FacebookTwitterg+Mail

ਆਪਣੇ ਬਿਆਨ ਤੋਂ ਮੁਕਰੇ ਹਰਮਨ ਚੀਮਾ, ਵੀਡੀਓ ਵਾਇਰਲ

harman cheema
01 March, 2019 04:17:59 PM

ਜਲੰਧਰ (ਬਿਊਰੋ) : 'ਸਲੇਟੀਆਂ' ਗੀਤ ਨਾਲ ਚਰਚਾ 'ਚ ਆਉਣ ਵਾਲੇ ਪੰਜਾਬੀ ਗਾਇਕ ਹਰਮਨ ਚੀਮਾ ਦੀ ਹਾਲ ਹੀ 'ਚ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਆਪਣੀਆਂ-ਆਪਣੀਆਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਸੀਰੀਅਸ ਨਾ ਲੈਣ ਲਈ ਆਖ ਰਹੇ ਹਨ। ਦਰਅਸਲ 'ਚ ਕੁਝ ਘੰਟੇ ਪਹਿਲਾਂ ਹੀ ਹਰਮਨ ਚੀਮਾ ਦੀ ਇਕ ਵੀਡੀਓ ਸਾਹਮਣੇ ਆਈ ਸੀ, ਜਿਸ 'ਚ ਉਹ ਮਨੁੱਖੀ ਬੰਬ ਬਣਾਉਣ ਲਈ ਸਰਕਾਰ ਨੂੰ ਆਖ ਰਹੇ ਸਨ। ਉਹ ਵੀਡੀਓ 'ਚ ਆਖ ਰਹੇ ਸਨ, ''ਮੈਂ ਵੀ ਸਰਹੱਦ 'ਤੇ ਜਾ ਕੇ ਲੜਨ ਨੂੰ ਤਿਆਰ ਹਾਂ। ਉਨ੍ਹਾਂ ਨੇ ਪਾਕਿਸਤਾਨ ਨੂੰ ਵੰਗਾਰਦਿਆਂ ਕਿਹਾ ਹੈ ਕਿ ਮੈਨੂੰ ਭਾਰਤ ਸਰਕਾਰ ਇਜਾਜ਼ਤ ਦੇਵੇ ਤਾਂ ਉਹ ਸਰਹੱਦ 'ਤੇ ਆਪਣੇ ਦੇਸ਼ ਲਈ ਲੜਾਈ ਲੜਨ ਲਈ ਤਿਆਰ ਹਾਂ।''


ਦੱਸਣਯੋਗ ਹੈ ਕਿ ਹਾਲ ਹੀ 'ਚ ਹਰਮਨ ਚੀਮਾ ਵਲੋਂ ਸ਼ੇਅਰ ਕੀਤੀ ਵੀਡੀਓ 'ਚ ਉਹ ਆਪਣੀ ਗੱਲ ਤੋਂ ਮੁਕਰਦੇ ਨਜ਼ਰ ਆ ਰਹੇ ਹਨ। ਜੀ ਹਾਂ, ਉਸ ਨੇ ਕਿਹਾ ਹੈ ਕਿ ''ਮੇਰੀਆਂ ਨਿੱਕੀ-ਨਿੱਕੀਆਂ ਗੱਲਾਂ 'ਤੇ ਧਿਆਨ ਨਾ ਦਿੱਤਾ ਜਾਵੇ। ਮੈਂ ਤਾਂ ਉਹ ਸਿਰਫ ਅਫਸੋਸ ਹੀ ਕੀਤਾ ਸੀ ਪਰ ਕੁਝ ਲੋਕਾਂ ਨੇ ਆਪਣੇ ਵਿਊਜ਼ ਵਧਾਉਣ ਲਈ ਆਪਣੇ ਚੈਨਲ 'ਤੇ ਪਾ ਰਹੇ ਹਨ।''
ਦੱਸ ਦਈਏ ਕਿ ਭਾਰਤ ਵੱਲੋਂ ਹਮੇਸ਼ਾ ਹੀ ਦੋਸਤੀ ਦੀ ਗੱਲ ਪਾਕਿਸਤਾਨ ਨਾਲ ਕਰਨ ਦੀ ਪਹਿਲ ਕੀਤੀ ਗਈ ਹੈ ਪਰ ਪਾਕਿਸਤਾਨ ਵੱਲੋਂ ਕਦੇ ਐੱਲ ਓ ਸੀ ਦਾ ਉਲੰਘਣ ਕੀਤਾ ਜਾਂਦਾ ਹੈ ਅਤੇ ਕਈ ਬੇਕਸੂਰ ਆਮ ਲੋਕਾਂ ਦੇ ਨਾਲ-ਨਾਲ ਭਾਰਤੀ ਫੌਜ ਦੇ ਜਵਾਨਾਂ ਨੂੰ ਵੀ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ, ਜਿਸ ਦਾ ਨਤੀਜਾ ਭਾਰਤ ਵੱਲੋਂ ਕੀਤੀ ਗਈ ਇਹ ਕਾਰਵਾਈ ਹੈ ।


Tags: Harman Cheema Punjabi Singer Pulwama Attack Pakistan Sarjikal Strike 2 Instagram Video Pollywood Khabar ਪਾਲੀਵੁੱਡ ਸਮਾਚਾਰ

Edited By

Sunita

Sunita is News Editor at Jagbani.