FacebookTwitterg+Mail

ਹਰਮੇਸ਼ ਰਸੀਲਾ ਦਾ ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ' ਯੂਟਿਊਬ 'ਤੇ ਰਿਲੀਜ਼

harmesh rasila song kamli diya yaadan
17 March, 2019 12:02:39 PM

ਜਲੰਧਰ (ਬਿਊਰੋ) : ਅਨੇਕਾਂ ਸਿੰਗਲ ਟਰੈਕਜ਼ ਨਾਲ ਚਰਚਾ 'ਚ ਆਉਣ ਵਾਲੇ ਪੰਜਾਬੀ ਗਾਇਕ ਹਰਮੇਸ਼ ਰਸੀਲਾ ਦਾ ਨਵਾਂ ਗੀਤ ਆਰ. ਡੀ. ਓ. ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ' ਯੂਟਿਊਬ 'ਤੇ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਦੇ ਪੇਸ਼ਕਾਰ ਦੀਪ ਅਲਾਚੋਰੀਆ ਅਤੇ ਪ੍ਰੋਡਿਊਸਰ ਕੁਲਬੀਰ ਸਿੰਘ ਬੈਂਸ ਹਨ। ਹਰਮੇਸ਼ ਰਸੀਲਾ ਦੇ ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ' ਨੂੰ ਕੰਪਨੀ ਸਤਰੰਗ ਐਂਟਰਟੇਨਮੈਂਟ ਵਲੋਂ ਰਿਲੀਜ਼ ਕੀਤਾ ਗਿਆ ਹੈ।


ਜਾਣਕਾਰੀ ਦਿੰਦਿਆਂ ਦੀਪ ਅਲਾਚੋਰੀਆ ਨੇ ਦੱਸਿਆ ਕਿ ਇਸ ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ' ਦਾ ਮਿਊਜ਼ਿਕ ਮਾਹੀ ਕਜਲਾ ਵਲੋਂ ਤਿਆਰ ਕੀਤਾ ਗਿਆ ਹੈ। ਸਿੰਗਲ ਟਰੈਕ 'ਕਮਲੀ ਦੀਆਂ ਯਾਦਾਂ'ਨੂੰ ਹੈਪੀ ਰਾਮੇਵਾਲੀਆ ਨੇ ਕਲਮਬੱਧ ਕੀਤਾ ਹੈ। ਇਸ ਸਿੰਗਲ ਟਰੈਕ ਦਾ ਵੀਡੀਓ ਜਲਦ ਹੀ ਸ਼ੂਟ ਕਰਕੇ ਯੂਟਿਊਬ ਦੇ ਨਾਲ-ਨਾਲ ਪੰਜਾਬੀ ਚੈਨਲਾਂ 'ਤੇ ਚਲਾਇਆ ਜਾਵੇਗਾ।


Tags: Kamli Diya YaadanHarmesh RasilaLatest Punjabi Song 2019Satrang EntertainersMahi KazlaHappy RamewaliaKulvir Singh Bains

Edited By

Sunita

Sunita is News Editor at Jagbani.