ਜਲੰਧਰ (ਬਿਊਰੋ)— ਹਾਰਡੀ ਸੰਧੂ ਦਾ ਜ਼ਬਰਦਸਤ ਗੀਤ 'ਨਾਂਹ' ਰਿਲੀਜ਼ ਹੋ ਗਿਆ ਹੈ। ਗੀਤ ਸੁਣ ਹਰ ਕੋਈ ਨੱਚਣ 'ਤੇ ਮਜਬੂਰ ਹੋ ਜਾਵੇਗਾ। 'ਨਾਂਹ' 'ਚ ਹਾਰਡੀ ਸੰਧੂ ਦੀ ਫਿੱਟ ਬਾਡੀ, ਬਾਕਮਾਲ ਡਾਂਸ ਤੇ ਕਿਊਟ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਗੀਤ 'ਚ ਹਾਰਡੀ ਸੰਧੂ ਨਾਲ ਨੂਰਾ ਫਤੇਹੀ ਰੋਮਾਂਸ ਕਰ ਰਹੀ ਹੈ। ਗੀਤ ਦੇ ਬੋਲ ਤੇ ਕੰਪੋਜ਼ੀਸ਼ਨ ਜਾਨੀ ਦੀ ਹੈ, ਜਦਕਿ ਇਸ ਨੂੰ ਸੰਗੀਤ ਬੀ ਪਰਾਕ ਨੇ ਦਿੱਤਾ ਹੈ। ਵੀਡੀਓ ਨੂੰ ਅਰਵਿੰਦਰ ਖਹਿਰਾ ਨੇ ਡਾਇਰੈਕਟ ਕੀਤਾ ਹੈ, ਜਿਹੜੀ ਤੁਹਾਨੂੰ ਦੀਵਾਨਾ ਬਣਾ ਦੇਵੇਗੀ। 'ਨਾਂਹ' ਗੀਤ ਨੂੰ ਕੁਝ ਘੰਟਿਆਂ ਅੰਦਰ ਹੀ ਯੂਟਿਊਬ 'ਤੇ 11 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
'ਨਾਂਹ' ਗੀਤ ਸੋਨੀ ਮਿਊਜ਼ਿਕ ਇੰਡੀਆ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ਨਾਲ ਹਾਰਡੀ ਦਾ ਸੁਪਰਹਿੱਟ ਗੀਤ 'ਬੈਕਬੌਨ' ਰਿਲੀਜ਼ ਹੋਇਆ ਸੀ। ਹਾਰਡੀ ਸੰਧੂ ਦਾ ਆਖਰੀ ਰਿਲੀਜ਼ ਹੋਇਆ ਗੀਤ 'ਯਾਰ ਨੀ ਮਿਲਿਆ' ਸੀ, ਜਿਸ ਨੂੰ ਲੋਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ।