FacebookTwitterg+Mail

ਹਰਮੇਸ਼ ਰਸੀਲਾ ਦੇ ਨਵੇਂ ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ' ਦਾ ਪੋਸਟਰ ਰਿਲੀਜ਼

harmesh rasila
23 April, 2019 09:04:51 AM

ਜਲੰਧਰ (ਬਿਊਰੋ) — ਗਾਇਕ ਹਰਮੇਸ਼ ਰਸੀਲਾ ਦੇ ਨਵੇਂ ਸਿੰਗਲ ਟਰੈਕ ਦਾ ਪੋਸਟਰ ਅੱਜ ਮਸ਼ਹੂਰ ਗਾਇਕ ਸੁਰਿੰਦਰ ਛਿੰਦਾ, ਬੂਟਾ ਮੁਹੰਮਦ, ਅੰਮ੍ਰਿਤ ਸਾਬ੍ਹ, ਪ੍ਰਵੇਜ਼ ਪੇਜੀ, ਗੁਰਬਖਸ਼ ਸ਼ੌਂਕੀ, ਸਾਈਂ ਮਧੂ ਸ਼ਾਹ, ਲਹਿੰਬਰ ਹੁਸੈਨਪੁਰੀ, ਦਲਵਿੰਦਰ ਦਿਆਲਪੁਰੀ, ਸੁਖਵਿੰਦਰ ਪੰਛੀ , ਸੋਹਣ ਸ਼ੰਕਰ ਤੇ ਅਲੈਕਸ ਕੋਟੀ ਵਲੋਂ ਸਾਂਝੇ ਤੌਰ 'ਤੇ ਰਿਲੀਜ਼ ਕੀਤਾ ਗਿਆ।

ਜਾਣਕਾਰੀ ਦਿੰਦਿਆਂ ਹਰਮੇਸ਼ ਰਸੀਲਾ ਨੇ ਦੱਸਿਆ ਕਿ ਇਸ ਸਿੰਗਲ ਟਰੈਕ ਨੂੰ ਪੇਸ਼ਕਾਰ ਦੀਪ ਅਲਾਚੌਰੀਆ ਤੇ ਕੰਪਨੀ ਸਤਰੰਗ ਐੈਂਟਰਟੇਨਮੈਂਟ ਵਲੋਂ ਰਿਲੀਜ਼ ਕੀਤਾ ਗਿਆ ਹੈ, ਜਿਸ ਦਾ ਮਿਊਜ਼ਿਕ ਮਾਹੀ ਕਜਲਾ ਵਲੋਂ ਤਿਆਰ ਕੀਤਾ ਗਿਆ ਤੇ ਜਿਸ ਨੂੰ ਹੈਪੀ ਰਾਮੇਵਾਲੀਆ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਪੰਜਾਬੀ 26 ਡਾਇਰੈਕਟਰ ਨੀਰਜ ਲਿਬੜਾ, ਕੈਮਰਾਮੈਨ ਦਵਿੰਦਰ ਸੇਖੋਂ ਵਲੋਂ ਸ਼ੂਟ ਕੀਤਾ ਗਿਆ ਹੈ, ਜੋ ਕਿ ਯੂ-ਟਿਊਬ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਿਆਰ ਮਿਲ ਰਿਹਾ ਹੈ।


Tags: Harmesh RasilaKamli Diyan YaadanNew PosterPunjabi Singer

Edited By

Sunita

Sunita is News Editor at Jagbani.