FacebookTwitterg+Mail

ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਗੁਰਦਾਸ ਮਾਨ ਦੇ ਨੂੰਹ-ਪੁੱਤ

harmandir sahib amritsar gurikk maan gurdas maan simran kaur mundi
03 February, 2020 01:08:02 PM

ਅੰਮ੍ਰਿਤਸਰ(ਸੁਮਿਤ ਖੰਨਾ)- ਮਸ਼ਹੂਰ ਪੰਜਾਬੀ ਗਾਇਕ ਗੁਰਦਾਸ ਮਾਨ ਦਾ ਪੁੱਤਰ ਗੁਰਇੱਕ ਮਾਨ ਆਪਣੀ ਨਵੇਂ-ਨਵੇਲੀ ਦੁਲਹਨ ਨਾਲ ਅੱਜ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਸ਼ਿਰਵਾਦ ਲੈਣ ਪਹੁੰਚਿਆ। ਇੱਥੇ ਗੁਰਇਕ ਮਾਨ ਤੇ ਉਨ੍ਹਾਂ ਦੀ ਧਰਮ ਪਤਨੀ ਸਿਮਰਨ ਕੌਰ ਮੁੰਡੀ ਨੇ ਗੁਰੂ ਘਰ ਦੇ ਦਰਸ਼ਨਾਂ ਤੋਂ ਬਾਅਦ ਇਲਾਹੀ ਬਾਣੀ ਤੇ ਸ਼ਬਦ ਕੀਰਤਨ ਦਾ ਸ਼ਰਵਣ ਕੀਤਾ ਤੇ ਰੂਹਾਨੀਅਤ ਦਾ ਆਨੰਦ ਮਾਣਿਆ। ਇਸ ਮੌਕੇ ਗੁਰਇਕ ਤੇ ਸਿਮਰਨ ਨੇ ਲੰਗਰ ਦੀ ਸੇਵਾ ਕੀਤੀ।

Punjabi Bollywood Tadka
ਸਿਮਰਨ ਨੇ ਇਸ ਮੌਕੇ ਖੁੱਦ ਪਰਸ਼ਾਦੇ ਬਣਾਏ ਤੇ ਲੰਗਰ ਦੀ ਸੇਵਾ ਦਾ ਸੁਭਾਗ ਹਾਸਲ ਕੀਤਾ। ਗੁਰਇਕ ਤੇ ਸਿਮਰਨ ਨੇ ਭਾਂਡਿਆਂ ਦੀ ਸੇਵਾ ਵੀ ਕੀਤੀ। ਦੋਵਾਂ ਨੇ ਪੂਰੇ ਮਨ ਨਾਲ ਭਾਂਡੇ ਸਾਫ ਕੀਤੇ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਆਈ. ਪੀ ਐੱਸ ਸ੍ਰੀ ਵਿਕਰਮਜੀਤ ਦੁੱਗਲ ਵੀ ਮੌਜੂਦ ਸਨ।


ਸ੍ਰੀ ਦਰਬਾਰ ਸਾਹਿਬ ਜੀ ਅੰਮ੍ਰਿਤਸਰ ਵਿਖੇ ਕਰੀਬ 2 ਘੰਟੇ ਰੁੱਕਣ ਸ੍ਰੀ ਦਰਬਾਰ ਸਾਹਿਬ ਜੀ ਦੀਆਂ ਪਰਕਰਮਾ ਕਰਨ ਉਪਰੰਤ ਮਾਨ ਪਰਿਵਾਰ ਦੇ ਮੈਂਬਰ ਵਾਪਿਸ ਪਰਤ ਗਏ।

Punjabi Bollywood Tadka
ਦੱਸ ਦੇਈਏ ਕਿ ਗੁਰਇਕ ਤੇ ਸਿਮਰਨ ਕੌਰ 31 ਜਨਵਰੀ ਨੂੰ ਵਿਆਹ ਦੇ ਬੰਧਨ ਵਿਚ ਬੱਝੇ ਸਨ। ਉਨ੍ਹਾਂ ਦਾ ਵਿਆਹ ਸਿੱਖ ਰਹੁ-ਰੀਤਾਂ ਨਾਲ ਪਟਿਆਲਾ ਦੇ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਹੋਇਆ। ਬੀਤੇ ਦਿਨਾਂ ਤੋਂ ਇਹ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।


Tags: Harmandir SahibAmritsarGurikk MaanGurdas MaanSimran Kaur Mundi

About The Author

manju bala

manju bala is content editor at Punjab Kesari