FacebookTwitterg+Mail

ਹਾਰਡੀ ਸੰਧੂ ਦਾ ਨਵਾਂ ਗੀਤ ‘ਡਾਂਸ ਲਾਈਕ’ ਹੋਇਆ ਰਿਲੀਜ਼

harrdy sandhu dance like
01 December, 2019 12:57:24 PM

ਜਲੰਧਰ(ਬਿਊਰੋ)- ਪੰਜਾਬੀ ਗਾਇਕ ਹਾਰਡੀ ਸੰਧੂ ਆਪਣੇ ਨਵੇਂ ਗੀਤ ‘ਡਾਂਸ ਲਾਈਕ’ ਨਾਲ ਦਰਸ਼ਕਾਂ ਦੇ ਰੂ-ਬੁ-ਰੂ ਹੋ ਚੁੱਕੇ ਹਨ। ਇਸ ਗੀਤ ਨੂੰ ਹਾਰਡੀ ਸੰਧੂ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ‘ਡਾਂਸ ਲਾਈਕ’ ਗੀਤ ਚੱਕਵੀਂ ਬੀਟ ਵਾਲਾ ਗੀਤ ਹੈ, ਜੋ ਸਭ ਨੂੰ ਨੱਚਣ ਲਈ ਮਜ਼ਬੂਰ ਕਰ ਰਿਹਾ ਹੈ। ਗੀਤ ਦੇ ਬੋਲ ਨਾਮੀ ਗੀਤਕਾਰ ਜਾਨੀ ਵੱਲੋਂ ਲਿਖੇ ਗਏ ਹਨ ਤੇ ਬੀ ਪਰਾਕ ਨੇ ਆਪਣੇ ਮਿਊਜ਼ਿਕ ਨਾਲ ਇਸ ਨੂੰ ਚਾਰ ਚੰਨ ਲਗਾਏ ਹਨ।

ਗੀਤ ਦਾ ਸ਼ਾਨਦਾਰ ਵੀਡੀਓ KEONI MARCELO ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਵੀ ਖੁਦ ਹਾਰਡੀ ਸੰਧੂ ਨੇ ਕੀਤੀ ਹੈ ਤੇ ਬਾਲੀਵੁੱਡ ਦੀ ਖੂਬਸੂਰਤ ਮਾਡਲ Lauren Gottlieb ਆਪਣੀ ਦਿਲਕਸ਼ ਅਦਾਵਾਂ ਬਿਖੇਰਦੇ ਹੋਏ ਨਜ਼ਰ ਆ ਰਹੀ ਹਨ। ਇਸ ਗੀਤ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਸੋਨੀ ਮਿਊਜ਼ਿਕ ਇੰਡੀਆ ਦੇ ਲੇਬਲ ਹੇਠ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। 


Tags: Harrdy SandhuDance Like New SongLauren GottliebJaaniB PraakPunjabi Singer

About The Author

manju bala

manju bala is content editor at Punjab Kesari