FacebookTwitterg+Mail

ਪ੍ਰਿਅੰਕਾ ਦੀ 'ਮੈੱਟ ਗਾਲਾ' ਲੁੱਕ 'ਚ ਹੁਣ ਹਰਮਨ ਚੀਮਾ ਹੋਇਆ ਟਰੋਲ

harman cheema met gala look viral
20 May, 2019 03:53:03 PM

ਜਲੰਧਰ (ਬਿਊਰੋ) — ਕੁਝ ਦਿਨ ਪਹਿਲਾਂ ਹੀ 'ਮੈੱਟ ਗਾਲਾ 2019' ਦਾ ਆਯੋਜਨ ਕੀਤਾ ਗਿਆ ਸੀ, ਜਿਸ 'ਚ ਵੱਖ-ਵੱਖ ਬਾਲੀਵੁੱਡ ਤੇ ਹਾਲੀਵੁੱਡ ਸੈਲੇਬ੍ਰਿਟੀਜ਼ ਨੇ ਸ਼ਿਰਕਤ ਕੀਤੀ ਸੀ। ਇਸੇ ਦੌਰਾਨ 'ਮੈੱਟ ਗਾਲਾ' ਦੇ ਪਿੰਕ ਕਾਰਪੇਟ 'ਤੇ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਸਿਲਵਰ ਕਲਰ ਦੀ ਆਊਟਫਿੱਟ ਤੇ ਅਜੀਬੋ-ਗਰੀਬ ਹੇਅਰ ਸਟਾਈਲ 'ਚ ਦਿਸੀ ਸੀ, ਜਿਸ ਤੋਂ ਬਾਅਦ ਉਸ ਨੂੰ ਲੋਕਾਂ ਵਲੋਂ ਖੂਬ ਟਰੋਲ ਕੀਤਾ ਜਾਣ ਲੱਗਾ।

Punjabi Bollywood Tadka
ਇਸ ਤੋਂ ਬਾਅਦ ਵੱਖ-ਵੱਖ ਖੇਤਰ ਦੇ ਲੋਕਾਂ ਨੂੰ ਉਸ ਦੀ ਤਸਵੀਰ ਨਾਲ ਜੋੜ ਕੇ ਟਰੋਲ ਕੀਤਾ ਜਾ ਰਿਹਾ ਹੈ। ਇਸ ਲਿਸਟ 'ਚ 'ਸਲੇਟੀਆਂ' ਗੀਤ ਨਾਲ ਚਰਚਾ 'ਚ ਆਉਣ ਵਾਲੇ ਹਰਮਨ ਚੀਮਾ ਦੀ ਵੀ ਲੁੱਕ ਵਾਇਰਲ ਹੋਈ ਹੈ, ਜਿਸ 'ਤੇ ਹਰਮਨ ਚੀਮਾ ਨੂੰ ਖੂਬ ਟਰੋਲ ਵੀ ਕੀਤਾ ਜਾ ਰਿਹਾ ਹੈ।

Punjabi Bollywood Tadka

ਹਰਮਨ ਦੀ ਇਸ ਲੁੱਕ 'ਤੇ ਲੋਕ ਲਗਾਤਾਰ ਵੱਖ-ਵੱਖ ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ। ਇਸ ਤੋਂ ਇਲਾਵਾ ਦੂਜੀ ਤਸਵੀਰ 'ਚ ਹਰਮਨ ਚੀਮਾ ਪੰਜਾਬੀ ਸਿੰਗਰ ਸੋਨੀ ਮਾਨ ਨਾਲ ਵੀ ਨਜ਼ਰ ਆ ਰਹੇ ਹਨ, ਜਿਸ 'ਚ ਦੋਵਾਂ ਨੂੰ ਲੋਕ ਖੂਬ ਟਰੋਲ ਕਰ ਰਹੇ ਹਨ।

Punjabi Bollywood Tadka


Tags: Harman CheemaSaletiyanMet Gala 2019TwitterTrollingPriyanka ChopraRamp LookPunjabi Celebrity

Edited By

Sunita

Sunita is News Editor at Jagbani.