FacebookTwitterg+Mail

ਹਾਰਡੀ ਸੰਧੂ ਦੀ ਬਾਲੀਵੁੱਡ 'ਚ ਐਂਟਰੀ, 'ਯਮਲਾ ਪਗਲਾ ਦੀਵਾਨਾ ਫਿਰ ਸੇ' ਲਈ ਰਿਕਾਰਡ ਕੀਤਾ ਗੀਤ

harrdy sandhu
22 June, 2018 03:21:25 PM

ਜਲੰਧਰ (ਬਿਊਰੋ)— ਹਾਰਡੀ ਸੰਧੂ ਨੇ 'ਸੋਚ', 'ਨਾਂਹ', 'ਬੈਕਬੌਨ' ਤੇ 'ਹੋਰਨ ਬਲੋਅ' ਵਰਗੇ ਗੀਤਾਂ ਨਾਲ ਵੱਖਰੀ ਪਛਾਣ ਬਣਾਈ ਹੈ। ਕਾਫੀ ਸਮੇਂ ਤੋਂ ਕਿਆਸ ਲਗਾਈ ਜਾ ਰਹੀ ਸੀ ਕਿ ਹਾਰਡੀ ਬਾਲੀਵੁੱਡ ਗੀਤ ਗਾਉਣ ਵਾਲੇ ਹਨ ਪਰ ਅਧਿਕਾਰਕ ਤੌਰ 'ਤੇ ਕੋਈ ਪੁਸ਼ਟੀ ਨਹੀਂ ਹੋਈ। ਹਾਲ ਹੀ 'ਚ ਹਾਰਡੀ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਉਹ ਬਾਲੀਵੁੱਡ ਫਿਲਮ ਲਈ ਗੀਤ ਗਾ ਰਹੇ ਹਨ। ਜੀ ਹਾਂ, ਹਾਰਡੀ 'ਯਮਲਾ ਪਗਲਾ ਦੀਵਾਨਾ ਫਿਰ ਸੇ' ਲਈ ਗੀਤ ਗਾ ਰਹੇ ਹਨ। ਰਿਕਾਰਡਿੰਗ ਸਟੂਡੀਓ ਤੋਂ ਹਾਰਡੀ ਨੇ ਆਪਣੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ, ਜਿਸ ਨਾਲ ਉਨ੍ਹਾਂ ਲਿਖਿਆ, 'ਯਮਲਾ ਪਗਲਾ ਦੀਵਾਨਾ ਫਿਰ ਸੇ ਲਈ ਇਕ ਗੀਤ ਰਿਕਾਰਡ ਕੀਤਾ ਹੈ। ਜਲਦ ਰਿਲੀਜ਼ ਹੋਵੇਗਾ ਤੇ ਧੁੰਮਾਂ ਪਾਵੇਗਾ।'

 

Recorded a song for YAMLA PAGLA DEEWAANA PHIR SE. Releasing soon and it’s a banger.🤘🏻

Posted by Harrdy Sandhu on Wednesday, June 20, 2018

ਦੱਸਣਯੋਗ ਹੈ ਕਿ ਹਾਰਡੀ ਤੋਂ ਪਹਿਲਾਂ ਦਿਲਜੀਤ ਦੁਸਾਂਝ, ਗੁਰੂ ਰੰਧਾਵਾ, ਮੀਕਾ ਸਿੰਘ, ਵਡਾਲੀ ਬ੍ਰਦਰਸ ਤੇ ਬਾਦਸ਼ਾਹ ਵਰਗੇ ਪੰਜਾਬੀ ਗਾਇਕ ਬਾਲੀਵੁੱਡ 'ਚ ਆਪਣਾ ਨਾਂ ਬਣਾ ਚੁੱਕੇ ਹਨ ਤੇ ਸਾਨੂੰ ਉਮੀਦ ਹੈ ਕਿ ਹਾਰਡੀ ਵੀ ਜ਼ਰੂਰ ਬਾਲੀਵੁੱਡ 'ਚ ਸਫਲ ਹੋਣਗੇ। ਹਾਰਡੀ ਦੇ ਜੇਕਰ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਬਾਲੀਵੁੱਡ ਟੱਚ ਵਾਲੇ ਹੁੰਦੇ ਹਨ। 'ਨਾਂਹ' ਗੀਤ 'ਚ ਹਾਰਡੀ ਨਾਲ ਬਾਲੀਵੁੱਡ ਅਭਿਨੇਤਰੀ ਨੋਰਾ ਫਤੇਹੀ ਡਾਂਸ ਕਰਦੀ ਨਜ਼ਰ ਆਈ ਸੀ ਤੇ ਇਸ ਗੀਤ ਨੂੰ ਹੁਣ ਤਕ ਯੂਟਿਊਬ 'ਤੇ 248 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਸ ਤੋਂ ਸਾਫ ਹੈ ਕਿ ਹਾਰਡੀ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਕਰੋੜਾਂ 'ਚ ਹੈ ਤੇ ਉਸ ਦੇ ਬਾਲੀਵੁੱਡ ਗੀਤ ਨੂੰ ਵੀ ਫੈਨਜ਼ ਪਸੰਦ ਕਰਨਗੇ।


Tags: Harrdy Sandhu Bollywood Song Yamla Pagla Deewana Phir Se Sunny Deol Bobby Deol

Edited By

Rahul Singh

Rahul Singh is News Editor at Jagbani.