੀ ਕਰਦੇ ਹੋਏ ਸ਼ਹੀਦ ਹੋ ਗਏ, ਉਨ੍ਹਾਂ ਦੇ ਕਲੇਜੇ ਵੀ ਠੰਡੇ ਹੋਏ ਹਨ। ਭਾਰਤ ਦੀ ਇਸ ਕਾਰਵਾਈ ਦੀ ਜਿੱਥੇ ਆਮ ਲੋਕ ਸ਼ਲਾਘਾ ਕਰ ਰਹੇ ਹਨ, ਉੱਥੇ ਹੀ ਸੈਲੇਬ੍ਰਿਟੀਜ਼ ਨੇ ਆਪੋ-ਆਪਣੇ ਤਰੀਕੇ ਨਾਲ ਭਾਰਤੀ ਸੈਨਾ ਦੀ ਹੌਸਲਾ ਅਫਜ਼ਾਈ ਕੀਤੀ ਹੈ। ਇਸ ਕਾਰਵਾਈ ਦੀ ਹਰਮਨ ਚੀਮਾ ਨੇ ਵੀ ਸ਼ਲਾਘਾ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ, ''ਮੈਂ ਵੀ ਸਰਹੱਦ 'ਤੇ ਜਾ ਕੇ ਲੜਨ ਨੂੰ ਤਿਆਰ ਹਾਂ। ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਮੈਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਸਰਹੱਦ 'ਤੇ ਆਪਣੇ ਦੇਸ਼ ਲਈ ਲੜਾਈ ਲੜਨ ਲਈ ਤਿਆਰ ਹਾਂ।''
ਦੱਸ ਦਈਏ ਕਿ ਭਾਰਤ ਵੱਲੋਂ ਹਮੇਸ਼ਾ ਹੀ ਦੋਸਤੀ ਦੀ ਗੱਲ ਪਾਕਿਸਤਾਨ ਨਾਲ ਕਰਨ ਦੀ ਪਹਿਲ ਕੀਤੀ ਗਈ ਹੈ ਪਰ ਪਾਕਿਸਤਾਨ ਵੱਲੋਂ ਕਦੇ ਐੱਲਓਸੀ ਦਾ ਉਲੰਘਣ ਕੀਤਾ ਜਾਂਦਾ ਹੈ ਅਤੇ ਕਈ ਬੇਕਸੂਰ ਆਮ ਲੋਕਾਂ ਦੇ ਨਾਲ-ਨਾਲ ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਜਿਸ ਦਾ ਨਤੀਜਾ ਭਾਰਤ ਵੱਲੋਂ ਕੀਤੀ ਗਈ ਇਹ ਕਾਰਵਾਈ ਹੈ ।