FacebookTwitterg+Mail

ਹਾਰਡੀ ਸੰਧੂ ਦਾ ਇਕ ਹੋਰ ਗੀਤ 100 ਮਿਲੀਅਨ ਪਾਰ (ਵੀਡੀਓ)

harrdy sandhu kya baat ay
16 November, 2018 03:49:30 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਹਾਰਡੀ ਸੰਧੂ ਦੀ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਇਸ ਗੱਲ ਦਾ ਅੰਦਾਜ਼ਾ ਯੂਟਿਊਬ 'ਤੇ ਉਨ੍ਹਾਂ ਦੇ ਗੀਤਾਂ ਨੂੰ ਮਿਲਦੇ ਵਿਊਜ਼ ਤੋਂ ਸਾਫ ਲਗਾਇਆ ਜਾ ਸਕਦਾ ਹੈ। ਪਿਛਲੇ ਕੁਝ ਸਾਲਾਂ 'ਚ ਹਾਰਡੀ ਦੇ ਜਿੰਨੇ ਵੀ ਗੀਤ ਰਿਲੀਜ਼ ਹੋਏ ਹਨ, ਉਨ੍ਹਾਂ 'ਚੋਂ ਜ਼ਿਆਦਾਤਰ ਗੀਤ 100 ਮਿਲੀਅਨ ਤੋਂ ਵੱਧ ਵਿਊਜ਼ ਹਾਸਲ ਕਰ ਚੁੱਕੇ ਹਨ। ਹਾਲ ਹੀ 'ਚ ਰਿਲੀਜ਼ ਹੋਇਆ ਹਾਰਡੀ ਸੰਧੂ ਦਾ ਇਕ ਹੋਰ ਗੀਤ 'ਕਿਆ ਬਾਤ ਏ' ਵੀ ਯੂਟਿਊਬ 'ਤੇ 100 ਮਿਲੀਅਨ ਵਿਊਜ਼ ਹਾਸਲ ਕਰ ਚੁੱਕਾ ਹੈ।

 
 
 
 
 
 
 
 
 
 
 
 
 
 

#KYABAATAY #100Million Huge love to all of you.. 🤗🤗🤗🤗🤗

A post shared by Harrdy sandhu (@harrdysandhu) on Nov 15, 2018 at 12:18am PST

ਇਸ ਗੱਲ ਦੀ ਜਾਣਕਾਰੀ ਖੁਦ ਹਾਰਡੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ 'ਤੇ ਦਿੱਤੀ ਹੈ। ਹਾਰਡੀ ਨੇ ਲਿਖਿਆ, 'ਕਿਆ ਬਾਤ ਹੈ, ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ।'

ਦੱਸਣਯੋਗ ਹੈ ਕਿ ਹਾਰਡੀ ਸੰਧੂ ਦੇ 'ਕਿਆ ਬਾਤ ਏ' ਗੀਤ ਨੂੰ ਜਾਨੀ ਨੇ ਲਿਖਿਆ ਹੈ ਤੇ ਇਸ ਦਾ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਗੀਤ 'ਚ ਹਾਰਡੀ ਸੰਧੂ ਨਾਲ ਮਾਡਲ ਕੈਰੋਲੀਨਾ ਮੌਰਾ ਨਜ਼ਰ ਆਈ ਤੇ ਇਨ੍ਹਾਂ ਦੋਵਾਂ ਦੀ ਕੈਮਿਸਟਰ ਵੀ ਹਾਰਡੀ ਦੇ ਫੈਨਜ਼ ਨੇ ਕਾਫੀ ਪਸੰਦ ਕੀਤੀ। 'ਕਿਆ ਬਾਤ ਏ' ਗੀਤ ਦੀ ਵੀਡੀਓ ਅਰਵਿੰਦਰ ਖਹਿਰਾ ਨੇ ਬਣਾਈ ਹੈ, ਜਿਹੜੀ ਯੂਟਿਊਬ 'ਤੇ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਹੋਈ।


Tags: Harrdy Sandhu Kya Baat Ay Jaani B Praak Arvindr Khaira

Edited By

Rahul Singh

Rahul Singh is News Editor at Jagbani.